ਮੁੰਬਈ: ਭਾਰਤ ਦੀ ਪ੍ਰਮੁੱਖ ਦੂਰਸੰਚਾਰ ਸੰਚਾਲਕ ਰਿਲਾਇੰਸ ਜਿਓ (jio) ਨੇ ਆਪਣੇ ਗਾਹਕਾਂ ਲਈ ਐਮਰਜੈਂਸੀ ਡਾਟਾ ਲੋਨ ਸੁਵਿਧਾ ਦਾ ਐਲਾਨ ਕੀਤਾ ਹੈ। ਜੀਓ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ, ਇਹ ਸੁਵਿਧਾ ਜਿਓ ਯੂਜ਼ਰਸ ਨੂੰ ਲੋਨ ਤੇ ਤੁਰੰਤ ਡਾਟਾ ਹਾਸਲ ਕਰਨ ਵਿੱਚ ਸਹਾਇਤਾ ਕਰੇਗੀ, ਜਦੋਂ ਉਹ ਡਾਟਾ ਦਾ ਇਸਤੇਮਾਲ ਕਰਨਗੇ।
ਕੀ ਹੈ ਐਮਰਜੈਂਸੀ ਡਾਟਾ ਲੋਨ ਸੁਵਿਧਾ
ਐਮਰਜੈਂਸੀ ਡੇਟਾ ਲੋਨ ਦੀ ਸੁਵਿਧਾ (Jio emergency data loan ) ਜੀਓ ਯੂਜ਼ਰਸ ਨੂੰ ਰਿਚਾਰਜ਼ ਨਾਓ ਐਂਡ ਪੇਅ ਲੇਟਰ (recharge now pay later) ਦੀ ਸੁਵਿਧਾ ਪ੍ਰਦਾਨ ਕਰੇਗੀ, ਜੋ ਲੋਕ ਰੋਜ਼ਾਨਾ ਆਪਣੇ ਤੇਜ਼ ਰਫਤਾਰ ਡਾਟਾ ਕੋਟੇ ਤੋਂ ਬਾਹਰ ਜਾਂਦੇ ਹਨ ਅਤੇ ਤੁਰੰਤ ਰਿਚਾਰਜ ਕਰਨ 'ਚ ਅਸਮਰੱਥ ਹੁੰਦੇ ਹਨ। ਇਸਦੇ ਤਹਿਤ, ਜੀਓ ਆਪਣੇ ਪ੍ਰੀਪੇਡ ਉਯੂਜ਼ਰਸ ਨੂੰ 1 ਜੀਬੀ ਦੇ 5 ਐਮਰਜੈਂਸੀ ਡਾਟਾ ਲੋਨ ਪੈਕ ਉਧਾਰ ਲੈਣ ਦੇਵੇਗਾ। ਇਸ ਦੀ ਕੀਮਤ 11 ਰੁਪਏ ਪ੍ਰਤੀ ਪੈਕ ਹੈ।
ਇੰਝ ਲਵੋ ਐਮਰਜੈਂਸੀ ਡਾਟਾ ਲੋਨ
- ਆਪਣੇ ਮੋਬਾਈਲ 'ਤੇ My Jio App ਖੋਲ੍ਹੋ ਤੇ ਗੋ ਟੂ 'menu' ਤੇ top left page ਉੱਤੇ ਕਲਿੱਕ ਕਰੋ।
- ਇਥੇ 'emergency data loan'
- ਮੋਬਾਈਲ ਸੇਵਾਵਾਂ ਦੇ ਅਧੀਨ 'ਐਮਰਜੈਂਸੀ ਡੇਟਾ ਲੋਨ' ਨੂੰ select ਕਰੋ।
- ਐਮਰਜੈਂਸੀ ਡਾਟਾ ਲੋਨ ਬੈਨਰ 'ਤੇ ਕੱਲਿਕ ਕਰੋ।
- 'ਐਮਰਜੈਂਸੀ ਡਾਟਾ ਲਓ' ਦੇ ਵਿਕਲਪ ਦੀ ਚੋਣ ਕਰੋ।
- ਐਮਰਜੈਂਸੀ ਲੋਨ ਲਾਭ ਹਾਸਲ ਕਰਨ ਲਈ 'ਹੁਣ ਐਕਟੀਵੇਟ ਕਰੋ' ਤੇ ਕਲਿਕ ਕਰੋ।ਐਮਰਜੈਂਸੀ ਡਾਟਾ ਕਰਜ਼ਾ ਲਾਭ ਕਿਰਿਆਸ਼ੀਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਰੁਪਿਆ ਚੌਥੇ ਦਿਨ ਵੀ ਗਿਰਾਵਟ ਨਾਲ, 19 ਪੈਸੇ ਘੱਟ ਕੇ 74.74 ਪ੍ਰਤੀ ਡਾਲਰ