ETV Bharat / business

2000 Note Exchange: ਬਿਨ੍ਹਾਂ ਕਿਸੇ ਫਾਰਮ ਅਤੇ ਕੇਵਾਈਸੀ ਦੇ ਬਦਲਵਾ ਸਕੋਗੇ 2000 ਦੇ ਨੋਟ, ਜਾਣੋ ਕਿਵੇਂ - ਐੱਸਬੀਆਈ

ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਨਾਲ ਹੀ ਬਾਜ਼ਾਰ 'ਚ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ, ਜਿਸ ਨੂੰ ਰੋਕਣ ਲਈ ਐੱਸਬੀਆਈ ਨੇ ਇਕ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ। ਉਹ ਦਿਸ਼ਾ-ਨਿਰਦੇਸ਼ ਕੀ ਹਨ ਜਾਣਨ ਲਈ ਪੜ੍ਹੋ ਪੂਰੀ ਖ਼ਬਰ…

SBI says no form ID card is required for exchange of Rs 2000 note
ਬਿਨਾਂ ਕਿਸੇ ਫਾਰਮ ਅਤੇ ਕੇਵਾਈਸੀ ਦੇ ਬਦਲਵਾ ਸਕੋਗੇ 2000 ਦੇ ਨੋਟ, ਜਾਣੋ ਕਿਵੇਂ
author img

By

Published : May 21, 2023, 5:12 PM IST

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਨ੍ਹਾਂ ਨੋਟਾਂ ਨੂੰ ਬੈਂਕ 'ਚ ਬਦਲਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਇਹ ਫੈਸਲਾ ਲਿਆ ਗਿਆ ਅਤੇ ਇਸ ਦੇ ਨਾਲ ਹੀ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ। ਇਨ੍ਹਾਂ ਅਫਵਾਹਾਂ 'ਤੇ ਰੋਕ ਲਗਾਉਂਦੇ ਹੋਏ SBI ਨੇ ਐਤਵਾਰ ਨੂੰ ਇੱਕ ਗਾਈਡਲਾਈਨ ਜਾਰੀ ਕੀਤੀ ਹੈ। ਭਾਰਤੀ ਸਟੇਟ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਬੈਂਕਾਂ ਵਿੱਚ ਜਾ ਕੇ 2000 ਰੁਪਏ ਦੇ ਨੋਟ ਆਸਾਨੀ ਨਾਲ ਬਦਲੇ ਜਾ ਸਕਦੇ ਹਨ।

  • SBI clarifies that the facility of exchange of Rs 2000 denomination bank notes upto a limit of Rs 20,000 at a time will be allowed without obtaining any requisition slip pic.twitter.com/TP6t2n9oeJ

    — ANI (@ANI) May 21, 2023 " class="align-text-top noRightClick twitterSection" data=" ">

ਨੋਟ ਬਦਲਣ ਲਈ ਸਿਰਫ ਪਛਾਣ ਪੱਤਰ ਜ਼ਰੂਰੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ 2000 ਰੁਪਏ ਦੇ ਨੋਟ ਬਦਲਣ ਦੀ ਪ੍ਰਕਿਰਿਆ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ 'ਤੇ ਸਹੀ ਜਾਣਕਾਰੀ ਦੇਣ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਨੂੰ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਦੱਸਿਆ ਹੈ ਕਿ ਬੈਂਕਾਂ ਵਿੱਚ ਜਾ ਕੇ 2000 ਰੁਪਏ ਦੇ ਨੋਟ ਆਸਾਨੀ ਨਾਲ ਬਦਲੇ ਜਾ ਸਕਦੇ ਹਨ। ਇਸ ਦੇ ਲਈ ਕਿਸੇ ਨੂੰ ਵੀ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੈ ਅਤੇ ਨਾ ਹੀ ਆਧਾਰ ਕਾਰਡ, ਪੈਨ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਦੇਣਾ ਜ਼ਰੂਰੀ ਹੋਵੇਗਾ।

ਨੋਟ ਬਦਲਣ ਦੀ ਪ੍ਰਕਿਰਿਆ ਨੂੰ ਆਸਾਨੀ ਨਾਲ ਸਮਝੋ: ਜਿਵੇਂ ਹੀ ਆਰਬੀਆਈ ਨੇ ਐਲਾਨ ਕੀਤਾ ਹੈ ਕਿ 2000 ਰੁਪਏ ਦੇ ਨੋਟ ਬੰਦ ਹੋ ਜਾਣਗੇ, 2016 ਦੇ ਨੋਟਬੰਦੀ ਦੀਆਂ ਯਾਦਾਂ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹੋ ਗਈਆਂ। ਉਨ੍ਹਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿ ਹੁਣ ਇਨ੍ਹਾਂ 2000 ਰੁਪਏ ਦੇ ਨੋਟਾਂ ਦਾ ਕੀ ਹੋਵੇਗਾ। ਇਨ੍ਹਾਂ ਨੂੰ ਕਿਵੇਂ ਬਦਲਿਆ ਜਾਵੇ। ਇੱਕ ਸਮੇਂ ਵਿੱਚ ਕਿੰਨੇ ਨੋਟ ਬਦਲੇ ਜਾ ਸਕਦੇ ਹਨ ਆਦਿ। ਇਸ ਲਈ ਇੱਥੇ ਨੋਟ ਬਦਲਣ ਦੀ ਪ੍ਰਕਿਰਿਆ ਨਾਲ ਜੁੜੇ ਹਰ ਸਵਾਲ ਨੂੰ ਸਰਲ ਸ਼ਬਦਾਂ ਵਿੱਚ ਸਮਝੋ।

  1. RBIS DECISION ON RS 2000 NOTE: ਜਾਣੋ, RBI ਨੇ 2000 ਦੇ ਨੋਟ ਬਾਰੇ ਕਿਉਂ ਲਿਆ ਇਹ ਫੈਸਲਾ
  2. Gold Silver Stock Market News: ਸੋਨਾ ਹੋਇਆ ਮਹਿੰਗਾ, ਅੱਜ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਜਾਣੋ ਸ਼ੇਅਰ ਬਾਜ਼ਾਰ ਦਾ ਹਾਲ
  3. Child Insurance Plan: ਬੱਚਿਆਂ ਦੀ ਉੱਚ ਸਿੱਖਿਆ ਲਈ ਚੁਣੋ ਇਹ ਖਾਸ ਚਾਈਲਡ ਬੀਮਾ ਪਾਲਿਸੀ

ਤੁਸੀਂ ਆਪਣੇ ਨਜ਼ਦੀਕੀ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾ ਕੇ 2000 ਰੁਪਏ ਦਾ ਨੋਟ ਬਦਲ ਸਕਦੇ ਹੋ। ਆਰਬੀਆਈ ਦੇ ਐਲਾਨ ਮੁਤਾਬਕ 2000 ਰੁਪਏ ਦੇ 10 ਨੋਟ ਇੱਕ ਵਾਰ ਵਿੱਚ ਬਦਲੇ ਜਾ ਸਕਦੇ ਹਨ ਅਤੇ ਜੇਕਰ ਤੁਹਾਡੇ ਕੋਲ ਇੱਕ ਬੈਂਕ ਖਾਤਾ ਹੈ, ਤਾਂ ਤੁਸੀਂ ਇੱਕ ਵਾਰ ਵਿੱਚ 2000 ਰੁਪਏ ਦੇ ਜਿੰਨੇ ਮਰਜ਼ੀ ਨੋਟ ਜਮ੍ਹਾ ਕਰ ਸਕਦੇ ਹੋ। ਜੇਕਰ ਤੁਹਾਡਾ ਬੈਂਕ ਖਾਤਾ ਨਹੀਂ ਹੈ ਤਾਂ ਚਿੰਤਾ ਨਾ ਕਰੋ, ਤੁਸੀਂ ਕਿਸੇ ਵੀ ਬੈਂਕ ਦੀ ਸ਼ਾਖਾ ਵਿੱਚ ਜਾ ਕੇ ਨੋਟ ਬਦਲਵਾ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਉਸ ਬੈਂਕ ਵਿੱਚ ਖਾਤਾ ਹੋਵੇ। ਧਿਆਨ ਰਹੇ ਕਿ 2000 ਰੁਪਏ ਦੇ ਨੋਟ ਬਦਲਣ ਦੀ ਪ੍ਰਕਿਰਿਆ ਬਿਲਕੁਲ ਮੁਫਤ ਹੈ। ਇਸ ਲਈ ਕਿਸੇ ਨੂੰ ਕੋਈ ਚਾਰਜ ਦੇਣ ਦੀ ਲੋੜ ਨਹੀਂ ਹੈ।

ਜੇਕਰ ਕੋਈ ਬੈਂਕ ਕਰਮਚਾਰੀ ਨੋਟਾਂ ਨੂੰ ਬਦਲਣ ਲਈ ਚਾਰਜ ਮੰਗਦਾ ਹੈ, ਤਾਂ ਤੁਸੀਂ ਬੈਂਕ ਅਧਿਕਾਰੀ ਜਾਂ ਬੈਂਕਿੰਗ ਓਮਬਡਸਮੈਨ ਨੂੰ ਸ਼ਿਕਾਇਤ ਕਰ ਸਕਦੇ ਹੋ। ਆਰਬੀਆਈ ਦੀਆਂ ਹਦਾਇਤਾਂ ਅਨੁਸਾਰ 2000 ਰੁਪਏ ਦਾ ਨੋਟ 30 ਸਤੰਬਰ ਤੱਕ ਜਾਇਜ਼ ਹੈ। ਯਾਨੀ ਇਸਦੀ ਵਰਤੋਂ ਲੈਣ-ਦੇਣ ਲਈ ਕੀਤੀ ਜਾ ਸਕਦੀ ਹੈ, ਪਰ ਇਹ 30 ਸਤੰਬਰ ਤੋਂ ਬਾਅਦ ਨਹੀਂ ਚੱਲੇਗਾ। ਧਿਆਨ ਰਹੇ ਕਿ ਆਰਬੀਆਈ ਦਾ ਇਹ ਫੈਸਲਾ ਦੇਸ਼ ਦੇ ਹਰ ਨਾਗਰਿਕ 'ਤੇ ਲਾਗੂ ਹੈ, ਜਿਸ ਕੋਲ 2000 ਰੁਪਏ ਦੇ ਨੋਟ ਹਨ, ਉਹ ਬੈਂਕ ਜਾ ਕੇ 30 ਸਤੰਬਰ ਤੋਂ ਪਹਿਲਾਂ ਇਸਨੂੰ ਬਦਲਵਾ ਲੈਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.