ਨਵੀਂ ਦਿੱਲੀ: ਈ ਕਾਮਰਸ ਦੀ ਪ੍ਰਮੁੱਖ ਕੰਪਨੀ ਐਮਾਜ਼ੋਨ ਇੰਡੀਆ ਦੀ ਗ੍ਰੇਟ ਇੰਡੀਅਨ ਫੇਸਟੀਵਲ ਸੇਲ ਦੀ ਸ਼ੁਰੂਆਤ ਕਾਫੀ ਵਧੀਆ ਰਹੀ ਹੈ। ਕੰਪਨੀ ਨੇ ਕਿਹਾ ਕਿ ਇਸ ਸੇਲ ਦੇ ਸ਼ੁਰੂਆਤੀ 48 ਘੰਟੇ 'ਚ ਉਸ ਦੇ ਮੰਚ 'ਤੇ 1.1 ਲੱਖ ਵਿਕਰੇਤਾ ਦੇ ਆਰਡਰ ਮਿਲੇ ਹੈ। ਖ਼ਾਸ ਗੱਲ ਇਹ ਹੈ ਕਿ ਜ਼ਿਆਦਾਤਰ ਆਰਡਰ ਦੇਸ਼ ਦੇ ਛੋਟੇ ਸ਼ਹਿਰਾਂ ਤੋਂ ਆਏ ਹਨ।
ਐਮਾਜ਼ੋਨ ਦੀ ਗ੍ਰੇਟ ਇੰਡੀਅਨ ਫੇਸਟੀਵਲ 17 ਅਕਤੂਬਰ ਨੂੰ ਸ਼ੁਰੂ ਹੋਈ ਹੈ। ਕਰੀਬ ਇੱਕ ਮਹੀਨੇ ਤੱਕ ਇਹ ਤਿਉਹਾਰੀ ਸੀਜ਼ਨ ਤੱਕ ਚੱਲੇਗੀ।
ਐਮਾਜ਼ੋਨ ਇੰਡੀਆ ਦੇ ਉਪ ਪ੍ਰਧਾਨ ਮਨੀਸ਼ ਤਿਵਾਰੀ ਨੇ ਪੀਟੀਆਈ ਨੂੰ ਕਿਹਾ," ਐਮਾਜ਼ੋਨ ਦੇ ਸੱਤ ਸਾਲ ਦੇ ਇਤਿਹਾਸ 'ਚ ਇਹ 48 ਘੰਟੇ ਸਭ ਤੋਂ ਵੱਡੇ ਰਹੇ ਹਨ। ਅਸੀਂ ਐਮਾਜ਼ੋਨ ਦੇ ਵਿਕਰੇਤਾਵਾਂ ਲਈ ਵੀ ਤਿਆਰੀ ਕੀਤੀ ਗਈ ਹੈ। ਇਸ ਦੌਰਾਨ ਕਰੀਬ 1.1 ਲੱਖ ਵਿਕਰੇਤਾ ਨੂੰ ਆਰਡਰ ਮਿਲੇ ਹਨ ਜਿਸ 'ਚ 66% ਆਰਡਰ ਛੋਟੇ ਸ਼ਹਿਰਾਂ ਤੋਂ ਆਏ ਹਨ।