ETV Bharat / city

ਦਿਨ-ਦਿਹਾੜੇ ਢਾਈ ਲੱਖ ਦੀ ਨਕਦੀ ਤੇ 7 ਤੋਲੇ ਸੋਨਾ ਲੈ ਕੇ ਰਫੂਚੱਕਰ ਹੋਏ ਚੋਰ - robbery in Amritsar

ਅੰਮ੍ਰਿਤਸਰ 'ਚ ਦਿਨ-ਦਿਹਾੜੇ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ। ਮਕਾਨ ਮਾਲਕ ਦੀ ਗ਼ੈਰ-ਹਾਜ਼ਰੀ 'ਚ ਚੋਰ ਢਾਈ ਲੱਖ ਦੀ ਨਕਦੀ, 7 ਤੋਲੇ ਸੋਨਾ ਲੈ ਕੇ ਰਫੂਚੱਕਰ ਹੋ ਗਏ ਹਨ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ।
author img

By

Published : Aug 26, 2019, 11:02 PM IST

ਅੰਮ੍ਰਿਤਸਰ: ਗੁਰੂ ਕੀ ਵਡਾਲੀ ਨੇੜ੍ਹੇ ਸਥਿਤ ਇੱਕ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰ ਘਰ ਤੋਂ ਢਾਈ ਲੱਖ ਦੀ ਨਕਦੀ, 7 ਤੋਲੇ ਸੋਨਾ ਲੈ ਕੇ ਰਫੂਚੱਕਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਜਦ ਇਹ ਘਟਨਾ ਵਾਪਰੀ ਘਰ 'ਚ ਕੋਈ ਨਹੀਂ ਸੀ, ਜਿਸ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦੇ ਮਾਲਕ ਜਦ ਸ਼ਾਮ ਨੂੰ ਘਰ ਆਏ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ

ਇਸ ਘਟਨਾ 'ਤੇ ਘਰ ਦੇ ਮਾਲਕ ਸੂਬੇਦਾਰ ਸੇਵਾ ਸਿੰਘ ਨੇ ਦੱਸਿਆ ਕਿ ਘਰ ਦੇ ਥੱਲੇ ਸੀਮੇਂਟ ਦਾ ਗੋਦਾਮ ਹੈ, ਐਤਵਾਰ ਦੀ ਛੁੱਟੀ ਹੋਣ ਕਰਕੇ ਅਸੀਂ ਸਾਰਾ ਪਰਿਵਾਰ ਬਾਬਾ ਬੁੱਢਾ ਸਾਹਿਬ ਝੱਬਾਲ ਦਰਸ਼ਨ ਕਰਨ ਲਈ ਸਵੇਰੇ 10 ਵਜੇ ਦੇ ਕਰੀਬ ਘਰੋਂ ਨਿਕਲੇ ਸਨ। ਦਰਸ਼ਨ ਕਰਨ ਤੋਂ ਬਾਅਦ ਅਸੀਂ ਪਰਿਵਾਰ ਸਮੇਤ ਰਿਸ਼ਤੇਦਾਰ ਦੇ ਘਰ ਚਲੇ ਗਏ, ਜਦ ਸ਼ਾਮ ਨੂੰ ਘਰ ਪੁੱਜੇ ਤਾਂ ਵੇਖਿਆ ਕਿ ਘਰ ਦਾ ਮੇਨ ਗੇਟ ਖੁਲ੍ਹਿਆ ਹੋਇਆ ਸੀ, ਤੇ ਕਮਰੇ ਦੀ ਅਲਮਾਰੀ ਵੀ ਖੁਲ੍ਹੀ ਹੋਈ ਸੀ।

ਸੂਬੇਦਾਰ ਨੇ ਦੱਸਿਆ ਕਿ ਅਲਮਾਰੀਆਂ 'ਚ ਢਾਈ ਲੱਖ ਰੁਪਏ ਪਏ ਹੋਏ ਸੀ, ਇਸ ਤੋਂ ਇਲਾਵਾ ਇੱਕ ਹੋਰ ਅਲਮਾਰੀ 'ਚ ਕਰੀਬ 7 ਤੋਲੇ ਸੋਨਾ ਚੋਰੀ ਹੋ ਚੁੱਕਾ ਸੀ। ਇਸ ਮਾਮਲੇ 'ਤੇ ਪੁਲਿਸ ਨੇ ਕਿਹਾ ਕਿ ਕੇਸ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਲਦ ਹੀ ਚੋਰਾਂ ਦਾ ਪਤਾ ਲਗਾ ਲਿਆ ਜਾਵੇਗਾ।

Intro:ਪੁਲਿਸ ਚੌਂਕੀ ਗੁਰੂ ਕਿ ਵਡਾਲੀ ਕੇ ਮੇਨ ਰੋਡ ਤੇ ਚੋਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ , ਉਨ੍ਹਾਂ ਉਸ ਘਰ ਦੇ ਦੇ ਵਿੱਚੋ ਢਾਈ ਲੱਖ ਦੀ ਨਕਦੀ ਤੇ ਸਾਡੇ ਸੱਤ ਤੋਲੇ ਸੋਨਾ ( ਢਾਈ ਲੱਖ ਰੁਪਏ ਦਾ ) ਲੈਕੇ ਰਫੂਚੱਕਰ ਹੋ ਗਏ ਜਾਣਕਾਰੀ ਮੁਤਾਬਿਕ ਘਰ ਦੇ ਮਾਲਿਕ ਸੂਬੇਦਾਰ ਸੇਵਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਹਰਗੋਬਿੰਦ ਪੂਰਾ ਵਡਾਲੀ ਰੋਡ ਨੇ ਦੱਸਿਆ ਕਿ ਸਾਡਾ ਘਰ ਦੇ ਥੱਲੇ ਸੀਮੇਂਟ ਦਾ ਗੋਦਾਮ ਹੈBody:ਐਤਵਾਰ ਦੀ ਛੁੱਟੀ ਹੋਣ ਕਰਕੇ ਅਸੀਂ ਸਾਰਾ ਪਰਿਵਾਰ ਬਾਬਾ ਬੁੱਢਾ ਸਾਹਿਬ ਝੱਬਾਲ ਦਰਸ਼ਨ ਕਰਨ ਲਈ ਸਵੇਰੇ 10 ਵਜੇ ਦੇ ਕਰੀਬ ਘਰੋਂ ਨਿਕਲੇ ਉਥੇ ਜਾ ਕੇ ਦਰਸ਼ਨ ਕਰਨ ਤੋਂ ਬਾਦ ਅਸੀਂ ਆਪਣੇ ਰਿਸ਼ਤੇਦਾਰ ਦੇ ਘਰ ਚਲੇ ਗਏ ਤੇ ਸ਼ਾਮ ਦੇ ਕਰੀਬ ਜਦੋਂ ਅਸੀਂ ਆਪਣੇ ਘਰ ਪੁੱਜੇ ਤੇ ਵੇਖਿਆ ਕਿ ਸਾਡੇ ਘਰ ਦਾ ਮੇਨ ਗੇਟ ਖੁਲਿਆ ਹੋਇਆ ਸੀ , ਤੇ ਉਸਨੂੰ ਲੱਗਾ ਤਾਲਾ ਵੀ ਗਾਇਬ ਸੀ, ਜਦ ਅਸੀਂ ਅੰਦਰ ਜਾਕੇ ਕਮਰਿਆਂ ਵਿਚ ਵੇਖਿਆ ਜਾਲੀ ਵਾਲਾ ਲੱਕੜ ਦਾ ਦਰਵਾਜਾ ਵੀ ਖੁਲਿਆ ਹੋਇਆ ਸੀ , ਜਦ ਕਮਰੇ ਵਿਚ ਬੱਚਿਆਂ ਦੀ ਅਲਮਾਰੀ ਵੀ ਖੁਲੀ ਹੋਈ ਸੀConclusion:ਜਿਸ ਵਿਚ ਕਰੀਬ ਡੇਢ ਲੱਖ ਸੀਮੇਂਟ ਵੇਚ ਕੇ ਉਸਦੀ ਰਕਮ ਅਲਮਾਰੀ ਵਿਚ ਰਖੀ ਸੀ , ਤੇ ਲਗੇ ਪਯੀ ਅਲਮਾਰੀ ਵਸਿਚ ਇਕ ਲੱਖ ਰੁਪਏ ਸੀ ਜੋ ਕਿ ਕਮੇਟੀ ਦੇ ਸੀ ਤੇ ਦੂਜੇ ਕਮਰੇ ਵਿਚ ਅਲਮਾਰੀ ਦੇ ਵਿੱਚੋ ਸੋਨੇ ਦੀਆ 6 ਮੁੰਦਰੀਆਂ ਤੇ 2 ਟੋਪਸ ਤੇ ਇਕ ਕੀਟੀ ਸੈੱਟ ਵੀ ਚੋਰੀ ਹੋ ਚੁਕਾ ਸੀ ਜੋਕਿ ਢਾਈ ਲੱਖ ਰੁਪਏ ਦੇ ਸਾਡੇ ਸੱਤ ਤੋਲੇ ਸੋਨਾ ਸੀ ਅਸੀਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਦਾ ਕਿਹਨਾਂ ਹੈ ਕਿ ਅਸੀਂ ਕੇਸ ਦਰਜ ਕਰ ਲਿਆ ਹੈ ਤੇ ਆਪਣੀ ਕਰਵਾਈ ਸ਼ੁਰੂ ਕਰ ਦਿੱਤੀ ਹੀ ਜਲਦ ਹੀ ਚੋਰਾਂ ਦਾ ਪਤਾ ਲਗਾ ਲੀਤਾ ਜਾਵੇਗਾ
ਬਾਈਟ : ਘਰ ਦਾ ਮਲਿਕ ਸੂਬੇਦਾਰ ਸੇਵਾ ਸਿੰਘ
ਬਾਈਟ : ਜਸਪਾਲ ਸਿੰਘ ਜਾਂਚ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.