ਚੰਡੀਗੜ੍ਹ : ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫ਼ਰਵਰੀ 2020 ਨੂੰ ਬਜਟ ਪੇਸ਼ ਕੀਤਾ ਗਿਆ। ਇਸ ਬਾਰੇ ਮਾਹਿਰਾਂ ਵੱਲੋਂ ਆਪਣੀ-ਆਪਣੀ ਰਾਏ ਵੀ ਰੱਖੀ ਗਈ ਹੈ।
ਈਟੀਵੀ ਭਾਰਤ ਦੇ ਨਾਲ ਬਜਟ ਬਾਰੇ ਗੱਲ ਕਰਦਿਆਂ ਪ੍ਰੋਗਰੈੱਸ ਹਾਰਮੋਨੀ ਵਿਕਾਸ ਸਨਅੱਤ, ਪੰਜਾਬ ਦੇ ਸਲਾਹਕਾਰ ਐੱਚਐੱਸ ਸੱਚਦੇਵਾ ਨੇ ਕਿਹਾ ਕਿ ਅਜੇ ਤੱਕ ਬਜਟ ਉਨ੍ਹਾਂ ਨੇ ਪੜ੍ਹਿਆ ਨਹੀਂ ਹੈ ਪਰ ਜੋ ਵੀ ਸੁਣਿਆ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਲਈ ਬਜ਼ਟ 2020 ਬਹੁਤ ਹੀ ਵਧੀਆ : ਅਰਥ-ਸ਼ਾਸਤਰੀ ਕੋਚਰ
ਉਸ ਦੇ ਮੱਦੇਨਜ਼ਰ ਉਹ ਸੋਚਦੇ ਨੇ ਕਿ ਬਜਟ ਵਿੱਚ ਰੁਜ਼ਗਾਰ, ਬੱਚਿਆਂ ਦੀ ਪੜ੍ਹਾਈ, ਦਵਾਈਆਂ ਇਨ੍ਹਾਂ ਸਭ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਖੇਤੀਬਾੜੀ ਲਈ ਪਿੰਡਾਂ ਵਿੱਚ ਬਣਾਏ ਜਾਣ ਵਾਲੇ ਸੈਲਫ਼-ਹੈਲਪ ਗਰੁੱਪ ਦੀ ਗੱਲ ਵੀ ਬਜਟ ਵਿੱਚ ਕੀਤੀ ਗਈ ਹੈ।