ETV Bharat / business

ਨਵਾਂ ਨਿਵੇਸ਼ ਨਾ ਮਿਲਿਆ, ਤਾਂ ਅਗਲੇ ਦੋ ਸਾਲਾਂ ਦੌਰਾਨ ਭਾਰਤ 'ਚ ਪੂੰਜੀ ਘਟੇਗੀ: ਮੂਡੀਜ਼

ਮੂਡੀਜ਼ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਭਰਦੇ ਬਾਜ਼ਾਰਾਂ ਦੇ ਬੈਂਕਾਂ ਲਈ ਜਾਇਦਾਦ ਦੀ ਅਨਿਸ਼ਚਿਤ ਗੁਣਵੱਤਾ ਸਭ ਤੋਂ ਵੱਡੀ ਚੁਨੌਤੀ ਹੈ। ਇਸਦਾ ਕਾਰਨ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਸੰਚਾਲਨ ਦੀਆਂ ਪ੍ਰਸਥਿਤੀਆਂ ਦਾ ਚੁਨੌਤੀਪੂਰਨ ਹੋਣਾ ਹੈ।

ਨਵਾਂ ਨਿਵੇਸ਼ ਨਾ ਮਿਲਿਆ, ਤਾਂ ਅਗਲੇ ਦੋ ਸਾਲਾਂ ਦੌਰਾਨ ਭਾਰਤ 'ਚ ਪੂੰਜੀ ਘਟੇਗੀ: ਮੂਡੀਜ਼
ਨਵਾਂ ਨਿਵੇਸ਼ ਨਾ ਮਿਲਿਆ, ਤਾਂ ਅਗਲੇ ਦੋ ਸਾਲਾਂ ਦੌਰਾਨ ਭਾਰਤ 'ਚ ਪੂੰਜੀ ਘਟੇਗੀ: ਮੂਡੀਜ਼
author img

By

Published : Nov 30, 2020, 9:24 PM IST

ਨਵੀਂ ਦਿੱਲੀ: ਮੂਡੀਜ਼ ਇੰਵੈਸਟਰਸ ਸਰਵਿਸ ਨੇ ਕਿਹਾ ਹੈ ਕਿ ਅਗਲੇ ਦੋ ਸਾਲਾਂ ਦੌਰਾਨ ਉਭਰਦੇ ਏਸ਼ੀਆਈ ਖੇਤਰ ਦੇ ਬੈਂਕਾਂ ਦੀ ਪੂੰਜੀ ਵਿੱਚ ਕੁੱਝ ਕਮੀ ਆਵੇਗੀ। ਇਸ ਨਾਲ ਹੀ ਮੂਡੀਜ਼ ਨੇ ਕਿਹਾ ਹੈ ਕਿ ਨਵਾਂ ਨਿਵੇਸ਼ ਨਾ ਮਿਲਣ 'ਤੇ ਇਸ ਦੌਰਾਨ ਭਾਰਤ ਦੇ ਬੈਂਕਾਂ ਦੀ ਪੂੰਜੀ ਸਭ ਤੋਂ ਜ਼ਿਆਦਾ ਘਟੇਗੀ।

ਮੂਡੀਜ਼ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਭਰਦੇ ਬਾਜ਼ਾਰਾਂ ਦੇ ਬੈਂਕਾਂ ਲਈ ਜਾਇਦਾਦ ਦੀ ਅਨਿਸ਼ਚਿਤ ਗੁਣਵੱਤਾ ਸਭ ਤੋਂ ਵੱਡੀ ਚੁਨੌਤੀ ਹੈ। ਇਸਦਾ ਕਾਰਨ ਕੋਵਿਡ-19 ਮਹਾਂਮਾਰੀ ਦੇ ਚਲਦੇ ਸੰਚਾਲਨ ਦੀਆਂ ਪ੍ਰਸਥਿਤੀਆਂ ਦਾ ਚੁਨੌਤੀਪੂਰਨ ਹੋਣਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਭਰਦੇ ਬਾਜ਼ਾਰਾਂ ਵਿੱਚ 2021 ਲਈ ਬੈਂਕਾਂ ਦੀ ਸਥਿਤੀ ਨਕਾਰਾਤਮਕ ਹੈ। ਉਥੇ ਬੀਮਾ ਕੰਪਨੀਆਂ ਲਈ ਇਹ ਸਥਿਰ ਹੈ।

ਮੂਡੀਜ਼ ਨੇ ਕਿਹਾ, ''ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਬੈਂਕਾਂ ਦੀ ਵਧਦੇ ਐਨਪੀਏ ਅਤੇ ਬੀਮਾ ਕੰਪਨੀਆਂ ਦਾ ਉਤਾਰ-ਚੜ੍ਹਾਅ ਵਾਲਾ ਨਿਵੇਸ਼ ਪੋਰਟਫੋਲੀਓ ਚਿੰਤਾ ਦਾ ਵਿਸ਼ਾ ਹੈ। ਅਗਲੇ ਦੋ ਸਾਲਾਂ ਦੇ ਦੌਰਾਨ ਉਭਰਦੇ ਏਸ਼ੀਆ ਵਿੱਚ ਬੈਂਕਾਂ ਦੀ ਪੂੰਜੀ ਘਟੇਗੀ। ਜਨਤਕ ਜਾਂ ਨਿੱਜੀ ਨਿਵੇਸ਼ ਨਾ ਮਿਲਣ ਦੀ ਸਥਿਤੀ ਵਿੱਚ ਭਾਰਤ ਅਤੇ ਸ੍ਰੀਲੰਕਾ ਦੇ ਬੈਂਕਾਂ ਦੀ ਪੂੰਜੀ ਵਿੱਚ ਸਭ ਤੋਂ ਵੱਧ ਕਮੀ ਆਵੇਗੀ।''

ETV Bharat Logo

Copyright © 2024 Ushodaya Enterprises Pvt. Ltd., All Rights Reserved.