ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਨਿਵੇਸ਼ ਬਾਜ਼ਾਰ ’ਚ ਕਾਫੀ ਵਾਧਾ ਘਾਟਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਕਈ ਲੋਕ ਹਨ ਜੋ ਕਿ ਸੋਨਾ ’ਤੇ ਨਿਵੇਸ਼ ਕਰਨ ਦੀ ਇੱਛਾ ਰੱਖਦੇ ਹਨ। ਜਿਸ ਕਾਰਨ ਕੋਰੋਨਾ ਦੀ ਤੀਜੀ ਲਹਿਰ ਦੇ ਬਾਵਜੁਦ ਵੀ ਨਿਵੇਸ਼ਕਰਤਾ ਸੁਰੱਖਿਅਤ ਨਿਵੇਸ਼ ਕਰਨ ਦਾ ਰਸਤਾ ਭਾਲ ਰਹੇ ਹਨ।
ਕੀ ਕਹਿਣਾ ਹੈ ਮਾਹਰਾਂ ਦਾ?
ਦੱਸ ਦਈਏ ਕਿ ਜਿੱਥੇ ਇੱਕ ਪਾਸੇ ਸੋਨੇ ਚ ਨਿਵੇਸ਼ ਨੂੰ ਲੈਕੇ ਨਿਵੇਸ਼ਕਰਤਾਵਾਂ ’ਚ ਬਦਲਾਅ ਦੇਖਣ ਨੂੰ ਮਿਲਿਆ ਹੈ ਉੱਥੇ ਹੀ ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਚ ਵਾਧਾ ਵੀ ਦੇਖਣ ਨੂੰ ਮਿਲਿਆ ਹੈ। ਨਿਵੇਸ਼ਕਰਤਾਵਾਂ ਚ ਸੋਨੇ ਨੂੰ ਲੈ ਕੇ ਕਾਫੀ ਝੁਕਾਅ ਨਜਰ ਆ ਰਿਹਾ ਹੈ ਜਿਸ ਕਾਰਨ ਮਾਹਰਾਂ ਨੇ ਆਉਣ ਵਾਲੇ ਦਿਨਾਂ ਚ ਸੋਨੇ ਦੀਆਂ ਕੀਮਤਾਂ ਚ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਜਤਾਈ ਹੈ।
ਵਧ ਸਕਦੀਆਂ ਹਨ ਸੋਨੇ ਦੀਆਂ ਕੀਮਤਾਂ- ਮਾਹਰਾਂ
ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਕੁਰੇਕਸ਼ਨ ਦੇ ਕਾਰਨ ਆਉਣ ਵਾਲੇ 12 ਤੋਂ 15 ਮਹੀਨਿਆਂ ਚ ਸੋਨੇ ਦੀ ਖਰੀਦ ਵਧ ਸਕਦੀ ਹੈ। ਜਿਸ ਕਾਰਨ ਸੋਨੇ ਦੀਆਂ ਕੀਮਤਾਂ ਚ ਵਾਧਾ ਹੋ ਸਕਦਾ ਹੈ। ਵਧ ਖਰੀਦ ਹੋਣ ਦੇ ਕਾਰਨ ਸੋਨੇ ਦੀਆਂ ਕੀਮਤਾਂ 2 ਹਜ਼ਾਰ ਡਾਲਰ ਪ੍ਰਤੀ ਔਸ ਯਾਨੀ 1.48 ਲੱਖ ਰੁਪਏ ਤੋਂ ਵੀ ਉੱਤੇ ਪਹੁੰਚ ਸਕਦਾ ਹੈ। ਇੱਕ ਔਸ 28.34 ਗ੍ਰਾਮ ਦੇ ਬਰਾਬਰ ਹੁੰਦਾ ਹੈ। ਇਸ ਹਿਸਾਬ ਦੇ ਨਾਲ 10 ਗ੍ਰਾਮ ਸੋਨੇ ਦੀ ਕੀਮਤ ਕਰੀਬ 52,500 ਰੁਪਏ ਤੋਂ (invest in gold prices expected to reach 52000 rupees ) ਵੀ ਉੱਤੇ ਜਾ ਸਕਦਾ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵਾਧਾ
ਵਿਆਹਾਂ ਦੇ ਸੀਜ਼ਨ ’ਚ ਸੋਨੇ ਚਾਂਦੀ ਦੀਆਂ ਕੀਮਤਾਂ ਚ ਵਾਧਾ ਹੋਇਆ ਹੈ। ਸੋਨੇ ਦੀਆਂ ਕੀਮਤਾਂ ਵਧ ਕੇ 48 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ ਪਹੁੰਚ ਚੁੱਕਿਆ ਹੈ। ਜਦਕਿ ਚਾਂਦੀ ਦੀ ਕੀਮਤ 61 ਹਜ਼ਾਰ ਰੁਪਏ ਤੋਂ ਵਧ ਕੇ 64 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਕਰੀਬ ਪਹੁੰਚ ਚੁੱਕਿਆ ਹੈ।
ਇਹ ਵੀ ਪੜੋ: ਗੋਲਬਲ ਬਾਜ਼ਾਰ ’ਚ ਵਧੇਗਾ ਭਾਰਤੀ ਹੀਟਿੰਗ ਅਤੇ ਰੈਫ੍ਰਿਜਰੇਸ਼ਨ ਉਤਪਾਦਾਂ ਦਾ ਐਕਸਪੋਰਟ