ETV Bharat / business

ਵਿਸ਼ਵ ਵਪਾਰ ਵਿੱਚ ਹੋਰ ਗਿਰਾਵਟ ਦੀ ਆਸ : ਆਰਬੀਆਈ

author img

By

Published : Oct 13, 2019, 7:30 PM IST

ਆਰਬੀਆਈ ਨੇ ਕਿਹਾ ਕਿ ਵਿਸ਼ਵ ਵਾਪਰ ਵਿੱਚ ਮੰਦੀ, ਜੋ 2018 ਦੀ ਦੂਸਰੀ ਛਿਮਾਹੀ ਵਿੱਚ ਸ਼ੁਰੂ ਹੋਈ ਸੀ, 2019 ਵਿੱਚ ਵੀ ਜਾਰੀ ਹੈ। ਅੱਗੇ ਵੀ ਲਈ ਸੰਕੇਤ ਮਿਲ ਰਹੇ ਹਨ ਕਿ ਵਿਸ਼ਵ ਵਪਾਰ 2019 ਵਿੱਚ ਹੋਰ ਵੀ ਮੰਦੀ ਹੋ ਸਕਦੀ ਹੈ।

ਵਿਸ਼ਵ ਵਪਾਰ ਵਿੱਚ ਹੋਰ ਗਿਰਾਵਟ ਦੀ ਆਸ : ਆਰਬੀਆਈ

ਨਵੀਂ ਦਿੱਲੀ : ਭਾਰਤੀ ਅਰਥ-ਵਿਵਸਥਾ ਪਹਿਲਾਂ ਤੋਂ ਹੀ ਮੰਦੀ ਦੀ ਲਪੇਟ ਵਿੱਚ ਹੈ। ਇਸੇ ਦੌਰਾਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵਿਸ਼ਵ ਵਪਾਰ ਵਿੱਚ ਹੋਰ ਵੀ ਗਿਰਾਵਟ ਦੀ ਆਉਣ ਬਾਰੇ ਦੱਸਿਆ ਹੈ।

ਮੁੱਖ ਬੈਂਕ ਨੇ ਆਪਣੀ ਮੌਦਰਿਕ ਨੀਤੀ ਰਿਪੋਰਟ ਵਿੱਚ ਕਿਹਾ ਹੈ ਕਿ ਭਵਿੱਖ ਦੇ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਸੇ ਸਾਲ ਵਿਸ਼ਵ ਵਪਾਰ ਵਿੱਚ ਹੋਰ ਗਿਰਾਵਟ ਆਉਣ ਦੀ ਸ਼ੱਕ ਹੈ।

ਆਰਬੀਆਈ ਨੇ ਕਿਹਾ ਕਿ ਵਿਸ਼ਵ ਵਪਾਰ ਵਿੱਚ ਮੰਦੀ ਜੋ 2018 ਦੀ ਦੂਸਰੀ ਛਿਮਾਹੀ ਵਿੱਚ ਸ਼ੁਰੂ ਹੋਈ, 2019 ਵਿੱਚ ਵੀ ਜਾਰੀ ਹੈ। ਅੱਗੇ ਲਈ ਵੀ ਸੰਕੇਤ ਮਿਲ ਰਹੇ ਹਨ ਕਿ ਵਿਸ਼ਵ ਵਪਾਰ 2019 ਵਿੱਚ ਹੋਰ ਵੀ ਮੰਦੀ ਹੋ ਸਕਦੀ ਹੈ।

ਅਮਰੀਕਾ ਵਿੱਚ ਅਸਲ ਜੀਡੀਪੀ ਦੀ ਵਿਕਾਸ ਦਰ ਘਟੀ ਹੈ। ਉੱਤੇ ਹੀ ਜੀਡੀਪੀ 2019 ਦੀ ਦੂਸਰੀ ਤਿਮਾਹੀ ਵਿੱਚ ਘੱਟ ਕੇ 2 ਫ਼ੀਸਦੀ ਉੱਤੇ ਪਹੁੰਚ ਗਈ ਹੈ।

ਆਰਬੀਆਈ ਨੇ ਅੱਗੇ ਕਿਹਾ ਕਿ ਬ੍ਰਿਗਜ਼ਿਟ ਅਤੇ ਵਪਾਰ ਤਨਾਅ ਵਿਚਕਾਰ ਤਬਦੀਲੀਆਂ ਕਾਰਨ ਯੂਰੋ ਖੇਤਰ ਦੀ ਜੀਡੀਪੀ ਵਾਧਾ ਦਰ ਵੀ 2019 ਦੀ ਦੂਸਰੀ ਤਿਮਾਹੀ ਵਿੱਚ ਹੌਲੀ ਹੋਈ ਹੈ।

ਡਿੱਗਦੇ ਹੋਏ ਨਿਰਯਾਤ ਵਿਚਕਾਰ ਆਟੋ ਉਦਯੋਗ ਵਿੱਚ ਆਏ ਸੰਕਟ ਕਾਰਨ ਜਰਮਨ ਅਰਥ-ਵਿਵਸਥਾ ਵੀ ਸਾਲ ਦੀ ਦੂਸਰੀ ਤਿਮਾਹੀ ਵਿੱਚ ਸੁੰਗੜ ਗਈ ਹੈ। ਤੀਸਰੀ ਤਿਮਾਹੀ ਵਿੱਚ ਪ੍ਰਵੇਸ਼ ਕਰਨ ਦੌਰਾਨ ਵੀ ਇਸ ਦੀ ਰਫ਼ਤਾਰ ਸੰਤੋਖਪੂਰਵਕ ਨਹੀਂ ਹੈ। ਇੱਥੇ ਕਾਰਖ਼ਾਨਿਆਂ ਦੀਆਂ ਗਤੀਵਿਧਿਆਂ ਵਿੱਚ ਲਗਾਤਾਰ 9 ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਦੇ ਨਾਲ ਹੀ ਦੂਸਰੀ ਤਿਮਾਹੀ ਵਿੱਚ ਉਦਯੋਗ ਅਤੇ ਖੇਤੀ ਗਤੀਵਿਧਿਆ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਇਟਲੀ ਦਾ ਸਕਲ ਘਰੇਲੂ ਉਤਪਾਦ ਵੀ ਸੁੰਗੜਿਆ ਹੈ।

ਅਮਰੀਕਾ-ਚੀਨ ਵਿਚਕਾਰ ਵਾਪਰਕ ਤਨਾਅ ਵਿੱਚ ਵਾਧਾ ਅਤੇ ਵਿਸ਼ਵੀ ਮੰਗ ਵਿੱਚ ਆਈ ਕਮੀ ਵਿਚਕਾਰ ਜਪਾਨੀ ਅਰਥ-ਵਿਵਸਥਾ ਪਹਿਲੀ ਤਿਮਾਹੀ ਦੀ ਤੁਲਨਾ ਵਿੱਚ ਦੂਸਰੀ ਤਿਮਾਹੀ ਵਿੱਚ ਹੌਲੀ ਗਤੀ ਨਾਲ ਵਧੀ ਹੈ।

ਬ੍ਰਿਗਜ਼ਿਟ ਤਬਦੀਲੀ ਤੋਂ ਬਾਅਦ ਅਪ੍ਰੈਲ ਵਿੱਚ ਕਾਰ ਪਲਾਂਟਾਂ ਵਿੱਚ ਜਲਦੀ ਬੰਦ ਹੋਣ ਕਾਰਨ ਨਿਰਮਾਣ ਗਤੀਵਿਧੀਆਂ ਵਿੱਚ ਗਿਰਾਵਟ ਕਰਾਨ ਬ੍ਰਿਟੇਨ ਦੀ ਅਸਲ ਜੀਡੀਪੀ ਵੀ ਦੂਸਰੀ ਤਿਮਾਰੀ ਵਿੱਚ ਪ੍ਰਭਾਵਿਤ ਹੋਈ ਹੈ।

ਅਮਰੀਕਾ ਦੇ ਨਾਲ ਵਪਾਰਕ ਤਨਾਅ ਅਤੇ ਵਿਸ਼ਵੀ ਮੰਗ ਘੱਟ ਹੋਣ ਨਾਲ ਗੁਆਂਢੀ ਦੇਸ਼ ਚੀਨ ਦੀ ਅਰਥ-ਵਿਵਸ਼ਥਾ ਲਗਭਗ 27 ਸਾਲਾਂ ਵਿੱਚ ਸਾਲ ਦਰ ਸਾਲ ਦੀ ਦੂਸਰੀ ਤਿਮਾਹੀ ਦੌਰਾਨ ਸਭ ਤੋਂ ਕਮਜ਼ੋਰ ਰਹੀ ਹੈ।

ਇਸ ਦੇ ਨਾਲ ਹੀ ਰੂਸ, ਇੰਡੋਨੇਸ਼ੀਆ ਅਤੇ ਥਾਇਲੈਂਡ ਵਰਗੇ ਦੇਸ਼ਾਂ ਨੂੰ ਵੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਬੀਐੱਸਐੱਨਐੱਨ ਨਹੀਂ ਹੋਵੇਗੀ ਬੰਦ: ਦੂਰਸੰਚਾਰ ਸਕੱਤਰ

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.