ਨਵੀਂ ਦਿੱਲੀ: ਗਲੋਬਲ ਸ਼ੇਅਰ ਬਾਜ਼ਾਰਾਂ ( (Global stock market)) ਵਿੱਚ ਕਮਜ਼ੋਰ ਰੁਖ ਅਤੇ ਵਿਦੇਸ਼ੀ ਪੂੰਜੀ ਦੇ ਬਾਹਰ ਆਉਣ ਨਾਲ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 500 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ। ਗਲੋਬਲ ਅਰਥਵਿਵਸਥਾ (The global economy) ਵਿੱਚ ਮੰਦੀ ਦੇ ਡਰ ਅਤੇ ਵਿਦੇਸ਼ੀ ਪੂੰਜੀ ਦੇ ਵਹਾਅ ਨੇ ਨਿਵੇਸ਼ਕਾਂ ਦੀ ਭਾਵਨਾ ਉੱਤੇ ਭਾਰ ਪਾਇਆ। ਇਸ ਦੌਰਾਨ 30 ਸ਼ੇਅਰਾਂ ਉੱਤੇ ਆਧਾਰਿਤ ਬੀ.ਐੱਸ.ਈ. ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 538.2 ਅੰਕ ਡਿੱਗ ਕੇ 59,395.81 ਉੱਤੇ ਆ ਗਿਆ। ਇਸ ਦੇ ਨਾਲ ਹੀ NSE ਨਿਫਟੀ 161.3 ਅੰਕ ਡਿੱਗ ਕੇ 17,716.10 ਉੱਤੇ ਬੰਦ ਹੋਇਆ ਹੈ।
ਮਹਿੰਦਰਾ ਐਂਡ ਮਹਿੰਦਰਾ, ਟੈਕ ਮਹਿੰਦਰਾ, ਟੀਸੀਐਸ, ਵਿਪਰੋ, ਐਚਡੀਐਫਸੀ, ਇਨਫੋਸਿਸ, ਐਕਸਿਸ ਬੈਂਕ, ਐਚਸੀਐਲ ਟੈਕਨਾਲੋਜੀਜ਼ ਅਤੇ ਪਾਵਰ ਗਰਿੱਡ ਸੈਂਸੈਕਸ ਵਿੱਚ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗ ਗਏ, ਜਦੋਂ ਕਿ ਇੰਡਸਇੰਡ ਬੈਂਕ, ਬਜਾਜ ਫਾਈਨਾਂਸ (Bajaj Finance), ਸਨ ਫਾਰਮਾ ਅਤੇ ਏਸ਼ੀਅਨ ਪੇਂਟਸ ਵਿੱਚ ਵਾਧਾ ਹੋਇਆ। ਦੂਜੇ ਏਸ਼ੀਆਈ ਬਾਜ਼ਾਰਾਂ ਵਿੱਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਘਾਟੇ ਵਿੱਚ ਕਾਰੋਬਾਰ ਕਰ ਰਹੇ ਸਨ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਦੇ ਨਾਲ ਬੰਦ ਹੋਏ।
ਇਹ ਵੀ ਪੜ੍ਹੋ: ਨਿਰਮਾਣ ਅਧੀਨ ਇਮਾਰਤ ਡਿੱਗੀ, 9 ਲੋਕਾਂ ਦੀ ਮੌਤ
ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਵੀਰਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 412.96 ਅੰਕ ਜਾਂ 0.68 ਫੀਸਦੀ ਦੀ ਗਿਰਾਵਟ ਨਾਲ 59,934.01 ਉੱਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 126.35 ਅੰਕ ਭਾਵ 0.7 ਫੀਸਦੀ ਦੀ ਗਿਰਾਵਟ ਨਾਲ 17,877.40 'ਤੇ ਬੰਦ ਹੋਇਆ। ਇਸ ਦੌਰਾਨ ਕੌਮਾਂਤਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 0.18 ਫੀਸਦੀ ਵਧ ਕੇ 91 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਸ਼ੇਯਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਵੀਰਵਾਰ ਨੂੰ 1,270.68 ਕਰੋੜ ਰੁਪਏ ਦੇ (Share market) ਸ਼ੇਅਰ ਵੇਚੇ।