ਨਵੀਂ ਦਿੱਲੀ: 8 ਮਹੀਨਿਆਂ ਵਿੱਚ 150 ਤੋਂ ਵੱਧ ਕੰਪਨੀਆਂ ਦੁਆਰਾ ਰਿਜੇਕਟ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਇੱਕ ਸਾਫਟਵੇਅਰ ਇੰਜੀਨੀਅਰ ਨੂੰ ਇੱਕ ਤਕਨੀਕੀ ਫਰਮ ਵਿੱਚ ਨੌਕਰੀ ਮਿਲ ਗਈ ਹੈ। ਲਿੰਕਡਇਨ 'ਤੇ ਉਸਨੇ ਦੱਸਿਆ ਕਿ 150 ਤੋਂ ਵੱਧ ਕੰਪਨੀਆਂ ਵਿੱਚੋਂ ਸਿਰਫ 10 ਨੇ ਉਸਦੀ ਅਰਜ਼ੀ ਦਾ ਜਵਾਬ ਦਿੱਤਾ ਅਤੇ ਸਿਰਫ 6 ਨੇ ਉਸਦੀ ਇੰਟਰਵਿਊ ਲਈ। ਦਿੱਲੀ ਤੋਂ ਟੈਕਨੀ ਫਰਹਾਨ ਨੇ ਲਿੰਕਡਇਨ 'ਤੇ ਕਿਹਾ, ਛਾਂਟੀ ਕਾਰਨ ਤਕਨੀਕੀ ਉਦਯੋਗ ਲਈ ਇਹ ਮੁਸ਼ਕਲ ਸਮਾਂ ਰਿਹਾ ਹੈ। ਇਸ ਸਮੇਂ ਦੌਰਾਨ ਮੈਨੂੰ ਕਈ ਹਜ਼ਾਰ ਅਸਵੀਕਾਰੀਆਂ ਦਾ ਸਾਹਮਣਾ ਕਰਨਾ ਪਿਆ। ਮੈਂ ਜੁਲਾਈ 2022 ਤੋਂ ਨੌਕਰੀ ਲੱਭ ਰਿਹਾ ਸੀ। ਮੇਰੇ ਲਈ ਹੈਰਾਨੀ ਦੀ ਗੱਲ ਹੈ ਕਿ ਤਜਰਬੇ ਦੇ ਬਾਵਜੂਦ ਨੌਕਰੀ ਪ੍ਰਾਪਤ ਕਰਨਾ ਉਸ ਸਮੇਂ ਦੇ ਮੁਕਾਬਲੇ ਮੁਸ਼ਕਲ ਸੀ ਜਦੋਂ ਮੈਂ ਗ੍ਰੈਜੂਏਟ ਸੀ।
150 ਤੋਂ ਵੱਧ ਕੰਪਨੀਆਂ ਲਈ ਅਪਲਾਈ ਕੀਤਾ ਸੀ: ਦਿੱਲੀ ਤੋਂ ਟੈਕਨੀ ਫਰਹਾਨ ਨੇ ਕਿਹਾ, 150 ਤੋਂ ਵੱਧ ਕੰਪਨੀਆਂ ਲਈ ਅਪਲਾਈ ਕੀਤਾ ਅਤੇ ਉਨ੍ਹਾਂ ਵਿੱਚੋਂ 10 ਤੋਂ ਵੱਧ ਹੁੰਗਾਰਾ ਮਿਲਿਆ ਅਤੇ ਛੇ ਕੰਪਨੀਆਂ ਵਿੱਚ ਇੰਟਰਵਿਊ ਦਿੱਤੀ। ਇਸ ਤੋਂ ਇਲਾਵਾ ਫਰਹਾਨ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ ਕਿ ਸਾਰੇ ਦੌਰ ਨੂੰ ਪਾਸ ਕਰਨ ਤੋਂ ਬਾਅਦ ਜਦੋਂ ਹਾਇਰਿੰਗ ਫ੍ਰੀਜ਼ ਦੀ ਘੋਸ਼ਣਾ ਕੀਤੀ ਗਈ ਤਾਂ ਅੰਤਿਮ ਇੰਟਰਵਿਊ ਅਮੇਜ਼ਨ ਦੇ ਸਕਾਟਲੈਂਡ ਦਫਤਰ 'ਚ ਹੋਣੀ ਸੀ। ਉਸਨੇ ਗੂਗਲ ਇੰਡੀਆ ਵਿੱਚ ਨੌਕਰੀ ਲਈ ਵੀ ਅਰਜ਼ੀ ਦਿੱਤੀ ਪਰ ਇੱਕ ਗੇੜ ਤੋਂ ਬਾਅਦ ਉਸਨੂੰ ਰਿਜੇਕਟ ਕਰ ਦਿੱਤਾ ਗਿਆ। ਫਰਹਾਨ ਨੇ ਕਿਹਾ ਕਿ ਉਸਨੇ ਤਿੰਨ ਮੱਧਮ ਆਕਾਰ ਦੇ ਸਟਾਰਟਅੱਪਸ ਨਾਲ ਕੰਮ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ।
ਸਾਫਟਵੇਅਰ ਇੰਜੀਨੀਅਰ ਦੀ ਲੋਕਾਂ ਨੂੰ ਸਲਾਹ: ਉਨ੍ਹਾਂ ਕਿਹਾ ਕਿ ਜੇ ਤੁਸੀਂ ਵੀ ਨੌਕਰੀ ਲੱਭ ਰਹੇ ਹੋ, ਖਾਸ ਤੌਰ 'ਤੇ ਜੇ ਤੁਸੀਂ ਨਵੇਂ ਗ੍ਰੈਜੂਏਟ ਹੋ ਜੋ ਆਪਣਾ ਕੈਰੀਅਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਨਿਰਾਸ਼ ਨਾ ਹੋਵੋ। ਤੁਹਾਨੂੰ ਆਪਣੇ ਹੁਨਰ 'ਤੇ ਲਗਾਤਾਰ ਕੰਮ ਕਰਨਾ ਪਵੇਗਾ ਅਤੇ ਸਾਰਥਕ ਸਬੰਧ ਬਣਾਉਣੇ ਪੈਣਗੇ। ਬੱਸ ਆਪਣਾ ਕੰਮ ਕਰੋ, ਆਪਣਾ ਸਰਵੋਤਮ ਦਿਓ ਅਤੇ ਬਾਕੀ ਰੱਬ 'ਤੇ ਛੱਡ ਦਿਓ।
ਇਸ ਸਾਲ ਗਈਆ ਬਹੁਤ ਸਾਰੀਆਂ ਨੌਕਰੀਆਂ: ਦਰਅਸਲ, ਛਾਂਟੀ ਦਾ ਇਹ ਦੌਰ ਪਿਛਲੇ ਸਾਲ ਤੋਂ ਚੱਲ ਰਿਹਾ ਹੈ ਅਤੇ 2023 ਵਿੱਚ ਵੀ ਇਸ ਦੀ ਰਫ਼ਤਾਰ ਘੱਟ ਨਹੀਂ ਹੋਈ ਹੈ। layoffs.fyi.com ਦੇ ਅੰਕੜਿਆਂ ਮੁਤਾਬਕ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਹੀ ਦੁਨੀਆ ਭਰ ਦੀਆਂ ਤਕਨੀਕੀ ਕੰਪਨੀਆਂ ਨੇ 1.21 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਜਨਵਰੀ ਵਿੱਚ 84,714 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ, ਜਦਕਿ ਤਕਨੀਕੀ ਕੰਪਨੀਆਂ ਨੇ ਫਰਵਰੀ ਵਿੱਚ 36,491 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਸੀ। ਮਾਰਚ ਵਿੱਚ Accenture ਅਤੇ Indeed ਤੋਂ ਇਲਾਵਾ, Roofstock, Twitch, Amazon, Livespace, Course Hero, Clavio, Microsoft, Facebook ਦੀ ਪੇਰੈਂਟ ਕੰਪਨੀ Meta, Y Combinator, Salesforce, Atlassian, Sirius XM, Allergo, Cerebral, Waymo, Thoughwork ਵਰਗੀਆਂ ਕੰਪਨੀਆਂ ਛਾਂਟੀ ਕਰ ਚੁੱਕੀਆ ਹਨ।
ਇਹ ਵੀ ਪੜ੍ਹੋ:- GOLD RATE UPDATE: ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਜਾਣੋ ਸੋਨੇ ਦਾ ਰੇਟ