ETV Bharat / business

ਚਾਂਦੀ 78000 ਰੁਪਏ ਕਿੱਲੋ ਟੱਪੀ, ਨਵੇਂ ਰਿਕਾਰਡ ਨੇੜੇ, ਸੋਨਾ ਵੀ ਉੱਚ ਪੱਧਰ 'ਤੇ

ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ) 'ਤੇ ਚਾਂਦੀ ਦੇ ਸਤੰਬਰ ਮਹੀਨੇ ਦੇ ਕਰਾਰ ਵਿੱਚ ਸ਼ੁੱਕਰਵਾਰ ਸਵੇਰੇ 10:19 ਵਜੇ ਪਿਛਲੇ ਸੈਸ਼ਨ ਤੋਂ 248 ਰੁਪਏ ਮਤਲਬ 0.33 ਫ਼ੀਸਦੀ ਦੀ ਤੇਜ਼ੀ ਨਾਲ 76,300 ਰੁਪਏ ਪ੍ਰਤੀ ਕਿੱਲੋ 'ਤੇ ਕਾਰੋਬਾਰ ਹੋ ਰਿਹਾ ਸੀ, ਜਦਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਚਾਂਦੀ ਦਾ ਭਾਅ 77,949 ਰੁਪਏ ਪ੍ਰਤੀ ਕਿੱਲੋ ਤੱਕ ਉਛਲਿਆ, ਜਿਹੜਾ ਇੱਕ ਨਵਾਂ ਰਿਕਾਰਡ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਚਾਂਦੀ ਦਾ ਭਾਅ 75,063 ਰੁਪਏ ਪ੍ਰਤੀ ਕਿੱਲੋ ਤੱਕ ਡਿੱਗਿਆ।

ਚਾਂਦੀ 78000 ਰੁਪਏ ਕਿੱਲੋ ਟੱਪੀ, ਨਵੇਂ ਰਿਕਾਰਡ ਨੇੜੇ, ਸੋਨਾ ਵੀ ਉਚ ਪੱਧਰ 'ਤੇ

author img

By

Published : Aug 7, 2020, 3:40 PM IST

ਮੁੰਬਈ: ਘਰੇਲੂ ਵਾਅਦਾ ਬਾਜ਼ਾਰ ਵਿੱਚ ਚਾਂਦੀ ਦਾ ਭਾਅ ਸ਼ੁੱਕਰਵਾਰ ਨੂੰ ਰਿਕਾਰਡ 77,949 ਰੁਪਏ ਪ੍ਰਤੀ ਕਿੱਲੋ ਪਹੁੰਚ ਗਿਆ ਅਤੇ ਸੋਨੇ ਨੇ ਵੀ 56,191 ਰੁਪਏ ਪ੍ਰਤੀ 10 ਗ੍ਰਾਮ ਦੀ ਰਿਕਾਰਡ ਉਚਾਈ ਨੂੰ ਛੋਹਿਆ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਵਿੱਚ ਤੇਜ਼ੀ ਦੇ ਚਲਦਿਆਂ ਭਾਰਤੀ ਬਾਜ਼ਾਰ ਵਿੱਚ ਮਹਿੰਗੀਆਂ ਧਾਤੂਆਂ ਲਗਾਤਾਰ ਨਵੀਂਆਂ ਉਚਾਈਆਂ ਨੂੰ ਛੋਹ ਰਹੀਆਂ ਹਨ। ਹਾਲਾਂਕਿ ਉੱਚੇ ਭਾਅ 'ਤੇ ਮੁਨਾਫ਼ਾਵਸੂਲੀ ਦਾ ਵੀ ਦਬਾਅ ਬਣਿਆ ਹੋਇਆ ਹੈ।

ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ) 'ਤੇ ਚਾਂਦੀ ਦੇ ਸਤੰਬਰ ਮਹੀਨੇ ਦੇ ਕਰਾਰ ਵਿੱਚ ਸ਼ੁੱਕਰਵਾਰ ਸਵੇਰੇ 10:19 ਵਜੇ ਪਿਛਲੇ ਸੈਸ਼ਨ ਤੋਂ 248 ਰੁਪਏ ਮਤਲਬ 0.33 ਫ਼ੀਸਦੀ ਦੀ ਤੇਜ਼ੀ ਨਾਲ 76,300 ਰੁਪਏ ਪ੍ਰਤੀ ਕਿੱਲੋ 'ਤੇ ਕਾਰੋਬਾਰ ਹੋ ਰਿਹਾ ਸੀ, ਜਦਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਚਾਂਦੀ ਦਾ ਭਾਅ 77,949 ਰੁਪਏ ਪ੍ਰਤੀ ਕਿੱਲੋ ਤੱਕ ਉਛਲਿਆ, ਜਿਹੜਾ ਇੱਕ ਨਵਾਂ ਰਿਕਾਰਡ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਚਾਂਦੀ ਦਾ ਭਾਅ 75,063 ਰੁਪਏ ਪ੍ਰਤੀ ਕਿੱਲੋ ਤੱਕ ਡਿੱਗਿਆ।

ਐਮ.ਸੀ.ਐਕਸ 'ਤੇ ਸੋਨੇ ਦੇ ਅਕਤੂਬਰ ਵਾਅਦਾ ਕਰਾਰ ਵਿੱਚ 8 ਰੁਪਏ ਦੇ ਨਾਲ 55,853 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਚੱਲ ਰਿਹਾ ਸੀ, ਜਦਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਸੋਨੇ ਦਾ ਭਾਅ 56,191 ਰੁਪਏ ਪ੍ਰਤੀ 10 ਗ੍ਰਾਮ ਤੱਕ ਉਛਲਿਆ, ਜਿਹੜਾ ਹੁਣ ਤੱਕ ਦਾ ਰਿਕਾਰਡ ਪੱਧਰ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ ਦਾ ਭਾਅ 55,506 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗਿਆ।

ਏਂਜਲ ਬ੍ਰੋਕਿੰਗ ਦੇ ਉਪ ਵਾਈਸ ਪ੍ਰਧਾਨ ਅਨੁਜ ਗੁਪਤਾ ਨੇ ਕਿਹਾ ਕਿ ਸੋਨੇ ਅਤੇ ਚਾਂਦੀ ਦੇ ਭਾਅ ਕਾਫੀ ਉਪਰਲੇ ਪੱਧਰ 'ਤੇ ਹਨ, ਇਸ ਲਈ ਮੁਨਾਫ਼ਾਵਸੂਲੀ ਦਾ ਦਬਾਅ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਡਾਲਰ ਵਿੱਚ ਮਜ਼ਬੂਤੀ ਆਉਣ ਕਾਰਨ ਮਹਿੰਗੀਆਂ ਧਾਤੂਆਂ ਦੇ ਦਾਮ ਟੁੱਟ ਸਕਦੇ ਹਨ, ਪਰ ਇਹ ਜ਼ਿਆਦਾ ਸਮੇਂ ਤੱਕ ਨਹੀਂ ਰਹੇਗਾ।

ਅੰਤਰਰਾਸ਼ਟਰੀ ਵਾਦਾ ਬਾਜ਼ਾਰ ਕਾਮੇਕਸ 'ਤੇ ਸੋਨੇ ਦੇ ਅਕਤੂਬਰ ਵਾਅਦਾ ਕਰਾਰ ਵਿੱਚ ਪਿਛਲੇ ਸੈਸ਼ਨ ਤੋਂ 1.65 ਡਾਲਰ ਮਤਲਬ 0.08 ਫ਼ੀਸਦੀ ਦੀ ਕਮਜ਼ੋਰੀ ਨਾਲ 2,056.75 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਹੋ ਰਿਹਾ ਸੀ, ਜਦਕਿ ਇਸਤੋਂ ਪਹਿਲਾਂ ਭਾਅ 2,077.85 ਪ੍ਰਤੀ ਡਾਲਰ ਪ੍ਰਤੀ ਔਂਸ ਤਕ ਉਛਲਿਆ, ਜਿਹੜਾ ਇਕ ਨਵਾਂ ਰਿਕਾਰਡ ਪੱਧਰ ਹੈ।

ਕਾਮੇਕਸ 'ਤੇ ਚਾਂਦੀ ਦੇ ਸਤੰਬਰ ਕਰਾਰ ਵਿੱਚ ਪਿਛਲੇ ਸੈਸ਼ਨ ਤੋਂ 0.33 ਫ਼ੀਸਦੀ ਦੀ ਤੇਜ਼ੀ ਨਾਲ 28.46 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਹੋ ਰਿਹਾ ਸੀ, ਜਦਕਿ ਇਸਤੋਂ ਪਹਿਲਾਂ ਚਾਂਦੀ ਦਾ ਭਾਅ ਕਾਮੇਕਸ 'ਤੇ ਕਾਰੋਬਰ ਦੌਰਾਨ 29.91 ਡਾਲਰ ਪ੍ਰਤੀ ਔਂਸ ਤੱਕ ਉਛਲਿਆ। ਕਾਮੇਕਸ 'ਤੇ ਚਾਂਦੀ ਦਾ ਭਾਅ ਅਪ੍ਰੈਲ 2011 ਵਿੱਚ ਰਿਕਾਰਡ 49.83 ਡਾਲਰ ਪ੍ਰਤੀ ਔਂਸ ਤੱਕ ਉਛਲਿਆ, ਜਿਹੜਾ ਇਕ ਰਿਕਾਰਡ ਹੈ।

ਕੇਡੀਆ ਅਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਨੇ ਦੱਸਿਆ ਕਿ ਸੋਨੇ ਅਤੇ ਚਾਂਦੀ ਵਿੱਚ ਤੇਜ਼ੀ ਦੇ ਕਾਰੇ ਕਾਰਨ ਅਜੇ ਮੌਜੂਦ ਹਨ, ਪਰ ਉਚੇ ਭਾਅ 'ਤੇ ਮੁਨਾਫ਼ਾਵਸੂਲੀ ਦਾ ਦਬਾਅ ਵੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਡਾਲਰ ਵਿੱਚ ਮਜ਼ਬੂਤੀ ਅਤੇ ਫ਼ਰਾਈਡੇ ਕਾਰਨ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਦਬਾਅ ਰਹੇਗਾ।

ਦੁਨੀਆਂ ਦੀਆਂ 6 ਕਰੰਸੀਆਂ ਦੇ ਮੁਕਾਬਲੇ ਡਾਲਰ ਦੀ ਤਾਕਤ ਦਾ ਸੂਚਕ ਡਾਲਰ ਇੰਡੈਕਸ ਪਿਛਲੇ ਸੈਸ਼ਨ ਤੋਂ 0.34 ਫ਼ੀਸਦੀ ਦੇ ਵਾਧੇ ਨਾਲ 93.08 'ਤੇ ਬਣਿਆ ਹੋਇਆ ਹੈ। ਪਿਛਲੇ ਸੈਸ਼ਨ ਵਿੱਚ ਡਾਲਰ ਇੰਡੈਕਸ 92.47 ਤੱਕ ਟੁੱਟਿਆ ਸੀ। ਦੱਸ ਦਈਏ ਕਿ ਡਾਲਰ ਇੰਡੈਕਸ 18 ਮਈ ਨੂੰ 100.43 ਤੱਕ ਵਧਿਆ ਸੀ, ਪਰ ਉਸ ਪਿੱਛੋ ਇਸ ਵਿੱਚ ਭਾਰੀ ਕਮੀ ਆ ਚੁੱਕੀ ਹੈ।

ਕੇਡੀਆ ਨੇ ਕਿਹਾ ਕਿ ਈ.ਟੀ.ਐਫ. ਦੀ ਖਰੀਦਦਾਰੀ ਨਾਲ ਸੋਨੇ ਅਤੇ ਚਾਂਦੀ ਨੂੰ ਸਮਰਥਨ ਮਿਲ ਰਿਹਾ ਹੈ ਅਤੇ ਭਾਰਤ ਵਿੱਚ ਸੋਨੇ ਦੇ ਗਹਿਣਿਆਂ 'ਤੇ 90 ਫ਼ੀਸਦੀ ਤੱਕ ਕਰਜ਼ ਮਿਲਣ ਨਾਲ ਵੀ ਸੋਨੇ ਨੂੰ ਸਮਰਥਨ ਮਿਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.