ਨਵੀਂ ਦਿੱਲੀ: ਸਰਕਾਰ ਨੇ ਹਾਲ ਹੀ ਵਿੱਚ FAME-2 ਸਬਸਿਡੀ ਵਿੱਚ ਕਟੌਤੀ ਕੀਤੀ ਹੈ, ਜਿਸ ਕਾਰਨ ਇਲੈਕਟ੍ਰਿਕ ਵਾਹਨ ਨਿਰਮਾਤਾ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੇ ਹਨ। ਇਸ ਕਾਰਨ ਹੀਰੋ VIDA V1 ਪ੍ਰੋ ਇਲੈਕਟ੍ਰਿਕ ਸਕੂਟਰ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਜੇਕਰ ਤੁਸੀਂ ਵੀ ਇਸ ਇਲੈਕਟ੍ਰਿਕ ਸਕੂਟਰ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਓ ਜਾਣਦੇ ਹਾਂ ਇਸ ਦੀਆਂ ਨਵੀਆਂ ਕੀਮਤਾਂ ਬਾਰੇ। ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀ Hero MotoCorp ਨੇ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਤੇ ਸਬਸਿਡੀ ਘਟਣ ਤੋਂ ਬਾਅਦ ਆਪਣੇ ਇਲੈਕਟ੍ਰਿਕ ਸਕੂਟਰ Vida V1 Pro ਦੀ ਕੀਮਤ 'ਚ ਕਰੀਬ 6,000 ਰੁਪਏ ਦਾ ਵਾਧਾ ਕੀਤਾ ਹੈ। ਇਹ ਵਾਧਾ 1 ਜੂਨ ਤੋਂ ਲਾਗੂ ਹੋ ਗਿਆ ਹੈ। ਕੰਪਨੀ ਦਾ ਫਲੈਗਸ਼ਿਪ ਇਲੈਕਟ੍ਰਿਕ ਸਕੂਟਰ Vida V1 Pro ਹੁਣ FAME-2 ਸਬਸਿਡੀ ਅਤੇ ਪੋਰਟੇਬਲ ਚਾਰਜਰ ਸਮੇਤ 1,45,900 ਰੁਪਏ 'ਚ ਉਪਲਬਧ ਹੋਵੇਗਾ।
ਐਕਸ-ਫੈਕਟਰੀ ਕੀਮਤ: ਇਹ ਪਹਿਲਾਂ ਦੀ ਕੀਮਤ ਨਾਲੋਂ ਲਗਭਗ 6,000 ਰੁਪਏ ਦਾ ਵਾਧਾ ਹੈ। ਸਬਸਿਡੀ ਦੀ ਸੀਮਾ ਘਟਾ ਕੇ 15 ਫੀਸਦੀ ਕਰ ਦਿੱਤੀ ਗਈ ਹੈ। ਸੰਪਰਕ ਕਰਨ 'ਤੇ, ਕੰਪਨੀ ਦੇ ਇੱਕ ਡੀਲਰ ਨੇ ਪੁਸ਼ਟੀ ਕੀਤੀ ਕਿ ਕੰਪਨੀ ਨੇ 1 ਜੂਨ ਤੋਂ FAME-2 ਅਧੀਨ ਸਬਸਿਡੀ ਵਿੱਚ ਕਟੌਤੀ ਦਾ ਬਹੁਤਾ ਬੋਝ ਖੁਦ ਝੱਲਿਆ ਅਤੇ ਗਾਹਕਾਂ 'ਤੇ ਸੀਮਤ ਬੋਝ ਪਾਇਆ। ਹਾਲਾਂਕਿ ਇਸ ਸਬੰਧੀ ਕੰਪਨੀ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਭਾਰੀ ਉਦਯੋਗ ਮੰਤਰਾਲੇ ਨੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਅਧਿਕਤਮ ਸਬਸਿਡੀ ਸੀਮਾ (ਐਕਸ-ਫੈਕਟਰੀ ਕੀਮਤ) ਨੂੰ 40 ਪ੍ਰਤੀਸ਼ਤ ਤੋਂ ਘਟਾ ਕੇ 15 ਪ੍ਰਤੀਸ਼ਤ ਕਰ ਦਿੱਤਾ ਹੈ।
- Odisha train accident: ਓਡੀਸ਼ਾ ਟ੍ਰੇਨ ਹਾਦਸੇ ‘ਤੇ CM ਮਾਨ ਨੇ ਜਤਾਇਆ ਦੁੱਖ, ਜਖ਼ਮੀਆਂ ਲਈ ਕੀਤੀ ਅਰਦਾਸ
- Summer Holidays: ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇਵੇਗੀ "ਹੋਵਰਕ", ਸੂਬਾ ਸਰਕਾਰ ਦੀ ਪਹਿਲਕਦਮੀ
- Punjabi Girl Death in Canada: Niagara falls 'ਚ ਡਿੱਗਣ ਨਾਲ ਜਲੰਧਰ ਦੀ ਕੁੜੀ ਦੀ ਹੋਈ ਦਰਦਨਾਕ ਮੌਤ, ਲਾਸ਼ ਲੱਭਣ ਨੂੰ ਲੱਗਿਆ ਪ੍ਰਸ਼ਾਸਨ
ਕਈ ਵਾਹਨ ਪਹਿਲਾਂ ਹੀ ਮਹਿੰਗੇ ਹੋ ਚੁੱਕੇ ਹਨ : ਉਦਯੋਗ ਦੇ ਸੂਤਰਾਂ ਮੁਤਾਬਕ FAME-2 'ਚ ਸੋਧ ਤੋਂ ਬਾਅਦ ਸਬਸਿਡੀ 'ਚ ਲਗਭਗ 32,000 ਰੁਪਏ ਪ੍ਰਤੀ ਯੂਨਿਟ ਦੀ ਕਮੀ ਆਈ ਹੈ। ਪਹਿਲਾਂ ਹੀ ਕਈ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀਆਂ ਨੇ ਆਪਣੇ ਇਲੈਕਟ੍ਰਿਕ ਮਾਡਲਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। TVS ਮੋਟਰ ਨੇ ਕਿਹਾ ਹੈ ਕਿ Fame-II ਸਕੀਮ ਦੇ ਸੰਸ਼ੋਧਨ ਤੋਂ ਬਾਅਦ, ਉਸਨੇ ਵੇਰੀਐਂਟ ਦੇ ਆਧਾਰ 'ਤੇ ਆਪਣੇ ਮਾਡਲ iCube ਦੀ ਕੀਮਤ 17,000 ਰੁਪਏ ਤੋਂ 22,000 ਰੁਪਏ ਤੱਕ ਵਧਾ ਦਿੱਤੀ ਹੈ।
ਬੈਟਰੀ ਪੈਕ ਅਤੇ ਰੇਂਜ : ਦੋਵਾਂ 'ਚ ਲੀ-ਆਇਨ ਬੈਟਰੀ ਦੀ ਵਰਤੋਂ ਕੀਤੀ ਗਈ ਹੈ। ਪ੍ਰੋ ਵੇਰੀਐਂਟ 3.94 kWh ਬੈਟਰੀ ਪੈਕ ਦੇ ਨਾਲ ਆਉਂਦਾ ਹੈ ਜਦੋਂ ਕਿ ਪਲੱਸ ਵਰਜ਼ਨ ਨੂੰ 3.44 kWh ਬੈਟਰੀ ਪੈਕ ਮਿਲਦਾ ਹੈ। ਅਤੇ ਵੱਡੇ ਬੈਟਰੀ ਪੈਕ ਦੇ ਨਾਲ, ਪ੍ਰੋ ਵੇਰੀਐਂਟ ਨੂੰ 165km ਦੀ ਇੱਕ IDC ਪ੍ਰਮਾਣਿਤ ਰੇਂਜ ਮਿਲਦੀ ਹੈ। ਦੂਜੇ ਪਾਸੇ, ਪਲੱਸ ਵੇਰੀਐਂਟ ਨੂੰ 143 ਕਿਲੋਮੀਟਰ ਦੀ ਪ੍ਰਮਾਣਿਤ ਰੇਂਜ ਮਿਲਦੀ ਹੈ। ਫਾਸਟ ਚਾਰਜਿੰਗ ਸਪੀਡ 1.2 ਕਿਲੋਮੀਟਰ ਪ੍ਰਤੀ ਮਿੰਟ ਹੈ।