ETV Bharat / business

ਮਹਾਵੀਰ ਜਯੰਤੀ ਮੌਕੇ ਅੱਜ ਸ਼ੇਅਰ ਬਜ਼ਾਰ, ਬਾਂਡ ਅਤੇ ਫੌਰੈਕਸ ਮਾਰਕੀਟ ਰਹੇਗੀ ਬੰਦ - ਮਹਾਵੀਰ ਜਯੰਤੀ ਮੌਕੇ ਅੱਜ ਸ਼ੇਅਰ ਬਜ਼ਾਰ

ਘਰੇਲੂ ਸਟਾਕ ਮਾਰਕੀਟ ਸੋਮਵਾਰ ਨੂੰ ਮਹਾਵੀਰ ਜਯੰਤੀ ਮੌਕੇ ਬੰਦ ਰਹੇਗੀ। ਵਿਦੇਸ਼ੀ ਮੁਦਰਾ, ਬਾਂਡ ਅਤੇ ਕੋਮੋਡਿਟੀ ਮਾਰਕੀਟ ਵੀ ਬੰਦ ਰਹਿਣਗੇ। ਬਾਜ਼ਾਰ 7 ਅਪ੍ਰੈਲ ਨੂੰ ਆਮ ਕਾਰੋਬਾਰ ਲਈ ਖੁੱਲ੍ਹਣਗੇ।

ਮਹਾਵੀਰ ਜਯੰਤੀ ਮੌਕੇ ਅੱਜ ਸ਼ੇਅਰ ਬਜ਼ਾਰ, ਬਾਂਡ ਅਤੇ ਫੌਰੈਕਸ ਮਾਰਕੀਟ ਰਹੇਗੀ ਬੰਦ

author img

By

Published : Apr 6, 2020, 1:11 PM IST

ਨਵੀਂ ਦਿੱਲੀ: ਘਰੇਲੂ ਸਟਾਕ ਮਾਰਕੀਟ ਸੋਮਵਾਰ ਨੂੰ ਮਹਾਵੀਰ ਜਯੰਤੀ ਮੌਕੇ ਬੰਦ ਰਹੇਗੀ। ਵਿਦੇਸ਼ੀ ਮੁਦਰਾ, ਬਾਂਡ ਅਤੇ ਕੋਮੋਡਿਟੀ ਮਾਰਕੀਟ ਵੀ ਬੰਦ ਰਹਿਣਗੇ। ਬਾਜ਼ਾਰ 7 ਅਪ੍ਰੈਲ ਨੂੰ ਆਮ ਕਾਰੋਬਾਰ ਲਈ ਖੁੱਲ੍ਹਣਗੇ।

ਇਸ ਤੋਂ ਪਹਿਲਾਂ ਪਿਛਲੇ ਪੂਰੇ ਹਫ਼ਤੇ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਬਾਜ਼ਾਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ ਬੀਐਸਸੀ ਸੈਂਸੈਕਸ ਅਤੇ ਨਿਫ਼ਟੀ 50 ਇੰਡੈਕਸ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ।

ਸ਼ੁੱਕਰਵਾਰ ਨੂੰ ਸੈਂਸੈਕਸ 674 ਅੰਕ ਡਿੱਗ ਕੇ 27,591 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 170 ਅੰਕ ਡਿੱਗ ਕੇ 8084 ਦੇ ਪੱਧਰ 'ਤੇ ਬੰਦ ਹੋਇਆ। ਸ਼ੁੱਕਰਵਾਰ ਨੂੰ ਹੀ ਬੈਂਕ ਨਿਫਟੀ 959 ਅੰਕ ਡਿੱਗ ਕੇ 17,249 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਤੋਂ ਇਲਾਵਾ ਮਿਡਕੈਪ ਇੰਡੈਕਸ 154 ਅੰਕ ਡਿੱਗ ਕੇ 11,317 ਦੇ ਪੱਧਰ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ: ਪੇਂਡੂ ਇਲਾਕਿਆਂ ਵਿੱਚ ਇੰਟਰਨੈਟ ਵਰਤੋਂ 'ਚ 100 ਫ਼ੀਸਦੀ ਦਾ ਵਾਧਾ

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਮੌਕੇ ਵੀ ਬਾਜ਼ਾਰ ਵਿੱਚ ਛੁੱਟੀ ਰਹੇਗੀ। ਮੋਤੀ ਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸ ਲਿਮਟਿਡ ਦੇ ਮੁਖੀ ਸਿਧਾਰਥ ਖੇਮਕਾ ਨੇ ਕਿਹਾ, "ਬਾਜ਼ਾਰ ਵਿੱਚ ਅੱਗੇ ਚੱਲ ਕੇ ਬਹੁਤ ਜ਼ਿਆਦਾ ਉਤਰਾਅ-ਚੜਾਅ ਹੋਵੇਗਾ। ਬਾਜ਼ਾਰ ਦੀ ਦਿਸ਼ਾ ਗਲੋਬਲ ਰੁਝਾਨ ਅਤੇ ਦੇਸ਼ ਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਦੁਆਰਾ ਨਿਰਧਾਰਤ ਕੀਤੀ ਜਾਵੇਗੀ।"

ETV Bharat Logo

Copyright © 2025 Ushodaya Enterprises Pvt. Ltd., All Rights Reserved.