ਬੈਂਗਲੁਰੂ/ਕਰਨਾਟਕ: ਰੱਖਿਆ ਖੇਤਰ ਦੀ ਨਵਰਤਨ ਪੀਏਯਸੂ ਕੰਪਨੀ ਭਾਰਤ ਇਲੈਕਟ੍ਰਾਨਿਕਸ ਲਿਮਿਟੇਡ (BEL) ਨੂੰ ਕਰੀਬ 3,289 ਕਰੋੜ ਦੇ ਨਵੇਂ ਆਰਡਰ ਮਿਲੇ ਹਨ, ਜੋ ਜੁਲਾਈ ਅਤੇ ਅਗਸਤ 2023 ਦੇ ਦਰਮਿਆਨ ਪ੍ਰਾਪਤ ਹੋਏ। ਇਹ ਆਰਡਰ ਰੱਖਿਆ ਤੇ ਗੈਰ-ਰੱਖਿਆ ਸਬੰਧੀ (BEL Receives New Orders) ਉਪਕਰਨਾਂ ਨਾਲ ਜੁੜੇ ਹੋਏ ਹਨ।
ਕਿਸ ਤਰ੍ਹਾਂ ਦੇ ਆਰਡਰ ਸ਼ਾਮਲ: ਇਹ ਆਰਡਰ ਵੱਖ-ਵੱਖ ਇੰਡਸਟਰੀਅਲ ਇਲੈਕਟ੍ਰਾਨਿਕਸ ਉਪਕਰਨਾਂ ਦੀ ਪੂਰਤੀ ਲਈ ਹਨ। ਇਨ੍ਹਾਂ ਚੋਂ ਲੋ ਲਾਈਟ ਵੇਟ ਰਡਾਰ, ਆਈਐਫਐਫ ਸਿਸਟਮ, ਸੈਟਕਾਮ ਸਿਸਟਮ, ਈਓ/ਆਈਆਰ ਪੇਲੋਡ, ਟੀਆਰਐਮ/ਡੀਟੀਆਰਐਮ, ਜੈਮਰ, ਏਨਕ੍ਰਿਪਟਰ, ਡੇਟਾ ਲਿੰਕ ਸਿਸਟਮ, ਫਾਇਰ ਕੰਟਰੋਲ ਸਿਸਟਮ, ਡਾਇਰੈਕਟਿਡ ਐਨਰਜੀ ਸਿਸਟਮ ਲਈ ਰਡਾਰ, ਸੇਮੀ ਰਗਡ ਟੈਲੀਫੋਨ ਐਕਸਚੈਂਜ ਸ਼ਾਮਿਲ ਹੈ। ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਕਿ, ਇਸ ਤੋਂ ਇਲਾਵਾ ਸਾਫਟਵੇਅਰ ਡਿਫਾਈਂਡ ਰੇਡੀਓ ਅਤੇ ਵੱਖ-ਵੱਖ ਤਰ੍ਹਾਂ ਦੇ ਰੇਡੀਓ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨ, ਏਐਮਸੀ ਅਤੇ ਸਪੇਅਰਜ਼ ਆਦਿ ਵੀ ਸ਼ਾਮਲ ਹਨ।
ਹੋਰ ਵੀ ਆਰਡਰ ਮਿਲੇ: Bharat Electronics Limited (ਬੀਈਐਲ) ਦੇ ਬੈਂਗਲੁਰੂ ਹੈਡਕੁਆਟਰ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਆਰਡਰਾਂ ਵਿੱਚ ਸ਼ੁਕਰਵਾਰ ਨੂੰ ਹਿੰਦੁਸਤਾਨ ਸ਼ਿਪਯਾਰਡ ਲਿਮਿਟੇਡ (HSL) ਵਲੋਂ 1,075 ਕਰੋੜ ਰੁਪਏ ਦਾ ਐਲਓਆਈ (Letter Of Intent) ਆਰਡਰ ਵੀ ਸ਼ਾਮਲ ਹੈ। ਇਸ ਵਿੱਚ ਬੇੜੇ ਸਮਰਥਨ ਲਈ ਜਹਾਜ਼ਾਂ ਲਈ ਸੀਐਮਐਸ ਸੰਚਾਰ ਪ੍ਰਣਾਲੀ, ਈਡਬਲਿਊ ਸਿਸਟਮ ਅਤੇ ਹੋਰ ਸੈਂਸਰ ਦੀ ਪੂਰਤੀ ਸ਼ਾਮਲ ਹੈ। ਇਸ ਆਰਡਰ ਦਾ ਮਕਸਦ ਪਬਲਿਕ ਸੈਕਟਰ ਦੀ ਰੱਖਿਆ ਕੰਪਨੀਆਂ ਨੂੰ ਮਜ਼ਬੂਤ ਕਰਨਾ ਹੈ।
ਵਿੱਤੀ ਸਾਲ 2023-24 'ਚ ਮਿਲੇ ਆਰਡਰ: ਦੱਸ ਦਈਏ ਕਿ ਇਸ ਆਰਡਰ ਤੋਂ ਪਹਿਲਾਂ ਵੀ, ਬੀਈਐਲ ਨੂੰ 8.091 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਇਸ ਨਵੇਂ ਆਰਡਰ ਨਾਲ ਬੀਈਐਲ ਦੀ ਵਿੱਤੀ ਸਾਲ 2023-24 ਵਿੱਚ ਹੁਣ ਤੱਕ 11,380 ਕਰੋੜ ਰੁਪਏ ਦੇ ਆਰਡਰ ਮਿਲੇ ਹਨ।