ETV Bharat / city

18 ਸਾਲਾਂ ਸੰਨੀ ਕੇਤਨਾ ਜਿਹੜੀ ਕਰਦੀ ਹੈ ਦੋਧੀ ਦਾ ਕੰਮ, ਬਣੀ ਸਾਰਿਆਂ ਲਈ ਮਿਸਾਲ - ਦੁੱਧ ਦਾ ਕਾਰੋਬਾਰ

ਅੰਮ੍ਰਿਤਸਰ ਦੀ ਰਹਿਣ ਵਾਲੀ ਸੰਨੀ ਕੇਤਨਾ ਅੱਜ ਹਰ ਇੱਕ ਕੁੜੀ ਦੇ ਲਈ ਮਿਸਾਲ ਬਣ ਗਈ ਹੈ। ਜੀ ਹਾਂ ਘਰ ਦੇ ਹਾਲਾਤ ਅਤੇ ਪਿਤਾ ਦੇ ਨਾਲ ਵਾਪਰੇ ਹਾਦਸੇ ਤੋਂ ਬਾਅਦ ਸੰਨੀ ਕੇਤਨਾ ਨੇ ਆਪਣੇ ਪਿਤਾ ਦੀ ਜਿੰਮੇਵਾਰੀਆਂ ਨੂੰ ਆਪਣੇ ਮੋਢਿਆ ’ਤੇ ਲਈ ਅਤੇ ਅੱਜ ਉਸਦੇ ਪਰਿਵਾਰ ਨੂੰ ਆਪਣੀ ਧੀ ’ਤੇ ਮਾਣ ਹੈ।

ਸੰਨੀ ਕੇਤਨਾ
ਸੰਨੀ ਕੇਤਨਾ
author img

By

Published : Apr 19, 2022, 11:42 AM IST

ਅੰਮ੍ਰਿਤਸਰ: ਅੱਜ ਕੁੜੀਆਂ ਮੁੰਡਿਆਂ ਦੇ ਬਰਾਬਰ ਖੜ੍ਹੀਆਂ ਹਨ, ਭਾਵੇਂ ਕੋਈ ਵੀ ਜਮਾਤ ਹੋਵੇ, ਕੋਈ ਵੀ ਵਿਭਾਗ ਹੋਵੇ, ਹਰ ਥਾਂ ਕੁੜੀਆਂ ਨੇ ਮੁੰਡਿਆਂ ਦੇ ਬਰਾਬਰ ਮੁਕਾਮ ਹਾਸਲ ਕਰਕੇ ਉੱਚੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਔਰਤਾਂ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਨਾਲ ਹੀ ਇਹ ਦੱਸਿਆ ਕਿ ਲੜਕੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਅਜਿਹੀ ਹੀ ਇਕ ਮਿਸਾਲ ਅੰਮ੍ਰਿਤਸਰ 'ਚ ਦੇਖਣ ਨੂੰ ਮਿਲੀ ਜਿੱਥੇ ਇੱਕ 18 ਸਾਲਾਂ ਸੰਨੀ ਕੇਤਨਾ ਦੇ ਘਰ ਦੇ ਹਾਲਾਤ ਅਜਿਹੇ ਬਣ ਗਏ ਕਿ ਉਨ੍ਹਾਂ ਨੂੰ ਆਪਣੇ ਪਿਤਾ ਦਾ ਕਾਰੋਬਾਰ ਨੂੰ ਸੰਭਾਲਣਾ ਪਿਆ ਅਤੇ ਅੱਜ ਉਹ ਆਪਣੇ ਪੂਰੇ ਪਰਿਵਾਰ ਦੀ ਦੇਖਭਾਲ ਕਰ ਰਹੀ ਹੈ।

ਦਰਅਸਲ ਅੰਮ੍ਰਿਤਸਰ ਦੇ ਰਹਿਣ ਵਾਲੀ ਸੰਨੀ ਕੇਤਨਾ ਦੇ ਪਿਤਾ ਕੁਝ ਸਮਾਂ ਪਹਿਲਾਂ ਇੱਕ ਹਾਦਸੇ ਦੇ ਸ਼ਿਕਾਰ ਹੋ ਗਏ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਦਾ ਲੰਬਾ ਇਲਾਜ ਚੱਲਿਆ ਅਤੇ ਉਹ ਅਜੇ ਵੀ ਬੈੱਡ ਰੈਸਟ 'ਤੇ ਹਨ ਪਰ ਘਰ ਦਾ ਪਾਲਣ ਪੋਸ਼ਣ ਕਿਸੇ ਤਰੀਕੇ ਤਾਂ ਕਰਨਾ ਸੀ ਤਾਂ ਸੰਨੀ ਕੇਤਨਾ ਨੇ ਆਪਣੇ ਘਰ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਅਤੇ ਆਪਣੇ ਪਿਤਾ ਦੇ ਦੁੱਧ ਦਾ ਕਾਰੋਬਾਰ ਆਪਣੇ ਆਪ ਕਰਨ ਲੱਗ ਪਈ।

ਮੋਟਰਸਾਈਕਲ ਚਲਾਉਣ ਦਾ ਸ਼ੌਕ ਆਇਆ ਕੰਮ: ਸੰਨੀ ਕੇਤਨਾ ਨੇ ਦੱਸਿਆ ਕਿ ਪਹਿਲਾਂ ਉਸਦੇ ਰਿਸ਼ਤੇਦਾਰੀ ਚੋਂ ਭਰਾ ਉਨ੍ਹਾਂ ਦੀ ਮਦਦ ਲਈ ਹਾਂ ਕੀਤੀ ਪਰ ਬਾਅਦ ਵਿਚ ਉਨ੍ਹਾਂ ਨੇ ਵੀ ਮਨ੍ਹਾਂ ਕਰ ਦਿੱਤਾ। ਪਰ ਬਾਅਦ ਵਿਚ ਉਸ ਨੇ ਸੋਚਿਆ ਕਿ ਉਸ ਨੂੰ ਇਹ ਸਭ ਕੁਝ ਆਪ ਹੀ ਕਰਨਾ ਪਵੇਗਾ। ਇਸੇ ਕੰਮ ਵਿੱਚ ਸੰਨੀ ਕੇਤਨਾ ਦਾ ਉਸਦਾ ਮੋਟਰਸਾਈਕਲ ਚਲਾਉਣ ਦਾ ਸ਼ੌਕ ਉਸਨੂੰ ਅੱਜ ਕੰਮ ਆ ਰਿਹਾ ਹੈ।

ਸੰਨੀ ਕੇਤਨਾ

ਸੰਨੀ ਕੇਤਨਾ ਨੇ ਦੱਸਿਆ ਕਿ ਸ਼ੁਰੂ ਵਿਚ ਜਦੋਂ ਉਹ ਘਰ-ਘਰ ਦੁੱਧ ਪਹੁੰਚਾਉਂਦੀ ਸੀ ਤਾਂ ਉਹ ਥੋੜ੍ਹਾ ਘਬਰਾਈ ਹੋਈ ਸੀ ਅਤੇ ਲੋਕ ਉਸ 'ਤੇ ਹੱਸਦੇ ਸੀ ਅਤੇ ਸੋਚਦੇ ਸੀ ਕਿ ਇੰਨੀ ਛੋਟੀ ਕੁੜੀ ਇਹ ਕੰਮ ਕਿਵੇਂ ਕਰੇਗੀ ਪਰ ਹੁਣ ਹਰ ਕੋਈ ਉਸ ਨੂੰ ਉਤਸ਼ਾਹਿਤ ਕਰਦਾ ਹੈ। ਸੰਨੀ ਕੇਤਨਾ ਨੇ ਦੱਸਿਆ ਕਿ ਉਹ ਇਸ ਕੰਮ ਦੇ ਨਾਲ-ਨਾਲ ਡਾਕਟਰੀ ਦੀ ਪੜ੍ਹਾਈ ਵੀ ਕਰ ਰਹੀ ਹੈ ਅਤੇ ਭਵਿੱਖ 'ਚ ਵੈਟਰਨਰੀ ਡਾਕਟਰ ਬਣਨਾ ਚਾਹੁੰਦੀ ਹੈ।

ਸੰਨੀ ਕੇਤਨਾ ਇੰਝ ਸੰਭਾਲਦੀ ਹੈ ਸਾਰਾ ਕੰਮ: ਉੱਥੇ ਹੀ ਸੰਨੀ ਕੇਤਨਾ ਦੀ ਰੂਟੀਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ, ਕਿਉਂਕਿ ਜਿਸ ਉਮਰ 'ਚ ਬੱਚੇ ਜ਼ਿਆਦਾ ਜਿਉਣ ਲਈ ਆਜ਼ਾਦ ਹੁੰਦੇ ਹਨ, ਪਰ ਉਸ ਉਮਰ ਵਿੱਚ ਸੰਨੀ ਆਪਣਾ ਕਾਰੋਬਾਰ ਦੇ ਨਾਲ-ਨਾਲ ਪੜ੍ਹਾਈ ਦਾ ਵੀ ਪ੍ਰਬੰਧ ਕਰਦੀ ਹੈ, ਸੰਨੀ ਸਵੇਰੇ 2:30 ਵਜੇ ਉੱਠਦੀ ਹੈ ਅਤੇ ਉਸ ਤੋਂ ਬਾਅਦ ਸਵੇਰੇ 6 ਵਜੇ ਤੱਕ ਦੁੱਧ ਕੱਢਦੀ ਹੈ ਅਤੇ ਉਸ ਤੋਂ ਬਾਅਦ ਉਹ ਘਰ-ਘਰ ਦੁੱਧ ਪਹੁੰਚਾਉਣ ਦਾ ਕੰਮ ਕਰਦੀ ਹੈ। 11 ਵਜੇ ਦੁੱਧ ਦਾ ਭੁਗਤਾਨ ਕਰਨ ਤੋਂ ਬਾਅਦ, ਸੰਨੀ ਕੇਤਨਾ ਪੜ੍ਹਾਈ ਲਈ ਜਾਂਦੀ ਹੈ। ਉੱਥੇ 2 ਵਜੇ ਤੱਕ ਪੜ੍ਹਾਈ ਕਰਨ ਤੋਂ ਬਾਅਦ, ਸੰਨੀ ਘਰ ਵਿੱਚ ਦੁੱਧ ਕੱਢਣ ਵਾਪਸ ਆਉਂਦੀ ਹੈ ਅਤੇ ਸ਼ਾਮ 5 ਵਜੇ ਤੱਕ ਇਹ ਕੰਮ ਕਰਨ ਤੋਂ ਬਾਅਦ ਸੰਨੀ ਫਿਰ ਆਪਣੀ ਟਿਊਸ਼ਨ ਲਈ ਚਲੀ ਜਾਂਦੀ ਹੈ।

ਸੰਨੀ ਕੇਤਨਾ ਦਾ ਕਹਿਣਾ ਹੈ ਕਿ ਸੋਚ ਅਤੇ ਸੁਪਨੇ ਛੋਟੀ ਉਮਰ ਵਿੱਚ ਬਹੁਤ ਵੱਡੇ ਹੁੰਦੇ ਹਨ, ਜਦੋਂ ਜਿੰਦਗੀ ’ਚ ਕੋਈ ਉਤਾਰ ਚੜਾਅ ਆਉਂਦਾ ਹੈ ਤਾਂ ਹਿੰਮਤ ਨਹੀਂ ਹਾਰਨੀ ਚਾਹੀਦੀ। ਹਾਲਾਤ ਵਿਗੜ ਜਾਂਦੇ ਹਨ, ਪਰ ਹੌਸਲਾ ਰੱਖਣਾ ਚਾਹੀਦਾ ਹੈ ਅਤੇ ਸੋਚਣਾ ਚਾਹੀਦਾ ਹੈ ਕਿ ਜੇਕਰ ਕੋਈ ਹੋਰ ਇਹ ਕੰਮ ਕਰ ਸਕਦਾ ਹੈ ਤਾਂ ਉਹ ਕਿਉਂ ਨਹੀਂ ਕਰ ਸਕਦਾ।

ਪਿਤਾ ਨੂੰ ਆਪਣੀ ਧੀ ’ਤੇ ਮਾਣ: ਉੱਥੇ ਹੀ ਦੂਜੇ ਪਾਸੇ ਸੰਨੀ ਕੇਤਨਾ ਦੇ ਪਿਤਾ ਪ੍ਰੇਮ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਤਾਂ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਸੀ ਪਰ ਉਨ੍ਹਾਂ ਦੀ ਬੇਟੀ ਨੇ ਅੱਗੇ ਆ ਕੇ ਉਨ੍ਹਾਂ ਦੇ ਘਰ ਦੀ ਦੇਖਭਾਲ ਕੀਤੀ ਅਤੇ ਉਨ੍ਹਾਂ ਦੀ ਸੇਵਾ ਵੀ ਕੀਤੀ ਹੈ। ਪ੍ਰੇਮ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਬੇਟੀ 'ਤੇ ਬਹੁਤ ਮਾਣ ਹੈ ਕਿਉਂਕਿ ਜਿੱਥੇ ਉਸ ਦਾ ਬੇਟਾ ਅਜੇ ਛੋਟਾ ਹੈ ਅਤੇ ਉਹ ਆਪਣਾ ਕੰਮ ਨਹੀਂ ਸੰਭਾਲ ਸਕਦਾ ਸੀ ਪਰ ਉਸ ਦੀ ਬੇਟੀ ਨੇ ਉਸ ਨੂੰ ਬੇਟੀ ਅਤੇ ਬੇਟੇ 'ਚ ਫਰਕ ਨਹੀਂ ਹੋਣ ਦਿੱਤਾ ਅਤੇ ਪੁੱਤਰਾਂ ਵਾਂਗ ਉਨ੍ਹਾਂ ਦਾ ਸਹਾਰਾ ਬਣ ਗਿਆ ਹੈ।

ਇਹ ਵੀ ਪੜੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਦਿਹਾੜਾ, ਲਾਲ ਕਿਲ੍ਹੇ ਤੋਂ ਸੰਬੋਧਨ ਕਰਨਗੇ ਪੀਐੱਮ ਮੋਦੀ

ETV Bharat Logo

Copyright © 2025 Ushodaya Enterprises Pvt. Ltd., All Rights Reserved.