ETV Bharat / business

5G ਟੈਸਟ ਪਲੇਟਫਾਰਮ ਜਨਵਰੀ ਵਿੱਚ ਕੀਤਾ ਜਾ ਸਕਦੈ ਪੇਸ਼: ਟੈਲੀਕਾਮ ਸਕੱਤਰ - 5ਜੀ ਸਵਦੇਸ਼ੀ ਤਕਨਾਲੋਜੀ

5G ਟੈਸਟ ਪਲੇਟਫਾਰਮ (5G testbed) ਜਨਵਰੀ ਦੇ ਸ਼ੁਰੂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਦੂਰਸੰਚਾਰ ਵਿਭਾਗ ਦੇ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

5G ਟੈਸਟ ਪਲੇਟਫਾਰਮ ਜਨਵਰੀ ਵਿੱਚ ਕੀਤਾ ਜਾ ਸਕਦੈ ਪੇਸ਼

author img

By

Published : Dec 10, 2021, 11:22 AM IST

ਨਵੀਂ ਦਿੱਲੀ: ਸਰਕਾਰ ਜਨਵਰੀ ਦੇ ਸ਼ੁਰੂ ਵਿੱਚ ਇੱਕ 5ਜੀ ਟੈਸਟ ਪਲੇਟਫਾਰਮ (ਟੈਸਟਬੇਡ) ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ, ਛੋਟੇ ਅਤੇ ਦਰਮਿਆਨੇ ਉਦਯੋਗ ਅਤੇ ਉਦਯੋਗ ਨਾਲ ਜੁੜੀਆਂ ਹੋਰ ਕੰਪਨੀਆਂ ਪਲੇਟਫਾਰਮ 'ਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਜਾਂਚ ਕਰਨ ਦੇ ਯੋਗ ਹੋ ਜਾਣਗੀਆਂ।

ਦੂਰਸੰਚਾਰ ਵਿਭਾਗ ਦੇ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਮਾਰਚ 2018 ਵਿੱਚ 224 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਵਦੇਸ਼ੀ 5ਜੀ ਟੈਸਟਿੰਗ ਪਲੇਟਫਾਰਮ ਸਥਾਪਤ ਕਰਨ ਲਈ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਸ ਪਹਿਲਕਦਮੀ ਦਾ ਉਦੇਸ਼ 5ਜੀ ਸਵਦੇਸ਼ੀ ਤਕਨਾਲੋਜੀ ਨੂੰ ਉਤਸ਼ਾਹਿਤ ਕਰਨਾ ਸੀ। ਇਸ ਵਿੱਚ ਉਤਪਾਦ ਜਾਂ ਸੇਵਾ ਦੀ ਜਾਂਚ ਲਈ ਹਾਰਡਵੇਅਰ, ਸੌਫਟਵੇਅਰ, ਓਪਰੇਟਿੰਗ ਸਿਸਟਮ ਅਤੇ ਨੈੱਟਵਰਕ ਬੁਨਿਆਦੀ ਢਾਂਚੇ ਵਰਗੇ ਪਹਿਲੂ ਸ਼ਾਮਲ ਹਨ।

ਦੂਰਸੰਚਾਰ ਵਿਭਾਗ ਦੇ ਸਕੱਤਰ, ਕੇ ਰਾਜਾਰਾਮਨ ਨੇ 'ਇੰਡੀਆ ਮੋਬਾਈਲ ਕਾਂਗਰਸ' 'ਚ ਕਿਹਾ, 'ਅਸੀਂ ਹਾਲ ਹੀ ਦੇ ਸਮੇਂ 'ਚ 5ਜੀ ਟਰਾਇਲ ਲਈ ਪੜਾਅ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ 5G ਟੈਸਟ ਪਲੇਟਫਾਰਮ ਨੂੰ ਜਨਵਰੀ ਦੇ ਸ਼ੁਰੂ ਵਿੱਚ ਲਾਗੂ ਕੀਤਾ ਜਾਵੇ। ਇਹ SMEਅਤੇ ਹੋਰ ਸਬੰਧਿਤ ਉਦਯੋਗਾਂ ਨੂੰ ਇੱਕ ਕਾਰਜਕਾਰੀ ਪਲੇਟਫਾਰਮ 'ਤੇ ਆਪਣੇ ਹੱਲਾਂ ਦੀ ਜਾਂਚ ਕਰਨ ਦਾ ਮੌਕਾ ਦੇਵੇਗਾ।

ਇਹ ਵੀ ਪੜ੍ਹੋ: ਟੈਲੀਕਾਮ ਆਪਰੇਟਰਾਂ ਨੂੰ ਸਾਰੇ ਰੀਚਾਰਜ 'ਤੇ ਨੰਬਰ ਪੋਰਟੇਬਿਲਟੀ ਲਈ SMS ਸਹੂਲਤ ਪ੍ਰਦਾਨ ਕਰਨੀ ਪਵੇਗੀ: ਟਰਾਈ

ਐਸੋਸੀਏਟ ਸੰਸਥਾਵਾਂ ਵਿੱਚ ਆਈਆਈਟੀ ਮਦਰਾਸ, ਆਈਆਈਟੀ ਦਿੱਲੀ, ਆਈਆਈਟੀ ਹੈਦਰਾਬਾਦ, ਆਈਆਈਟੀ ਬੰਬੇ, ਆਈਆਈਟੀ ਕਾਨਪੁਰ, ਬੰਗਲੌਰ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਆਦਿ ਸ਼ਾਮਲ ਹਨ। ਵਰਤਮਾਨ ਵਿੱਚ, DoT ਨੇ 5G ਟਰਾਇਲ ਲਈ ਭਾਰਤੀ ਏਅਰਟੈੱਲ, ਰਿਲਾਇੰਸ ਜੀਓ, ਵੋਡਾਫੋਨ ਆਈਡੀਆ ਅਤੇ MTNL ਨੂੰ ਸਪੈਕਟਰਮ ਅਲਾਟ ਕੀਤਾ ਹੈ। ਵਿਦੇਸ਼ੀ ਕੰਪਨੀਆਂ ਐਰਿਕਸਨ, ਨੋਕੀਆ, ਸੈਮਸੰਗ ਅਤੇ ਮਾਵੇਨਿਰ ਵੀ 5ਜੀ ਟਰਾਇਲ ਵਿੱਚ ਦੂਰਸੰਚਾਰ ਆਪਰੇਟਰਾਂ ਨਾਲ ਜੁੜੀਆਂ ਹਨ।

(ਪੀਟੀਆਈ-ਭਾਸ਼ਾ)

ETV Bharat Logo

Copyright © 2025 Ushodaya Enterprises Pvt. Ltd., All Rights Reserved.