ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਪ੍ਰੋਗਰਾਮ ਵਿੱਚ ਕੋਲਾ ਖਾਣਾਂ ਦੀ ਵਪਾਰਕ ਮਾਈਨਿੰਗ ਦੀ ਨਿਲਾਮੀ ਦੀ ਸ਼ੁਰੂਆਤ ਕਰਨਗੇ।
ਕੋਲਾ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਮਾਗਮ 18 ਜੂਨ ਨੂੰ ਹੋਵੇਗਾ।
ਨਿਲਾਮੀ ਦੀ ਸ਼ੁਰੂਆਤ ਦਾ ਵਿਸ਼ਾ ਹੋਵੇਗਾ ... "ਕੋਲਾ-ਕਾਰੋਬਾਰ ਨੂੰ ਮੁਕਤ ਕੀਤਾ ਜਾਣਾ: ਆਤਮ-ਨਿਰਭਰ ਭਾਰਤ ਦੀ ਨਵੀਂ ਉਮੀਦ।"
ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵਿੱਟਰ 'ਤੇ ਲਿਖਿਆ,' 'ਅਸੀਂ ਦੇਸ਼ ਵਿੱਚ ਵਪਾਰਕ ਮਾਈਨਿੰਗ ਲਈ ਕੋਲਾ ਖਾਣਾਂ ਦੀ ਨਿਲਾਮੀ 18 ਜੂਨ ਤੋਂ ਸ਼ੁਰੂ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਕੋਲਾ ਖੇਤਰ ਵਿੱਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਇਹ ਉਨ੍ਹਾਂ ਦੀ ਦ੍ਰਿਸ਼ਟੀ ਅਤੇ ਮਾਰਗ ਦਰਸ਼ਨ ਹੈ। ਸਾਨੂੰ ਮਾਣ ਹੈ ਕਿ ਅਸੀਂ ਇਸ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹਾਂ।”
-
We are launching first-ever commercial coal auctions in country on 18th June. Event will be graced by PM @NarendraModi ji. It is his vision & guidance to make #AatmanirbharBharat in coal. I am proud that we are well on our way to achieve it.#Vocal4LocalCoal#CoalOpen4Investment pic.twitter.com/sxCVmngA5m
— Pralhad Joshi (@JoshiPralhad) June 11, 2020 " class="align-text-top noRightClick twitterSection" data="
">We are launching first-ever commercial coal auctions in country on 18th June. Event will be graced by PM @NarendraModi ji. It is his vision & guidance to make #AatmanirbharBharat in coal. I am proud that we are well on our way to achieve it.#Vocal4LocalCoal#CoalOpen4Investment pic.twitter.com/sxCVmngA5m
— Pralhad Joshi (@JoshiPralhad) June 11, 2020We are launching first-ever commercial coal auctions in country on 18th June. Event will be graced by PM @NarendraModi ji. It is his vision & guidance to make #AatmanirbharBharat in coal. I am proud that we are well on our way to achieve it.#Vocal4LocalCoal#CoalOpen4Investment pic.twitter.com/sxCVmngA5m
— Pralhad Joshi (@JoshiPralhad) June 11, 2020
ਇਹ ਵੀ ਪੜ੍ਹੋ: ਕੰਪਨੀਆਂ ਵੱਲੋਂ ਨਿਰਦੇਸ਼ਕਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਹੁਣ ਜੀਐੱਸਟੀ ਦੇ ਅਧੀਨ
ਮੰਤਰਾਲੇ ਨੇ ਕਿਹਾ ਕਿ ਕੋਲਾ ਅਤੇ ਮਾਈਨਿੰਗ ਖੇਤਰ ਨੇ ਢਾਂਚਾਗਤ ਸੁਧਾਰਾਂ ਰਾਹੀਂ ਦੇਸ਼ ਨੂੰ ਕੋਲਾ ਖਨਨ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਵੱਲ ਕਦਮ ਵਧਾਉਣਾ ਸ਼ੁਰੂ ਕਰ ਦਿੱਤਾ ਹੈ।