ਨਵੀਂ ਦਿੱਲੀ : ਪਿਆਜ਼ ਇੱਕ ਵਾਰ ਫ਼ਿਰ ਆਮ ਆਦਮੀ ਨੂੰ ਰੁਆਉਣ ਲੱਗੇ ਹੋਏ ਹਨ। ਇਹ ਸੇਬ ਤੋਂ ਵੀ ਮਹਿੰਗੇ ਹੋ ਗਏ ਹਨ। ਔਸਤ ਕੁਆਲਿਟੀ ਦਾ ਸੇਬ ਖ਼ੁਦਰਾ ਬਾਜ਼ਾਰ ਵਿੱਚ 30-40 ਰੁਪਏ ਪ੍ਰਤੀ ਕਿਲੋਗ੍ਰਾਮ ਵੀ ਮਿਲ ਰਿਹਾ ਹੈ, ਪਰ ਇੱਕ ਕਿਲੋ ਪਿਆਜ਼ ਲਈ ਘੱਟ ਤੋਂ ਘੱਟ 50 ਰੁਪਏ ਦੀ ਕੀਮਤ ਦੇਣੀ ਪੈ ਰਹੀ ਹੈ। ਹਾਲਾਂਕਿ ਵਧੀਆ ਕੁਆਲਿਟੀ ਦਾ ਸੇਬ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੈ।
ਇਸੇ ਬਾਬਤ ਰਾਸ਼ਟਰੀ ਰਾਜਧਾਨੀ ਦੀ ਆਜ਼ਾਦਪੁਰ ਮੰਡੀ ਸਥਿਤ ਖੇਤੀ ਵਸਤੂਆਂ ਮਾਰਕਟਿੰਗ ਕਮੇਟੀ (ਏਪੀਐੱਮਸੀ) ਦੇ ਇੱਕ ਸੂਤਰ ਨੇ ਦੱਸਿਆ ਕਿ ਸੇਬ ਦੀਆਂ ਕਈ ਕਿਸਮਾਂ ਹਨ, ਜਿਸ ਦੀ ਥੋਕ ਕੀਮਤ ਬੀਤੇ ਕੁੱਝ ਦਿਨਾਂ ਤੋਂ 200 ਰੁਪਏ ਤੋਂ ਲੈ ਕੇ 1,400 ਰੁਪਏ ਪ੍ਰਤੀ ਪੇਟੀ ਚੱਲ ਰਹੀ ਹੈ।
ਸੂਤਰਾਂ ਮੁਤਾਬਕ ਕਸ਼ਮੀਰੀ ਸੇਬ 200-900 ਰੁਪਏ ਪ੍ਰਤੀ ਪੇਟੀ (15 ਕਿਲੋ) ਚੱਲ ਰਹਿ ਹੈ, ਜਦਕਿ ਸ਼ਿਮਲਾ ਤੋਂ ਆਉਣ ਵਾਲਾ ਸੇਬ 600-1,400 ਰੁਪਏ ਪ੍ਰਤੀ ਪੇਟੀ (20 ਕਿਲੋ) ਹੈ।
ਚੈਂਬਰ ਆਫ਼ ਆਜ਼ਾਦਪੁਰ ਫ਼ਰੂਟ ਐਂਡ ਵੈਜਿਟੇਬਲ ਟ੍ਰੇਡਰਡ਼ ਦੇ ਪ੍ਰਧਾਨ ਐੱਮ.ਆਰ ਕ੍ਰਿਪਲਾਨੀ ਨੇ ਦੱਸਿਆ ਕਿ ਸ਼ਿਮਲਾ ਤੋਂ ਆਉਣ ਵਾਲਾ ਸੇਬ ਥੋਕ ਵਿੱਚ 30-60 ਰੁਪਏ ਪ੍ਰਤੀ ਕਿਲੋਗ੍ਰਾਮ, ਜਦਕਿ ਕਸ਼ਮੀਰੀ ਸੇਬ 20-50 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਕ ਰਿਹਾ ਹੈ।
ਉੱਥੇ ਹੀ ਆਜ਼ਾਦਪੁਰ ਮੰਡੀ ਦੇ ਕਾਰੋਬਾਰੀ ਅਤੇ ਪਿਆਜ਼ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਪੂਰਤੀ ਵਿੱਚ ਸੁਧਾਰ ਹੋਣ ਨਾਲ ਸੋਮਵਾਰ ਨੂੰ ਪਿਆਜ਼ ਵਿੱਚ ਥੋੜੀ ਨਰਮੀ ਆਈ, ਫ਼ਿਰ ਵੀ ਥੋਕ ਕੀਮਤਾਂ 25.-45 ਰੁਪਏ ਪ੍ਰਤੀ ਕਿਲੋਗ੍ਰਾਮ ਸਨ। ਉਨ੍ਹਾਂ ਦੱਸਿਆ ਕਿ 2 ਕਾਰੋਬਾਰੀ ਸੈਸ਼ਨਾਂ ਨੂੰ ਮਿਲਾ ਕੇ ਸੋਮਵਾਰ ਨੂੰ ਆਜ਼ਾਦਪੁਰ ਵਿੱਚ ਪਿਆਜ਼ ਦੀ ਕੁੱਲ ਪੂਰਤੀ 150 ਟਰੱਕ ਹੋ ਗਈ, ਜਿਸ ਕਾਰਨ ਕੀਮਤਾਂ ਲਗਭਗ 2.50 ਰੁਪਏ ਪ੍ਰਤੀ ਕਿਲੋ ਨਰਮ ਹੋ ਗਈਆਂ ਹਨ।
ਉੱਥੇ ਹੀ ਏਪੀਐੱਮਸੀ ਦੀ ਵੈਬਸਾਈਟ ਉੱਤੇ ਸੋਮਵਾਰ ਨੂੰ ਪਿਆਜ਼ ਦੀਆਂ ਕੀਮਤਾਂ 22.50-42.50 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਅਤੇ ਪੂਰਤੀ ਦਾ ਅੰਕੜਾ 1,370.9 ਟਨ ਦਰਜ ਕੀਤੀ ਗਈ ਸੀ।
ਜਾਣਕਾਰੀ ਮੁਤਾਬਕ ਪਿਛਲੇ ਹਫ਼ਤੇ ਪਿਆਜ਼ ਦੀ ਪੂਰਤੀ ਘਟਣ ਨਾਲ ਇਸ ਦੀਆਂ ਥੋਕ ਕੀਮਤਾਂ 50 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਗਿਆ ਸੀ, ਜਦਕਿ ਦਿੱਲੀ ਅਤੇ ਐੱਨਸੀਆਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪਿਆਜ਼ ਦਾ ਖ਼ੁਦਰਾ ਕੀਮਤਾਂ ਲਗਭਗ 75 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਸੀ।
ਉੱਥੇ ਹੀ ਕ੍ਰਿਪਲਾਨੀ ਨੇ ਦੱਸਿਆ ਕਿ ਕਸ਼ਮੀਰ ਵਿੱਚ ਮੀਂਹ ਨਾ ਪੈਣ ਕਰ ਕੇ ਸੇਬ ਦੀ ਕੁਆਲਿਟੀ ਉੱਤੇ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਤੋਂ ਹੁਣ ਪੂਰਤੀ ਹਾਲੇ ਵੀ ਜੋਰ ਨਹੀਂ ਫ਼ੜ੍ਹ ਸਕਦੀ ਹੈ।
ਲਗਾਤਾਰ 7 ਵੇਂ ਦਿਨ ਵੱਧੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਕੱਚਾ ਤੇਲ ਵਿੱਚ ਵੀ ਤੇਜ਼ੀ