ਚੰਡੀਗੜ੍ਹ : ਸਰਕਾਰ ਨੇ ਕੁਦਰਤੀ ਗੈਸ ਦੀ ਕੀਮਤ ਤੈਅ ਕਰਨ ਲਈ ਨਵੀਂ ਵਿਧੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਦੱਸਿਆ ਕਿ ਏਪੀਐਮ ਗੈਸ ਵਜੋਂ ਮਾਨਤਾ ਪ੍ਰਾਪਤ ਰਵਾਇਤੀ ਖੇਤਰਾਂ ਤੋਂ ਪੈਦਾ ਹੋਣ ਵਾਲੀ ਕੁਦਰਤੀ ਗੈਸ ਨੂੰ ਹੁਣ ਅਮਰੀਕਾ,ਕੈਨੇਡਾ ਤੇ ਰੂਸ ਵਰਗੇ ਦੇਸ਼ਾਂ ਵਿੱਚ ਗੈਸ ਦੀਆਂ ਕੀਮਤਾਂ ਦੀ ਬਜਾਏ ਕੱਚੇ ਤੇਲ ਦੀਆਂ ਕੀਮਤਾਂ ਨਾਲ ਜੋੜਦੇ ਹੋਏ ਅੱਜ ਤੋਂ CNG ਅਤੇ PNG ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ, ਇਸ ਦਾ ਐਲਾਨ ਬੀਤੇ ਦਿਨ ਹੋਇਆ ਸੀ ਅਤੇ ਅੱਜ ਯਾਨੀ ਕਿ 8 ਅਪ੍ਰੈਲ ਤੋਂ ਲਾਗੂ ਕਰ ਦਿੱਤਾ ਹੈ। ਇਸ ਨਾਲ ਹੁਣ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। CNG ਦੀ ਕੀਮਤ ਵਿੱਚ 8 ਰੁਪਏ ਦੀ ਜਦੋਂ ਕਿ ਪੀਐਨਜੀ ਦੀ ਕੀਮਤ ਵਿੱਚ 5 ਰੁਪਏ ਦੀ ਕਮੀ ਆਈ ਹੈ।
ਕਟੌਤੀ ਤੋਂ ਬਾਅਦ ਕੀਮਤਾਂ ਕਿੰਨੀਆਂ?: ਐਮਜੀਐਲ ਤੋਂ ਸੀਐਨਜੀ ਦੀ ਸੋਧੀ ਕੀਮਤ 79 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਘਰੇਲੂ ਪੀਐਨਜੀ ਦੀ ਕੀਮਤ 49 ਰੁਪਏ ਪ੍ਰਤੀ ਐਸਸੀਐਮ ਕਰ ਦਿੱਤੀ ਗਈ ਹੈ, ਜੋ ਕਿ 7 ਅਪ੍ਰੈਲ ਅੱਧੀ ਰਾਤ ਤੋਂ ਲਾਗੂ ਹੈ। ਇਸ ਕਟੌਤੀ ਨਾਲ ਸੀਐਨਜੀ ਪੈਟਰੋਲ ਨਾਲੋਂ 49 ਫੀਸਦੀ ਅਤੇ ਡੀਜ਼ਲ ਨਾਲੋਂ 16 ਫੀਸਦੀ ਸਸਤੀ ਹੋ ਗਈ ਹੈ, ਜਦਕਿ ਘਰੇਲੂ ਪੀਐਨਜੀ ਐਲਪੀਜੀ ਨਾਲੋਂ 21 ਫੀਸਦੀ ਸਸਤੀ ਹੋ ਗਈ ਹੈ। ਇਸ ਤੋਂ ਪਹਿਲਾਂ ਦਿਨ ਵਿੱਚ, ਕੇਂਦਰ ਨੇ ਅਪ੍ਰੈਲ ਵਿੱਚ ONGC ਅਤੇ ਆਇਲ ਇੰਡੀਆ ਲਈ ਘਰੇਲੂ ਤੌਰ 'ਤੇ ਉਤਪਾਦਿਤ ਗੈਸ ਦੀ ਕੀਮਤ USD6.5/mmBtu ਅਤੇ ਹੋਰਾਂ ਲਈ USD7.92 ਤੈਅ ਕੀਤੀ ਸੀ।
ਇਹ ਵੀ ਪੜ੍ਹੋ : CNG-PNG Price Cut : 8 ਅਪ੍ਰੈਲ ਤੋਂ CNG ਅਤੇ PNG ਦੀਆਂ ਕੀਮਤਾਂ 'ਚ ਰਾਹਤ ਦੀ ਉਮੀਦ! ਜਾਣੋ ਕਿੱਥੇ, ਕਿੰਨੀ ਸਸਤੀ ਹੋਵੇਗੀ ਗੈਸ
ਕੁਦਰਤੀ ਗੈਸ ਦਾ ਨਵਾਂ ਫਾਰਮੂਲਾ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਹੁਣ ਦਰਾਮਦ ਕੱਚੇ ਤੇਲ ਦੀ ਕੀਮਤ ਨਾਲ ਜੋੜਿਆ ਜਾਵੇਗਾ ਅਤੇ ਭਾਰਤੀ ਕੱਚੇ ਤੇਲ ਦੀਆਂ ਕੀਮਤਾਂ ਦੇ 10 ਫੀਸਦੀ ਦੇ ਬਰਾਬਰ ਕੀਮਤ ਤੈਅ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਦੀਆਂ ਕੀਮਤਾਂ ਹਰ ਮਹੀਨੇ ਤੈਅ ਕੀਤੀਆਂ ਜਾਣਗੀਆਂ।
ਕਿਉਂ ਘਟਾਈਆਂ ਗਈਆਂ ਕੀਮਤਾਂ ?: ਧਿਆਨ ਯੋਗ ਹੈ ਕਿ ਪਿਛਲੇ ਦਿਨੀਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਹੁਣ ਦਰਾਮਦ ਕੀਤੇ ਕੱਚੇ ਤੇਲ ਦੀ ਕੀਮਤ ਨਾਲ ਜੋੜਿਆ ਜਾਵੇਗਾ ਅਤੇ ਕੀਮਤ ਭਾਰਤੀ ਕਰੂਡ ਦੇ 10 ਪ੍ਰਤੀਸ਼ਤ ਦੇ ਬਰਾਬਰ ਹੋਵੇਗੀ। ਕੀਮਤਾਂ ਤੈਅ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਦੀਆਂ ਕੀਮਤਾਂ ਹਰ ਮਹੀਨੇ ਤੈਅ ਕੀਤੀਆਂ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ ਕੁਦਰਤੀ ਗੈਸ ਦੀਆਂ ਕੀਮਤਾਂ ਦੇ ਨਵੇਂ ਮੁੱਲ ਨਿਰਧਾਰਨ ਦੇ ਐਲਾਨ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।