ਮੁੰਬਈ: ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਮਾਰਕੀਟ ਕੈਪ 10 ਲੱਖ ਕਰੋੜ ਨੂੰ ਪਾਰ ਕਰ ਗਈ ਹੈ ਅਤੇ ਰਿਲਾਇੰਸ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਸ਼ੇਅਰਾਂ ਦੇ ਵਾਧੇ ਕਾਰਨ ਰਿਲਾਇੰਸ ਦਾ ਮਾਰਕੀਟ ਕੈਪ ਵਧਿਆ ਹੈ। ਤਾਜ਼ਾ ਖ਼ਬਰਾਂ ਮੁਤਾਬਕ ਰਿਲਾਇੰਸ ਦੇ ਸ਼ੇਅਰ NSE 'ਤੇ 0.50% ਤੋਂ ਉੱਪਰ ਦੇ ਕਾਰੋਬਾਰ ਕਰ ਰਹੇ ਹਨ ਜੋ ਕਿ 1580 ਰੁਪਏ ਤੋਂ ਉੱਪਰ ਹੈ।
ਪਿਛਲੇ ਇੱਕ ਹਫ਼ਤੇ ਵਿੱਚ ਸਟਾਕ ਨੇ 2 ਪ੍ਰਤੀਸ਼ਤ, ਇੱਕ ਮਹੀਨੇ ਵਿੱਚ 10 ਪ੍ਰਤੀਸ਼ਤ, ਤਿੰਨ ਮਹੀਨਿਆਂ ਵਿੱਚ 24 ਪ੍ਰਤੀਸ਼ਤ, 9 ਮਹੀਨਿਆਂ ਵਿੱਚ 29 ਪ੍ਰਤੀਸ਼ਤ ਅਤੇ ਇੱਕ ਸਾਲ ਵਿੱਚ 40 ਪ੍ਰਤੀਸ਼ਤ ਦੀ ਇੱਕ ਵੱਡੀ ਵਾਪਸੀ ਕੀਤੀ ਹੈ। ਇਸ ਨਾਲ ਨਿਵੇਸ਼ਕਾਂ ਨੂੰ ਕਾਫ਼ੀ ਲਾਭ ਹੋਇਆ ਹੈ, ਜਿਸ ਨਿਵੇਸ਼ਕ ਨੇ ਰਿਲਾਇੰਸ ਦੇ ਆਈਪੀਓ ਵਿੱਚ 10,000 ਰੁਪਏ ਦਾ ਨਿਵੇਸ਼ ਕੀਤਾ ਸੀ ਉਸ ਦੀ ਕੁੱਲ ਰਕਮ ਵਧ ਕੇ 2.10 ਕਰੋੜ ਰੁਪਏ ਹੋ ਗਈ। ਦੱਸ ਦੇਈਏ ਕਿ ਪਿਛਲੇ 42 ਸਾਲਾਂ ਵਿੱਚ ਰਿਲਾਇੰਸ ਦੇ ਸ਼ੇਅਰਾਂ ਨੇ 2,09,900 ਫੀਸਦ ਦਾ ਰਿਟਰਨ ਦਿੱਤਾ ਹੈ।
ਇਹ ਵੀ ਪੜ੍ਹੋ: ਮਹਾਰਾਸ਼ਟਰ 'ਚ ਐਨਸੀਪੀ ਦਾ ਉਪ ਮੁੱਖ ਮੰਤਰੀ ਤੇ ਕਾਂਗਰਸ ਦਾ ਸਪੀਕਰ
ਰਿਲਾਇੰਸ ਦੇ ਸ਼ੇਅਰਾਂ ਵਿੱਚ ਨਿਵੇਸ਼ ਕਰਨਾ ਨਿਵੇਸ਼ਕਾਂ ਲਈ ਲਾਭਦਾਇਕ ਹੋਵੇਗਾ ਕਿਉਂਕਿ ਬਹੁਤ ਸਾਰੀਆਂ ਵੱਡੀਆਂ ਰੇਟਿੰਗ ਏਜੰਸੀਆਂ ਨੇ ਇਹ ਸਲਾਹ ਦਿੱਤੀ ਹੈ।