ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਵੀਰਵਾਰ ਨੂੰ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਹਿਲੇ ਆਰਥਿਕ ਸਰਵੇਖਣ ਵਿੱਚ ਖੇਤਰ ਮੁਤਾਬਕ ਕੋਈ ਅਨੁਮਾਨ ਨਹੀਂ ਹੈ। ਸਰਕਾਰ ਖ਼ੁਦ ਅਰਥ ਵਿਵਸਥਾ ਨੂੰ ਲੈ ਕੇ ਨਿਰਾਸ਼ ਲੱਗ ਰਹੀ ਹੈ।
ਸੀਨੀਅਰ ਕਾਂਗਰਸੀ ਨੇਤਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਪਹਿਲੇ ਆਰਥਿਕ ਸਰਵੇ 2018-19 ਦੇ ਅਧਿਆਏ 1 ਵਿੱਚ ਅੰਕ 1 ਦਾ ਪਹਿਲਾ ਵਾਕ ਖ਼ੁਦ ਨੂੰ ਮੁਬਾਕਰਬਾਦ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੈਂ 2019-20 ਦੇ ਆਉਟਲੁੱਕ ਨੂੰ ਲੱਭ ਰਿਹਾ ਹਾਂ। ਇਹ ਅਧਿਆਏ 1 ਦੇ ਦੂਸਰੇ ਅੰਕ ਵਿੱਚ ਹੈ, ਪਰ ਇਹ ਸਿਰਫ਼ ਦਿਲਚਸਪ ਬਿਆਨ ਹੈ ਕਿ 2019-20 ਵਿੱਚ ਆਰਥਿਕ ਵਿਕਾਸ ਦਰ 7 ਫ਼ੀਸਦੀ ਰਹਿਣ ਦੀ ਉਮੀਦ ਹੈ। ਖੇਤਰਾਂ ਮੁਤਾਬਕ ਕੋਈ ਵਿਕਾਸ ਅਨੁਮਾਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਵੇ ਆਰਥਿਕ ਵਿਕਾਸ, ਮਾਲੀ ਘਾਟਾ, ਖ਼ਜ਼ਾਨਾ ਵਿੱਚ ਘਾਟੇ ਟੀਚੇ ਨਾਲ ਸਮਝੌਤਾ ਕੀਤਾ ਬਗੈਰ ਸਰੋਤ ਦਾ ਖੋਜ਼, ਚਾਲੂ ਖ਼ਾਤੇ ਤੇ ਤੇਲ ਦੀਆਂ ਕੀਮਤਾਂ ਦਾ ਪ੍ਰਭਾਵ ਅਤੇ ਕੇਂਦਰ ਸਰਕਾਰ ਦੇ ਵਿੱਤੀ ਮਾਮਲਿਆਂ ਵਿੱਚ 15ਵੇਂ ਵਿੱਤ ਆਯੋਗ ਦੀ ਸਿਫ਼ਾਰਸ਼ਾਂ ਦਾ ਸੂਚਕ ਹੈ। ਉਨ੍ਹਾਂ ਕਿਹਾ ਕਿ ਮੈਨੂੰ ਚਿੰਤਾ ਹੈ ਕਿ ਇਸ ਵਿੱਚ ਕੋਈ ਵੀ ਸਕਾਰਾਤਮਕ ਜਾਂ ਉਤਸ਼ਾਹ ਨਹੀਂ ਹੈ।