ETV Bharat / business

ਟੈਲੀਕਾਮ ਆਪਰੇਟਰਾਂ ਨੂੰ ਸਾਰੇ ਰੀਚਾਰਜ 'ਤੇ ਨੰਬਰ ਪੋਰਟੇਬਿਲਟੀ ਲਈ SMS ਸਹੂਲਤ ਪ੍ਰਦਾਨ ਕਰਨੀ ਪਵੇਗੀ: ਟਰਾਈ - TRAI TO TELCOS ALLOW PORT OUT SMS FACILITY

ਟੈਲੀਕਾਮ ਰੈਗੂਲੇਟਰ ਟਰਾਈ (Sector regulator TRAI) ਨੇ ਦੂਰਸੰਚਾਰ ਆਪਰੇਟਰਾਂ ਨੂੰ ਸਾਰੇ ਮੋਬਾਇਲ ਗਾਹਕਾਂ ਲਈ ਨੰਬਰ ਇੱਕੋ ਜਿਹੇ ਰੱਖਦੇ ਹੋਏ, ਪੋਰਟੇਬਿਲਟੀ ਲਈ ਤੁਰੰਤ ਪ੍ਰਭਾਵ ਨਾਲ SMS ਸਹੂਲਤ ਲਾਗੂ ਕਰਨ ਲਈ ਕਿਹਾ ਹੈ।

ਨੰਬਰ ਪੋਰਟੇਬਿਲਟੀ ਲਈ SMS ਸਹੂਲਤ ਪ੍ਰਦਾਨ ਕਰਨੀ ਪਵੇਗੀ

author img

By

Published : Dec 8, 2021, 10:19 AM IST

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਟਰਾਈ (Sector regulator TRAI) ਨੇ ਮੰਗਲਵਾਰ ਨੂੰ ਟੈਲੀਕਾਮ ਆਪਰੇਟਰਾਂ (telecom operators) ਨੂੰ ਸਾਰੇ ਮੋਬਾਈਲ ਗਾਹਕਾਂ ਲਈ ਨੰਬਰ ਇੱਕੋ ਜਿਹੇ ਰੱਖਦੇ ਹੋਏ ਪੋਰਟੇਬਿਲਟੀ ਲਈ SMS ਸਹੂਲਤ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਹੈ। ਇਹ ਸਹੂਲਤ ਸਾਰੇ ਮੋਬਾਇਲ ਫੋਨ ਉਪਭੋਗਤਾਵਾਂ ਨੂੰ ਦੇਣ ਲਈ ਕਿਹਾ ਗਿਆ ਹੈ, ਚਾਹੇ ਉਨ੍ਹਾਂ ਨੇ ਰਿਚਾਰਜ ਨਾ ਕੀਤਾ ਹੋਵੇ।

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (Telecom Regulatory Authority of India)ਨੇ ਕੁਝ 'ਪ੍ਰੀਪੇਡ ਵਾਊਚਰਜ਼' 'ਚ 'ਆਊਟਗੋਇੰਗ ਐਸਐਮਐਸ' ਦੀ ਸੁਵਿਧਾ ਪ੍ਰਦਾਨ ਨਾ ਕਰਨ ਦੇ ਟੈਲੀਕਾਮ ਸੇਵਾ ਕੰਪਨੀਆਂ (outgoing SMS facility) ਦੇ ਸਟੈਂਡ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਟਰਾਈ ਦੇ ਅਨੁਸਾਰ, ਹਾਲ ਹੀ ਵਿੱਚ ਗਾਹਕਾਂ ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਕਿ ਉਨ੍ਹਾਂ ਦੇ ਪ੍ਰੀਪੇਡ ਖਾਤਿਆਂ ਵਿੱਚ ਕਾਫ਼ੀ ਫੰਡ ਹੋਣ ਦੇ ਬਾਵਜੂਦ, ਉਹ 'ਮੋਬਾਈਲ ਨੰਬਰ ਪੋਰਟੇਬਿਲਟੀ' ਸਹੂਲਤ ਦਾ ਲਾਭ ਲੈਣ ਲਈ ਯੂਪੀਸੀ (ਯੂਨੀਕ ਪੋਰਟਿੰਗ ਕੋਡ) ਬਣਾਉਣ ਲਈ ਨੰਬਰ 1900 ’ਤੇ ਐਸਐਮਐਸ ਭੇਜਣ ਵਿੱਚ ਅਸਮਰੱਥ ਹਨ।

ਰੈਗੂਲੇਟਰ ਨੇ ਆਪਣੇ ਨਿਰਦੇਸ਼ 'ਚ ਕਿਹਾ, " ਸਾਰੇ ਸੇਵਾਪ੍ਰਦਾਤਾਵਾਂ ਨੂੰ ਦੂਰਸੰਚਾਰ ਮੋਬਾਇਲ ਨੰਬਰ ਪੋਰਟੇਬਿਲਟੀ ਰੈਗੂਲੇਸ਼ਨਜ਼, 2009 (Telecommunication Mobile Number Portability Regulations, 2009) ਦੇ ਤਹਿਤ ਮੋਬਾਇਲ ਫੋਨ ਗਾਹਕਾਂ ਦੀ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਸ਼੍ਰੇਣੀਆਂ ਨੂੰ ਮੋਬਾਇਲ ਫੋਨ ਪੋਰਟੇਬਿਲਟੀ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ," (mobile phone portability) ਦੀ ਸਹੂਲਤ ਲਈ 1900 'ਤੇ UPC ਦੇ ਨਾਲ SMS ਭੇਜਣ ਦੀ ਇਜਾਜ਼ਤ ਦਿਓ। ਇਹ ਸਹੂਲਤ ਸਾਰੇ ਗਾਹਕਾਂ ਲਈ ਉਪਲਬਧ ਹੋਣੀ ਚਾਹੀਦੀ ਹੈ, ਚਾਹੇ ਉਹ ਕਿੰਨ੍ਹੇ ਹੀ ਮੁੱਲ ਦਾ ਵਾਊਚਰ ਕਿਉਂ ਨਾ ਵਰਤ ਰਹੇ ਹੋਣ।

ਇਹ ਵੀ ਪੜ੍ਹੋ: JIO ਨੇ VI ਦੇ ਨਵੇਂ ਟੈਰਿਫ ਪਲਾਨ ਬਾਰੇ ਟਰਾਈ ਨੂੰ ਕੀਤੀ ਸ਼ਿਕਾਇਤ

ਟਰਾਈ ਨੇ ਕਿਹਾ ਕਿ ਕੁਝ ਪ੍ਰੀਪੇਡ ਵਾਊਚਰ/ਪਲਾਨਾਂ ਵਿੱਚ ਮੋਬਾਇਲ ਨੰਬਰ ਪੋਰਟੇਬਿਲਟੀ ਨਾਲ ਸਬੰਧਿਤ ਐਸਐਮਐਸ ਭੇਜਣ ਦੀ ਸਹੂਲਤ ਦੀ ਗੈਰ-ਪ੍ਰਬੰਧਨ ਦੀਆਂ ਗਤੀਵਿਧੀਆਂ ਨਿਯਮ ਦੇ ਪ੍ਰਬੰਧਾਂ ਦੀ "ਉਲੰਘਣਾ" ਹੈ।

(ਪੀਟੀਆਈ ਭਾਸ਼ਾ)

ETV Bharat Logo

Copyright © 2025 Ushodaya Enterprises Pvt. Ltd., All Rights Reserved.