ਨਵੀਂ ਦਿੱਲੀ: ਜੀਐੱਸਟੀ ਨੇ (Life Insurance Corporation of India) ਭਾਰਤੀ ਜੀਵਨ ਬੀਮਾ ਨਿਗਮ, ਬੀਮਾ ਕੰਪਨੀ ਨੂੰ ਟੈਕਸ ਅਦਾ ਕਰਨ ਲਈ 37000 ਰੁਪਏ ਦਾ ਨੋਟਿਸ ਭੇਜਿਆ ਹੈ। ਇਹ ਨੋਟਿਸ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਟੈਕਸ ਵਿਭਾਗ ਨੇ ਜੀਵਨ ਬੀਮਾ ਕੰਪਨੀ ਨੂੰ ਭੇਜਿਆ ਹੈ। ਐਕਸਚੇਂਜ ਫਾਈਲਿੰਗ (Exchange filings) ਦੇ ਅਨੁਸਾਰ, 10462 ਰੁਪਏ ਦਾ ਜੀਐਸਟੀ, 20000 ਰੁਪਏ ਦਾ ਜੁਰਮਾਨਾ ਅਤੇ 6382 ਰੁਪਏ ਦਾ ਵਿਆਜ, ਭਾਵ ਕੁੱਲ ਮਿਲਾ ਕੇ 36844 ਰੁਪਏ ਦਾ ਜੁਰਮਾਨਾ ਬੀਮਾਕਰਤਾ 'ਤੇ ਲਗਾਇਆ ਗਿਆ ਹੈ।
84 ਕਰੋੜ ਰੁਪਏ ਦਾ ਇਨਕਮ ਟੈਕਸ ਜੁਰਮਾਨਾ: ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭੀਮ LIC ਨੂੰ GST ਅਧਿਕਾਰੀਆਂ ਤੋਂ ਘੱਟ ਦਰਾਂ 'ਤੇ ਟੈਕਸ ਅਦਾ ਕਰਨ ਲਈ ਕਈ ਵਾਰ ਨੋਟਿਸ ਮਿਲ ਚੁੱਕੇ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਤਾ ਲੱਗਾ ਹੈ ਕਿ ਐਲਆਈਸੀ (LIC) ਨੂੰ ਸਤੰਬਰ ਅਤੇ ਅਕਤੂਬਰ ਵਿੱਚ 374 ਕਰੋੜ ਰੁਪਏ ਦੇ ਇਨਕਮ ਟੈਕਸ ਪੈਨਲਟੀ ਨੋਟਿਸ ਵੀ ਮਿਲੇ ਹਨ। ਐਲਆਈਸੀ ਨੂੰ ਮੁਲਾਂਕਣ ਸਾਲ ਦੇ ਅਕਤੂਬਰ ਮਹੀਨੇ ਵਿੱਚ 84 ਕਰੋੜ ਰੁਪਏ ਦਾ ਇਨਕਮ ਟੈਕਸ ਜੁਰਮਾਨਾ ਮਿਲਿਆ ਸੀ। ਤੁਹਾਨੂੰ ਦੱਸ ਦੇਈਏ ਕਿ 12 ਮਹੀਨਿਆਂ ਦੀ ਮਿਆਦ ਹੁੰਦੀ ਹੈ ਜੋ ਵਿੱਤੀ ਸਾਲ ਦੇ ਤੁਰੰਤ ਬਾਅਦ ਆਉਂਦੀ ਹੈ ਅਤੇ ਇਸ ਨੂੰ ਮੁਲਾਂਕਣ ਸਾਲ ਕਿਹਾ ਜਾਂਦਾ ਹੈ।
- Share Market Opening 11 Oct: ਸ਼ੁਰੂਆਤੀ ਸੈਸ਼ਨ 'ਚ ਸਾਰੇ ਵੱਡੇ ਸ਼ੇਅਰ ਗ੍ਰੀਨ, ਸੈਂਸੈਕਸ 390 ਅੰਕ ਚੜ੍ਹਿਆ
- Survey On Unemployment: ਸ਼ਹਿਰੀ ਖੇਤਰਾਂ 'ਚ ਬੇਰੁਜ਼ਗਾਰੀ ਦਰ ਅੰਦਰ ਆਈ ਗਿਰਾਵਟ, NSSO ਨੇ ਦਿੱਤੀ ਜਾਣਕਾਰੀ
- Share Market Opening : ਸਟਾਕ ਮਾਰਕੀਟ ਖੁੱਲ੍ਹਦੇ ਹੀ ਨਜ਼ਰ ਆਇਆ ਇਜ਼ਰਾਈਲ-ਹਮਾਸ ਯੁੱਧ ਦਾ ਅਸਰ, ਸੈਂਸੈਕਸ 470 ਅੰਕ ਡਿੱਗਿਆ, ਨਿਫਟੀ 19550 ਤੋਂ ਹੇਠਾਂ
- DHONI BRAND AMBASSADOR: ਮਹਿੰਦਰ ਸਿੰਘ ਧੋਨੀ ਜੀਓ ਮਾਰਟ ਦੇ ਬਣੇ ਬ੍ਰਾਂਡ ਅੰਬੈਸਡਰ, ਮਾਹੀ ਤਿਉਹਾਰਾਂ ਦੇ ਸੀਜ਼ਨ 'ਚ ਪ੍ਰਚਾਰ ਕਰਦੇ ਆਉਣਗੇ ਨਜ਼ਰ
LIC ਦੀ ਵਿੱਤੀ ਸਥਿਤੀ 'ਤੇ ਕੋਈ ਅਸਰ ਨਹੀਂ: ਇਸ ਦੇ ਨਾਲ ਹੀ, ਸਾਲ 2012-13, 2018-19 ਅਤੇ 2020 ਵਿੱਚ, ਟੈਕਸ ਅਥਾਰਟੀ ਨੇ ਭਾਰਤੀ ਜੀਵਨ ਬੀਮਾ ਨਿਗਮ (Life Insurance Corporation of India) ਬੀਮਾ ਕੰਪਨੀ 'ਤੇ ਕੁੱਲ 63.1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਹਾਲਾਂਕਿ ਟੈਕਸ ਵਿਭਾਗ ਦੀਆਂ ਇਨ੍ਹਾਂ ਕਾਰਵਾਈਆਂ ਦਾ LIC ਦੀ ਵਿੱਤੀ ਸਥਿਤੀ 'ਤੇ ਕੋਈ ਅਸਰ ਨਹੀਂ ਪਵੇਗਾ।