ਨਵੀਂ ਦਿੱਲੀ: ਸ਼ੇਅਰ ਬਾਜ਼ਾਰਾਂ ਵਿੱਚ ਹਫ਼ਤੇ ਦੇ ਦੋਨੋਂ ਦਿਨ ਗਿਰਾਵਟ ਦੇ ਨਾਲ ਬੰਦ ਹੋਣ ਨਾਲ ਨਿਵੇਸ਼ਕਾਂ ਨੂੰ 9.74 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬਾਜ਼ਾਰਾਂ ਦੇ ਡਿੱਗਣ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਦੇ ਅਰਥ-ਵਿਵਸਥਾ ਉੱਤੇ ਪ੍ਰਭਾਵ ਨੂੰ ਲੈ ਕੇ ਵਿਸ਼ਵੀ ਬਾਜ਼ਾਰਾਂ ਦਾ ਕਮਜ਼ੋਰ ਰਹਿਣਾ ਹੈ।
ਪਿਛਲੇ 2 ਦਿਨਾਂ ਵਿੱਚ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ 9,74,176.71 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੰਗਲਵਾਰ ਨੂੰ ਕਾਰੋਬਾਰ ਬੰਦ ਹੋਣ ਉੱਤੇ ਬੀਐੱਸਈ ਉੱਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1,19,52,066.11 ਕਰੋੜ ਰੁਪਏ ਰਿਹਾ।
ਕਾਰੋਬਾਰ ਦੀ ਸ਼ੁਰੂਆਤ ਵਿੱਚ ਵਾਧੇ ਦੇ ਰੁਝਾਨ ਦੇ ਬਾਵਜੂਦ ਸ਼ਾਮ ਤੱਕ ਭਾਰੀ ਬਿਕਵਾਲੀ ਦੇ ਚੱਲਦਿਆਂ ਬੀਐੱਸਈ ਸੈਂਸੈਕਸ ਮੰਗਲਵਾਰ ਨੂੰ 810.98 ਅੰਕ ਯਾਨਿ 2.58 ਫ਼ੀਸਦੀ ਡਿੱਗ ਕੇ 30,579.09 ਅੰਕਾਂ ਉੱਤੇ ਬੰਦ ਹੋਇਆ।
ਇਹ ਵੀ ਪੜ੍ਹੋ : ਬਾਜ਼ਾਰ 'ਤੇ ਕੋਰੋਨਾ ਦਾ ਪ੍ਰਕੋਪ ਜਾਰੀ, ਸੈਂਸੈਕਸ 34 ਤੇ ਨਿਫ਼ਟੀ 36 ਮਹੀਨਿਆਂ ਦੇ ਹੇਠਲੇ ਪੱਧਰ 'ਤੇ
ਸੋਮਵਾਰ ਨੂੰ ਸ਼ੇਅਰ ਬਾਜ਼ਾਰ 2,713.41 ਅੰਕ ਯਾਨਿ ਕਿ 7.96 ਫ਼ੀਸਦੀ ਦੀ ਗਿਰਾਵਟ ਦੇ ਨਾਲ 31,390.07 ਅੰਕਾਂ ਉੱਤੇ ਬੰਦ ਹੋਇਆ ਸੀ।
ਰਿਲਗੇਅਰ ਬ੍ਰੇਕਿੰਗ ਲਿਮਟਿਡ ਦੇ ਉਪ-ਪ੍ਰਧਾਨ (ਸ਼ੋਧ) ਅਜੀਤ ਮਿਸ਼ਰਾ ਮੁਤਾਬਕ ਵਿਸ਼ਵੀ ਬਾਜ਼ਾਰਾਂ ਦੇ ਕਮਜ਼ੋਰ ਰੁਖ ਦੇ ਅਨੁਰੂਪ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਡਿੱਗ ਕੇ ਬੰਦ ਹੋਇਆ। ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਅਸਥਿਰਤਾ ਦਾ ਮਾਹੌਲ ਹੈ। ਨਿਵੇਸ਼ਕਾਂ ਦੇ ਡਰ ਨੂੰ ਖ਼ਤਮ ਕਰਨ ਦੇ ਲਈ ਚੁੱਕ ਗਏ ਹਾਲਿਆ ਪ੍ਰੋਤਸਾਹਨ ਕਦਮ ਵੀ ਆਪਣੀ ਉਦੇਸ਼ ਵਿੱਚ ਅਸਫ਼ਲ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਘਰੇਲੂ ਬਾਜ਼ਾਰਾਂ ਦਾ ਰੁਖ ਵੀ ਵਿਸ਼ਵੀ ਸੰਕੇਤਾਂ ਦਾ ਅਨੁਰੂਪ ਬਣਿਆ ਰਹੇਗਾ। ਇਸ ਲਈ ਨੇੜਲੀ ਅਵਧੀ ਵਿੱਚ ਇਸ ਗਿਰਾਵਟ ਦੇ ਰੁਖ ਤੋਂ ਬਾਹਰ ਆਉਣ ਦੀ ਸੰਭਾਵਨਾ ਨਹੀਂ ਹੈ।
ਸੈਂਸੈਕਸ ਵਿੱਚ ਸ਼ਾਮਿਲ ਵਿੱਚ 30 ਵਿੱਚੋਂ 21 ਕੰਪਨੀਆਂ ਦੇ ਸ਼ੇਅਰ 8.95 ਫ਼ੀਸਦੀ ਤੱਕ ਡਿੱਗ ਕੇ ਬੰਦ ਹੋਏ।
(ਪੀਟੀਆਈ-ਭਾਸ਼ਾ)