ਮੁੰਬਈ : ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਸੰਕੇਤਾਂ ਨਾਲ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸ਼ੁਰੂਆਤੀ ਕਾਰੋਬਾਰ ਦੌਰਾਨ ਤੇਜ਼ੀ ਦੇ ਰੁਝਾਨਾਂ ਦੇ ਦਰਮਿਆਨ ਸੈਂਸੈਕਸ 300 ਅੰਕਾਂ ਤੋਂ ਵੀ ਜ਼ਿਆਦਾ ਉਛਲਿਆ ਅਤੇ ਨਿਫ਼ਟੀ ਵੀ 10,500 ਤੋਂ ਉੱਪਰ ਚਲਾ ਗਿਆ।
ਸਵੇਰੇ 9.42 ਵਜੇ ਸੈਂਸੈਕਸ ਪਿਛਲੇ ਸੈਸ਼ਨ ਦੇ ਮੁਕਾਬਲੇ 91.42 ਅੰਕ ਯਾਨਿ ਕਿ 0.26 ਫ਼ੀਸਦੀ ਦੀ ਤੇਜ਼ੀ ਦੇ ਨਾਲ 35,726.37 ਉੱਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਨਿਫ਼ਟੀ 22.20 ਅੰਕਾਂ ਦੀ ਤੇਜ਼ੀ ਦੇ ਨਾਲ 10,473.65 ਉੱਤੇ ਬਣਿਆ ਹੋਇਆ ਸੀ।
ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਇਸ ਤੋਂ ਪਹਿਲਾਂ 166.05 ਅੰਕਾਂ ਦੀ ਕਮਜ਼ੋਰੀ ਦੇ ਨਾਲ 35,468.90 ਤੱਕ ਡਿੱਗਿਆ, ਪਰ ਬਾਅਦ ਵਿੱਚ ਵੀ ਰਿਕਵਰੀ ਆਈ ਅਤੇ ਸੈਂਸੈਕਸ 35,943.10 ਤੱਕ ਚੜ੍ਹਿਆ।
ਇਹ ਵੀ ਪੜ੍ਹੋ : ਦਿੱਲੀ 'ਚ ਰਾਣਾ ਕਪੂਰ ਦੀਆਂ 3 ਜਾਇਦਾਦਾਂ 'ਤੇ ਈਡੀ ਦਾ ਸ਼ਿਕੰਜਾ
ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਨਿਫ਼ਟੀ ਵੀ ਪਿਛਲੇ ਸੈਸ਼ਨ ਤੋਂ ਕਮਜ਼ੋਰੀ ਦੇ ਨਾ 10,334.30 ਉੱਤੇ ਖੁੱਲ੍ਹਣ ਤੋਂ ਬਾਅਦ 10529.55 ਤੱਕ ਉੱਛਲਿਆ।
ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਹੋਲੀ ਦੇ ਤਿਓਹਾਰ ਮੌਕੇ ਛੁੱਟੀ ਹੋਣ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਕਾਰੋਬਾਰ ਬੰਦ ਰਿਹਾ।