ਅੰਮ੍ਰਿਤਸਰ: ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇਟਲੀ ਤੋਂ ਆਈ ਇੱਕ ਫਲਾਈਟ 'ਚ ਆਏ 179 ਯਾਤਰੀਆਂ ’ਚੋਂ 125 ਯਾਤਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ (125 passengers arriving at Amritsar airport from Italy corona positive) ਆਉਣ ਨਾਲ ਹੜਕੰਪ ਮੱਚ ਗਿਆ ਹੈ। ਯਾਤਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਮਗਰੋਂ ਏਅਰਪੋਰਟ ’ਤੇ ਪਹੁੰਚੇ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਕਰ ਦਿੱਤਾ।
ਇਹ ਵੀ ਪੜੋ: ਪੰਜਾਬ ’ਚ ਤੀਜੀ ਲਹਿਰ ਦੀ ਦਸਤਕ, ਇਨ੍ਹਾਂ 6 ਜ਼ਿਲ੍ਹਿਆਂ ’ਚ ਸਭ ਤੋਂ ਵੱਧ ਮਾਮਲੇ
ਯਾਤਰੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਉਹ ਰੋਮ ਇਟਲੀ ਤੋਂ ਜਹਾਜ਼ ਵਿੱਚ ਬੈਠੇ ਸਨ ਉਸ ਵੇਲੇ ਉਹਨਾਂ ਦੇ ਟੈਸਟ ਕਰਵਾਏ ਗਏ ਸਨ, ਜੋ ਕਿ 72 ਘੰਟੇ ਲਈ ਵੈਲਿਡ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਮਗਰੋਂ ਹੀ ਉਹਨਾਂ ਨੂੰ ਯਾਤਰਾ ਕਰਨ ਲਈ ਜਹਾਜ਼ ਵਿੱਚ ਬੈਠਾਇਆ ਗਿਆ ਸੀ, ਪਰ ਅੱਜ ਜਦੋਂ ਉਹ ਅੰਮ੍ਰਿਤਸਰ ਦੇ ਏਅਰਪੋਰਟ ’ਤੇ ਪਹੁੰਚੇ ਹਨ ਤਾਂ ਉਹਨਾਂ ਦੇ ਟੈਸਟ ਪਾਜ਼ੀਟਿਵ ਕੱਢੇ ਜਾ ਰਹੇ ਹਨ ਜੋ ਕਿ ਧੱਕਾ ਹੈ।
ਇਹ ਵੀ ਪੜੋ: ਚੰਡੀਗੜ੍ਹ ਪੀਜੀਆਈ ਵਿੱਚ 87 ਰੈਜ਼ੀਡੈਂਸ ਡਾਕਟਰਾਂ ਦੇ ਨਾਲ ਕਰੀਬ 146 ਕਰਮਚਾਰੀ ਕਰੋਨਾ ਪਾਜ਼ੀਟਿਵ
ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ ਕੋਰੋਨਾ ਰਿਪੋਰਟ ਨੈਗੇਟਿਵ ਕੱਢਣ ਲਈ ਪੈਸਿਆਂ ਦੀ ਮੰਗ ਵੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ।
ਇਹ ਵੀ ਪੜੋ: ਪੰਜਾਬ ’ਚ ਭਾਜਪਾ ਦੇ ਕਈ ਲੀਡਰ ਕੋਰੋਨਾ ਪਾਜ਼ੀਟਿਵ, ਮੋਦੀ ਦੀ ਰੈਲੀ ’ਚ ਸੀ ਜਾਣਾ