ETV Bharat / business

GST ਕਾਊਂਸਲ ਦੀ 42ਵੀਂ ਬੈਠਕ ਅੱਜ, ਮੁਆਵਜ਼ੇ ਨੂੰ ਲੈ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ - ਵਿੱਤ ਮੰਤਰੀ ਨਿਰਮਲਾ ਸੀਤਾਰਮਣ

ਜੀਐਸਟੀ ਕਾਊਂਸਲ ਦੀ 42ਵੀਂ ਬੈਠਕ 'ਚ ਵਿਰੋਧੀ ਧਿਰਾਂ ਵੱਲੋਂ ਹੰਗਾਮਾ ਕਰਨ ਦੇ ਆਸਾਰ ਹਨ। ਬੈਠਕ 'ਚ ਮੁੱਖ ਤੌਰ 'ਤੇ ਸੂਬਿਆਂ ਨੂੰ ਬਕਾਇਆ ਦੇਣ ਦੇ ਵਿਵਾਦ 'ਤੇ ਚਰਚਾ ਹੋਵੇਗੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ
ਵਿੱਤ ਮੰਤਰੀ ਨਿਰਮਲਾ ਸੀਤਾਰਮਣ
author img

By

Published : Oct 5, 2020, 11:58 AM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਹੇਠ ਜੀਐਸਟੀ ਕਾਊਂਸਲ ਦੀ 42ਵੀਂ ਬੈਠਕ ਚ ਵਿਰੋਧੀ ਧਿਰਾਂ ਵੱਲੋਂ ਹੰਗਾਮਾ ਕਰਨ ਦੇ ਆਸਾਰ ਹਨ। ਬੈਠਕ 'ਚ ਸੂਬਿਆਂ ਵੱਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਹੰਗਾਮਾ ਕੀਤਾ ਜਾ ਸਕਦਾ ਹੈ। ਬੈਠਕ 'ਚ ਮੁੱਖ ਤੌਰ 'ਤੇ ਸੂਬਿਆਂ ਨੂੰ ਬਕਾਇਆ ਦੇਣ ਦੇ ਵਿਵਾਦ 'ਤੇ ਚਰਚਾ ਹੋਵੇਗੀ।

ਵਿੱਤ ਮੰਤਰਾਲਾ ਦਾ ਮੰਨਣਾ ਹੈ ਕਿ ਮੌਜੂਦਾ ਵਿੱਤੀ ਸਾਲ 'ਚ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਜੀਐਸਟੀ ਮੁਆਵਜ਼ੇ 'ਚ 2,35,000 ਕਰੋੜ ਦੀ ਗਿਰਾਵਟ ਦਾ ਅਨੁਮਾਨ ਹੈ। ਹੁਣ ਤੱਕ 21 ਰਾਜਾਂ ਨੇ ਵਿੱਤ ਮੰਤਰਾਲੇ ਵੱਲੋਂ ਰੱਖੇ ਗਏ ਉਧਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਦੱਸ ਦੇਈਏ ਕਿ ਹੁਣ ਤੱਕ ਕੇਰਲਾ, ਪੰਜਾਬ ਅਤੇ ਪੱਛਮੀ ਬੰਗਾਲ ਸਣੇ ਕਈ ਰਾਜਾਂ ਨੇ ਵਿੱਤ ਮੰਤਰਾਲੇ ਦੇ ਉਧਾਰ ਲੈਣ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ ਹੈ।

  • Finance Minister Smt. @nsitharaman will chair the 42nd GST Council meeting via video conferencing at 11 AM in New Delhi today. The meeting will be attended by MOS Shri. @ianuragthakur besides Finance Ministers of States & UTs and Senior officers from Union Government & States. pic.twitter.com/XsoHM7X8dq

    — Ministry of Finance (@FinMinIndia) October 5, 2020 " class="align-text-top noRightClick twitterSection" data=" ">

ਬੀਤੀ ਜੀਐਸਟੀ ਕਾਊਂਸਲ ਦੀ ਬੈਠਕ 'ਚ ਰਾਜਾਂ ਨੂੰ ਜੀਐਸਟੀ ਮੁਆਵਜ਼ਾ ਦੇਣ ਦੇ ਸਵਾਲ 'ਤੇ ਬਹਿਸ ਹੋਈ ਸੀ। ਅੱਜ ਵੀ ਬੈਠਕ 'ਚ ਇਸੇ ਮੁੱਦੇ ਤੇ ਵਿਰੋਧੀ ਦਲਾਂ ਦੇ ਨੁਮਾਇੰਦਿਆਂ ਵੱਲੋਂ ਕੇਂਦਰ ਸਰਕਾਰਾਂ 'ਤੇ ਬਕਾਇਆ ਰਕਮ ਜਲਦ ਚੁਕਾਉਣ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਹੋਵੇਗੀ।

ਸਰਕਾਰ ਦਾ ਉਧਾਰ ਲੈਣ ਵਾਲੇ ਪ੍ਰਸਟਾਵ ਨੂੰ ਸਵੀਕਾਰ ਕਰਨ ਵਾਲੇ ਸੂਬਿਆਂ 'ਚ ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਮ, ਬਿਹਾਰ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼, ਮਣੀਪੁਰ, ਤ੍ਰਿਪੂਰਾ, ਉੱਤਰਾਖੰਡ, ਸਿੱਕਮ, ਉੱਤਰ ਪ੍ਰਦੇਸ਼, ਨਾਗਾਲੈਂਡ, ਮਿਜ਼ੋਰਮ ਅਤੇ ਕਾਂਗਰਸ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵੀ ਸ਼ਾਮਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.