ਮੁੰਬਈ: ਕੋਰੋਨਾ ਦੇ ਟੀਕੇ ਰੂਸ ਵਿੱਚ ਬਣਾਏ ਜਾਣ ਦੀ ਖ਼ਬਰ ਤੋਂ ਬਾਅਦ ਸੋਨੇ ਅਤੇ ਚਾਂਦੀ ਵਿੱਚ ਭਾਰੀ ਗਿਰਾਵਟ ਆਉਣ ਲੱਗੀ ਹੈ। ਘਰੇਲੂ ਬਾਜ਼ਾਰ ਵਿੱਚ ਸੋਨਾ 50,000 ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਆ ਗਿਆ ਹੈ ਅਤੇ ਚਾਂਦੀ ਦੀ ਕੀਮਤ ਰਿਕਾਰਡ ਪੱਧਰ ਤੋਂ 17,000 ਰੁਪਏ ਪ੍ਰਤੀ ਕਿਲੋ ਟੁੱਟ ਚੁੱਕੀ ਹੈ।
ਮਲਟੀ ਕਮੋਡਿਟੀ ਐਕਸਚੇਂਜ ਉੱਤੇ ਬੁੱਧਵਾਰ ਦੀ ਸਵੇਰ 10.14 ਵਜੇ ਸੋਨੇ ਦੇ ਅਕਤੂਬਰ ਵਾਇਦਾ ਇਕਰਾਰਨਾਮੇ ਵਿੱਚ ਪਿਛਲੇ ਸੈਸ਼ਨ ਤੋਂ 1,600 ਰੁਪਏ ਯਾਨਿ ਕਿ 3.08 ਫ਼ੀਸਦ ਦੀ ਗਿਰਾਵਟ ਦੇ ਨਾਲ 50,329 ਰੁਪਏ ਪ੍ਰਤੀ 10 ਗ੍ਰਾਮ ਉੱਤੇ ਕਾਰੋਬਾਰ ਚੱਲ ਰਿਹਾ ਸੀ ਜਦਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਸੋਨੇ ਦੀਆਂ ਕੀਮਤਾਂ 49,955 ਰੁਪਏ ਤੱਕ ਟੁੱਟੀਆਂ। ਹਾਲਾਂਕਿ ਦੁਪਹਿਰ ਵਿੱਚ ਇਸ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ ਐੱਮਸੀਐੱਕਸ ਉੱਤੇ ਚਾਂਦੀ ਦੇ ਸਤੰਬਰ ਦੇ ਇਕਰਾਰਨਾਮੇ ਦੀ ਮਿਆਦ ਖ਼ਤਮ ਵਿੱਚ ਪਿਛਲੇ ਸੈਸ਼ਨ ਤੋਂ 5,244 ਰੁਪਏ ਯਾਨਿ ਕਿ 7.83 ਫ਼ੀਸਦ ਦੀ ਗਿਰਾਵਟ ਦੇ ਨਾਲ 61,690 ਰੁਪਏ ਪ੍ਰਤੀ ਕਿਲੋ ਉੱਤੇ ਕਾਰੋਬਾਰ ਚੱਲ ਰਿਹਾ ਸੀ ਜਦਕਿ ਕਾਰੋਬਾਰ ਦੌਰਾਨ ਚਾਂਦੀ ਦੀ ਕੀਮਤ 60,910 ਰੁਪਏ ਪ੍ਰਤੀ ਕਿਲੋ ਤੱਕ ਟੁੱਟਿਆ।
ਰੂਸ ਵੱਲੋਂ ਕੋਰੋਨਾ ਦਾ ਟੀਕਾ ਬਣਾਉਣ ਦਾ ਦਾਅਵਾ ਕਰਨ ਤੋਂ ਬਾਅਦ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੀ ਤੇਜ਼ੀ ਉੱਤੇ ਬ੍ਰੇਕ ਲੱਗ ਗਈ ਹੈ। ਰੂਸ ਨੇ ਕਿਹਾ ਕਿ ਟੀਕੇ ਦਾ ਪ੍ਰੀਖਣ ਪੂਰਾ ਹੋ ਚੁੱਕਿਆ ਹੈ ਅਤੇ ਅਕਤੂਬਰ ਵਿੱਚ ਇਹ ਵਿਆਪਕ ਪੱਧਰ ਉੱਤੇ ਟੀਕਾਕਰਨ ਸ਼ੁਰੂ ਹੋਵੇਗਾ। ਭਾਰਤ ਵਿੱਚ ਵੀ ਰੂਸੀ ਕੋਰੋਨਾ ਟੀਕੇ ਉਪਲੱਭਧ ਕਰਵਾਉਣ ਉੱਤੇ ਵਿਚਾਰ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਉੱਤੇ ਵਿਚਾਰ ਦੇ ਲਈ ਮਾਹਿਰਾਂ ਦੀ ਇੱਕ ਕਮੇਟੀ ਦੀ ਬੁੱਧਵਾਰ ਨੂੰ ਇੱਕ ਬੈਠਕ ਹੋਣ ਜਾ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਵੇਂ ਆਰਥਿਕ ਪੈਕੇਜ ਦਾ ਜਲਦ ਐਲਾਨ ਕਰ ਸਕਦੇ ਹਨ, ਇਸ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ ਉੱਤੇ ਦਬਾਅ ਹੈ। ਦੁਨੀਆਂ ਭਰ ਦੇ ਸ਼ੇਅਰ ਬਜ਼ਾਰਾਂ ਉੱਤੇ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ। ਜਿਸ ਨਾਲ ਸੋਨੇ ਅਤੇ ਚਾਂਦੀ ਵੱਲ ਉਨ੍ਹਾਂ ਦਾ ਝੁਕਾਅ ਘੱਟ ਹੋਇਆ ਹੈ।
ਐਂਜੇਲ ਬ੍ਰੋਕਿੰਗ ਲਿਮਟਿਡ ਦੇ ਅਸਿਸਟੈਂਟ ਵਾਇਸ ਪ੍ਰੈਜ਼ੀਡੈਂਟ ਰਿਸਰਚ (ਨਾਨ-ਐਗਰੋ ਕਮੋਡਿਟੀਜ਼ ਐਂਡ ਕਰੰਸੀ) ਪ੍ਰਥਮੇਸ਼ ਮਾਲਿਆ ਨੇ ਕਿਹਾ ਕਿ ਅਮਰੀਕਾ ਤੋਂ ਜਾਰੀ ਪੀਪੀਆਈ (ਨਿਰਮਾਤਾ ਮੁੱਲ ਸੂਚਕਾਂਕ) ਗਿਣਤੀ ਨੂੰ ਪ੍ਰੋਤਸਾਹਿਤ ਕਰਨਾ ਅਤੇ ਇੱਕ ਨਵੀਂ ਕੋਰੋਨਾ ਰਾਹਤ ਦੀ ਉਮਦੀ ਨੇ ਐੱਸਐਂਡਪੀ ਸੂਚਕਾਂਕ ਨੂੰ ਉਤਸ਼ਾਹਿਤ ਕੀਤਾ। ਜਿਸ ਨਾਲ ਇਹ ਰਿਕਾਰਡ ਉੱਚਾਈ ਉੱਤੇ ਪਹੁੰਚ ਗਿਆ ਹੈ। ਇਸ ਲਈ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਭਾਰੀ ਸੁਧਾਰ ਹੈ।
ਬੀਤੇ ਸ਼ੁੱਕਰਵਾਰ ਨੂੰ ਐੱਮਸੀਐਕਸ ਉੱਤੇ ਸੋਨੇ ਰਿਕਾਰਡ 56,191 ਰੁਪਏ ਪ੍ਰਤੀ 10 ਗ੍ਰਾਮ ਤੱਕ ਉਛਲਿਆ ਸੀ ਉਦੋਂ ਤੋਂ 6,200 ਰੁਪਏ ਪ੍ਰਤੀ 10 ਗ੍ਰਾਮ ਤੋਂ ਜ਼ਿਆਦਾ ਦੀ ਗਿਰਵਾਟ ਆ ਚੁੱਕੀ ਹੈ। ਉੱਥੇ ਚਾਂਦੀ ਦੀਆਂ ਕੀਮਤਾਂ 77,949 ਰੁਪਏ ਪ੍ਰਤੀ ਕਿਲੋ ਤੱਕ ਉੱਛਲੀਆਂ ਸੀ, ਜਿਸ ਤੋਂ ਬਾਅਦ ਹੁਣ ਤੱਕ ਚਾਂਦੀ 17,000 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਡਿੱਗ ਚੁੱਕੀ ਹੈ। ਮਾਲਿਆ ਨੇ ਕਿਹਾ ਕਿ ਪਿਛਲੇ ਕੁੱਝ ਕਾਰੋਬਾਰੀ ਸੈਸ਼ਨਾਂ ਵਿੱਚ ਦੋਵੇਂ ਧਾਤੂਆਂ ਦੇ ਮੁੱਲ ਸੁਧਾਰ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਇਨ੍ਹਾਂ ਸੁਧਾਰਾਂ ਨੇ ਖ਼ੁਦਰਾ ਨਿਵੇਸ਼ਕਾਂ ਦੇ ਨਾਲ-ਨਾਲ ਧਾਤੂ ਦੇ ਭੌਤਿਕ ਖ਼ਰੀਦਦਾਰਾਂ ਦੇ ਲਈ ਵੀ ਉਮੀਦ ਦੀ ਕਿਰਨ ਦੀ ਪੇਸ਼ਕਸ਼ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਐੱਮਸੀਐੱਕਸ ਗੋਲਡ ਵਾਇਦਾ ਦੇ ਲਈ ਸਮਰੱਥਨ ਖੇਤਰ ਲਗਭਗ 50,800 ਰੁਪਏ ਪ੍ਰਤੀ 10 ਗ੍ਰਾਮ ਹੈ, ਇਸ ਤੋਂ ਬਾਅਦ 50,200 ਰੁਪਏ ਹੈ। ਜਦਕਿ ਐੱਮਸੀਐੱਕਸ ਚਾਂਦੀ ਵਾਇਦਾ ਦੇ ਲਈ ਸਮਰਥਨ ਖੇਤਰ ਲਗਭਗ 62,000 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
(ਈਟੀਵੀ ਭਾਰਤ ਰਿਪੋਰਟ)