ETV Bharat / business

Market Capitalization: ਚੋਟੀ ਦੀਆਂ 10 ਕੰਪਨੀਆਂ 'ਚੋਂ 8 ਦਾ ਬਾਜ਼ਾਰ ਪੂੰਜੀਕਰਣ 1.03 ਲੱਖ ਕਰੋੜ ਰੁਪਏ ਘਟਿਆ

ਭਾਰਤੀ ਏਅਰਟੈੱਲ ਅਤੇ ਆਈ.ਟੀ.ਸੀ ਨੂੰ ਛੱਡ ਕੇ ਬਾਕੀ ਅੱਠ ਕੰਪਨੀਆਂ ਦੇ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰ ਰੁਖ ਕਾਰਨ ਬਾਜ਼ਾਰ ਦੀ ਸਥਿਤੀ 'ਚ ਗਿਰਾਵਟ ਦਰਜ ਕੀਤੀ ਗਈ। ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ।

Market Capitalization
Market Capitalization
author img

By

Published : Mar 12, 2023, 3:47 PM IST

ਨਵੀਂ ਦਿੱਲੀ— ਦੇਸ਼ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ 'ਚੋਂ 8 ਦੇ ਸੰਯੁਕਤ ਮੁਲਾਂਕਣ 'ਚ ਪਿਛਲੇ ਹਫਤੇ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰ ਰੁਖ ਦੇ ਵਿਚਾਲੇ 1,03,732.39 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਜਿਸ ਵਿੱਚ ਰਿਲਾਇੰਸ ਇੰਡਸਟਰੀਜ਼ ਅਤੇ ICICI ਬੈਂਕ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ।

ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 673.84 ਅੰਕ ਭਾਵ 1.12 ਫੀਸਦੀ ਡਿੱਗਿਆ ਸੀ। ਭਾਰਤੀ ਏਅਰਟੈੱਲ ਅਤੇ ਆਈਟੀਸੀ ਨੂੰ ਛੱਡ ਕੇ ਬਾਕੀ ਅੱਠ ਕੰਪਨੀਆਂ ਦੀ ਮਾਰਕੀਟ ਸਥਿਤੀ ਵਿੱਚ ਗਿਰਾਵਟ ਆਈ। ਚੋਟੀ ਦੀਆਂ ਦਸ ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ।

ਇਸ ਦਾ ਬਾਜ਼ਾਰ ਮੁਲਾਂਕਣ 41,878.37 ਕਰੋੜ ਰੁਪਏ ਘਟ ਕੇ 15,71,724.26 ਕਰੋੜ ਰੁਪਏ ਰਹਿ ਗਿਆ। ICICI ਬੈਂਕ ਦਾ ਮਾਰਕੀਟ ਕੈਪ 18,134.73 ਕਰੋੜ ਰੁਪਏ ਘਟ ਕੇ 5,88,379.98 ਕਰੋੜ ਰੁਪਏ ਰਹਿ ਗਿਆ। HDFC ਬੈਂਕ ਦਾ ਪੂੰਜੀਕਰਣ 15,007.38 ਕਰੋੜ ਰੁਪਏ ਘਟ ਕੇ 8,86,300.20 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ ਪੂੰਜੀਕਰਣ 12,360.59 ਕਰੋੜ ਰੁਪਏ ਘਟ ਕੇ 4,88,399.39 ਕਰੋੜ ਰੁਪਏ ਹੋ ਗਿਆ। HDFC ਦਾ ਮੁਲਾਂਕਣ 6,893.18 ਕਰੋੜ ਰੁਪਏ ਘਟ ਕੇ 4,77,524.24 ਕਰੋੜ ਰੁਪਏ ਰਹਿ ਗਿਆ।

TCS ਦਾ ਮੁਲਾਂਕਣ 4,281.09 ਕਰੋੜ ਰੁਪਏ ਘਟ ਕੇ 12,18,848.31 ਕਰੋੜ ਰੁਪਏ ਰਹਿ ਗਿਆ। ਇੰਫੋਸਿਸ ਦਾ ਮਾਰਕੀਟ ਕੈਪ 3,555.83 ਕਰੋੜ ਰੁਪਏ ਦੀ ਗਿਰਾਵਟ ਨਾਲ 6,19,155.97 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਦਾ 1,621.22 ਕਰੋੜ ਰੁਪਏ ਦੀ ਗਿਰਾਵਟ ਨਾਲ 5,78,739.57 ਕਰੋੜ ਰੁਪਏ ਰਹਿ ਗਿਆ। ਦੂਜੇ ਪਾਸੇ ਭਾਰਤੀ ਏਅਰਟੈੱਲ ਮੁਨਾਫੇ 'ਚ ਰਿਹਾ ਅਤੇ ਇਸ ਦਾ ਬਾਜ਼ਾਰ ਪੂੰਜੀਕਰਣ 5,071.99 ਕਰੋੜ ਰੁਪਏ ਵਧ ਕੇ 4,31,230.51 ਕਰੋੜ ਰੁਪਏ 'ਤੇ ਪਹੁੰਚ ਗਿਆ।

ਇਹ ਵੀ ਪੜੋ:- IND vs AUS 4th Test Match : ਕੀ ਬੇਨਤੀਜਾ ਰਹੇਗਾ ਚੌਥਾ ਟੈਸਟ ਮੈਚ ? ਭਾਰਤ ਅਜੇ ਵੀ WTC ਫਾਈਨਲ ਖੇਡੇਗਾ

ITC ਦਾ ਮੁਲਾਂਕਣ ਵੀ 4,036.2 ਕਰੋੜ ਰੁਪਏ ਵਧ ਕੇ 4,81,922.33 ਕਰੋੜ ਰੁਪਏ ਹੋ ਗਿਆ। ਰਿਲਾਇੰਸ ਨੇ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਵਜੋਂ ਆਪਣਾ ਸਥਾਨ ਬਰਕਰਾਰ ਰੱਖਿਆ। ਇਸ ਤੋਂ ਬਾਅਦ TCS, HDFC ਬੈਂਕ, Infosys, ICICI ਬੈਂਕ, ਹਿੰਦੁਸਤਾਨ ਯੂਨੀਲੀਵਰ, SBI, ITC, HDFC ਅਤੇ ਭਾਰਤੀ ਏਅਰਟੈੱਲ ਦਾ ਨੰਬਰ ਆਉਂਦਾ ਹੈ। (ਪੀਟੀਆਈ-ਭਾਸ਼ਾ)

ਇਹ ਵੀ ਪੜੋ:- Virat Kohli Record in Ind vs Aus Test match: ਪੁਰਾਣੇ ਜੋਸ਼ 'ਚ ਕੋਹਲੀ, ਇਕੋ ਸਮੇਂ ਸਥਾਪਤ ਕੀਤੇ ਕਈ ਰਿਕਾਰਡ

ETV Bharat Logo

Copyright © 2024 Ushodaya Enterprises Pvt. Ltd., All Rights Reserved.