ਮੁੰਬਈ: ਘਰੇਲੂ ਬਾਜ਼ਾਰ 'ਚ ਅੱਜ ਸ਼ੁੱਕਰਵਾਰ ਨੂੰ ਕਾਫੀ ਮੰਦੀ ਆ ਸਕਦੀ ਹੈ। ਬਾਜ਼ਾਰ ਖੁੱਲ੍ਹਦੇ ਹੀ ਬੀਐੱਸਈ 'ਤੇ ਸੈਂਸੈਕਸ 242 ਅੰਕਾਂ ਦੀ ਗਿਰਾਵਟ ਨਾਲ 66,141 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.33 ਫੀਸਦੀ ਦੀ ਗਿਰਾਵਟ ਨਾਲ 19,720.55 'ਤੇ ਖੁੱਲ੍ਹਿਆ।
ਦਰਅਸਲ, 12 ਅਕਤੂਬਰ ਵੀਰਵਾਰ ਨੂੰ ਬੀਐਸਈ ਦਾ ਸੈਂਸੈਕਸ 64 ਅੰਕਾਂ ਦੀ ਗਿਰਾਵਟ ਨਾਲ 66,408 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ NSE 'ਤੇ ਨਿਫਟੀ 0.09 ਫੀਸਦੀ ਦੀ ਗਿਰਾਵਟ ਨਾਲ 19,794 'ਤੇ ਬੰਦ ਹੋਇਆ। ਕੱਲ੍ਹ ਬਾਜ਼ਾਰ ਉਤਰਾਅ-ਚੜ੍ਹਾਅ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ। ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਲਗਭਗ 2086 ਸ਼ੇਅਰ ਵਧੇ, 1459 ਸ਼ੇਅਰ ਡਿੱਗੇ ਅਤੇ 125 ਸ਼ੇਅਰ ਬਿਨਾਂ ਬਦਲਾਅ ਦੇ ਰਹੇ। ਨਿਫਟੀ 'ਤੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਬੀਪੀਸੀਐਲ, ਕੋਲ ਇੰਡੀਆ, ਮਾਰੂਤੀ ਸੁਜ਼ੂਕੀ, ਗ੍ਰਾਸੀਮ ਇੰਡਸਟਰੀਜ਼ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਸ਼ਾਮਲ ਹਨ, ਜਦੋਂ ਕਿ ਹਾਰਨ ਵਾਲਿਆਂ ਵਿੱਚ ਟੈਕ ਮਹਿੰਦਰਾ, ਅਪੋਲੋ ਹਸਪਤਾਲ, ਟੀਸੀਐਸ, ਐਚਸੀਐਲ ਟੈਕਨਾਲੋਜੀ ਅਤੇ ਇਨਫੋਸਿਸ ਸ਼ਾਮਲ ਹਨ।
- Operation Ajay: 'ਅਪਰੇਸ਼ਨ ਅਜੇ' ਤਹਿਤ ਇਜ਼ਰਾਈਲ ਤੋਂ 212 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਦਿੱਲੀ ਪਹੁੰਚਿਆ
- IDF admits failed preventing Hamas attack: ਇਜ਼ਰਾਇਲੀ ਫੌਜ ਨੇ ਹਮਾਸ ਦੇ ਹਮਲੇ ਨੂੰ ਰੋਕਣ ਵਿੱਚ ਅਸਫ਼ਲਤਾ ਕੀਤੀ ਸਵੀਕਾਰ
- World Cup 2023: ਅੱਜ ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ ਦਾ ਹੋਵੇਗਾ ਮਹਾਂ ਮੁਕਾਬਲਾ, 6 ਮਹੀਨਿਆਂ ਬਾਅਦ ਵਾਪਸੀ ਕਰਨਗੇ ਕੇਨ ਵਿਲੀਅਮਸਨ, ਜਾਣੋ ਮੌਸਮ ਤੇ ਪਿੱਚ ਦਾ ਹਾਲ
ਬੀਐਸਈ ਮਿਡਕੈਪ ਇੰਡੈਕਸ 0.3 ਫੀਸਦੀ ਅਤੇ ਸਮਾਲਕੈਪ ਇੰਡੈਕਸ 0.6 ਫੀਸਦੀ ਵਧਿਆ ਹੈ।ਸੈਕਟੋਰਲ ਮੋਰਚੇ 'ਤੇ, ਸੂਚਨਾ ਤਕਨਾਲੋਜੀ ਸੂਚਕਾਂਕ 1.5 ਫੀਸਦੀ ਘਟਿਆ ਹੈ, ਜਦੋਂ ਕਿ ਆਟੋ, ਮੈਟਲ, ਪਾਵਰ, ਤੇਲ ਅਤੇ ਗੈਸ 0.5-1 ਫੀਸਦੀ ਵਧਿਆ ਹੈ। ਅੰਤ 'ਚ ਸੈਂਸੈਕਸ 64.66 ਅੰਕ ਜਾਂ 0.10 ਫੀਸਦੀ ਡਿੱਗ ਕੇ 66,408.39 'ਤੇ ਅਤੇ ਨਿਫਟੀ 17.30 ਅੰਕ ਜਾਂ 0.09 ਫੀਸਦੀ ਡਿੱਗ ਕੇ 19,794 'ਤੇ ਬੰਦ ਹੋਇਆ। ਲਗਭਗ 2086 ਸ਼ੇਅਰ ਵਧੇ, 1459 ਸ਼ੇਅਰ ਡਿੱਗੇ ਅਤੇ 125 ਸ਼ੇਅਰ ਬਿਨਾਂ ਬਦਲਾਅ ਦੇ ਰਹੇ।