ETV Bharat / business

ਅਰਥ-ਵਿਵਸਥਾ ਨੂੰ ਨਸ਼ਟ ਹੋਣ ਤੋਂ ਬਚਾਉਣ ਦੇ ਲਈ ਤੱਤਕਾਲ ਕਦਮ ਚੁੱਕਣ ਦੀ ਲੋੜ : ਸੱਜਣ ਜਿੰਦਲ - ਕੋਵਿਡ-19

ਜਿੰਦਲ ਨੇ ਕਿਹਾ ਕਿ ਬੰਦ ਕਾਰਨ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਭਾਵੇਂ ਹੀ ਮਦਦ ਮਿਲ ਰਹੀ ਹੈ, ਪਰ ਸਾਨੂੰ ਜ਼ਰੂਰੀ ਤੌਰ ਉੱਤੇ ਅਰਥ-ਵਿਵਸਥਾ ਦੀ ਸਿਹਤ ਉੱਤੇ ਵੀ ਧਿਆਨ ਦੇਣਾ ਹੋਵੇਗਾ।

ਅਰਥ-ਵਿਵਸਥਾ ਨੂੰ ਨਸ਼ਟ ਹੋਣ ਤੋਂ ਬਚਾਉਣ ਦੇ ਲਈ ਤੱਤਕਾਲ ਕਦਮ ਚੁੱਕਣ ਦੀ ਲੋੜ : ਸੱਜਣ ਜਿੰਦਲ

author img

By

Published : Apr 28, 2020, 11:59 PM IST

ਨਵੀਂ ਦਿੱਲੀ : ਜਿੰਦਲ ਸਟੀਲ ਵਰਕਜ਼ (JSW) ਸਮੂਹ ਦੇ ਚੇਅਰਮੈਨ ਉਦਯੋਗਪਤੀ ਸੱਜਣ ਜਿੰਦਲ ਨੇ ਮੰਗਲਵਾਰ ਨੂੰ ਦੇਸ਼ ਦੀ ਅਰਥ-ਵਿਵਸਥਾ ਨੂੰ ਬਚਾਉਣ ਦੀ ਜ਼ਰੂਰਤ ਦੱਸੀ। ਉਨ੍ਹਾਂ ਨੇ ਕਿਹਾ ਕਿ ਅਰਥ-ਵਿਵਸਥਾ ਦੇ ਨਸ਼ਟ ਹੋਣ ਤੋਂ ਪਹਿਲਾਂ ਅਸੀਂ ਤੱਤਕਾਲ ਜ਼ਰੂਰੀ ਕਦਮ ਚੁੱਕਣੇ ਹੋਣਗੇ।

ਕੋਰੋਨਾ ਵਾਇਰਸ ਸੰਕਟ ਦੇ ਚੱਲਦਿਆਂ ਦੇਸ਼ ਭਰ ਵਿੱਚ 3 ਮਈ ਤੱਕ ਲੌਕਡਾਊਨ ਕੀਤਾ ਗਿਆ ਹੈ। ਇਸ ਨਾਲ ਦੇਸ਼ ਦੀ ਆਰਥਿਕ ਗਤੀਵਿਧਿਆਂ ਲਗਭਗ ਠੱਪ ਪਈਆਂ ਹਨ।

ਜਿੰਦਲ ਨੇ ਕਿਹਾ ਕਿ ਬੰਦ ਦੇ ਕਾਰਨ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਵਿੱਚ ਭਾਵੇਂ ਹੀ ਮਦਦ ਮਿਲੀ ਹੈ, ਪਰ ਸਾਨੂੰ ਜ਼ਰੂਰੀ ਤੌਰ ਉੱਤੇ ਅਰਥ-ਵਿਵਸਥਾ ਦੀ ਸਿਹਤ ਉੱਤੇ ਵੀ ਧਿਆਨ ਦੇਣਾ ਹੋਵੇਗਾ।

ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਅਰਥ-ਵਿਵਸਥਾ ਨੂੰ ਨਸ਼ਟ ਹੋਣ ਤੋਂ ਬਚਾਉਣ ਨੂੰ ਲੈ ਕੇ ਜਾਗਣ ਦੀ ਲੋੜ ਹੈ। ਨਹੀਂ ਤਾਂ ਅਰਥ-ਵਿਵਸਥਾ ਨੂੰ ਫ਼ਿਰ ਤੋਂ ਚਾਲੂ ਕਰਨ ਵਿੱਚ ਬਹੁਤ ਸਮਾਂ ਲੱਗੇਗਾ। ਅਰਥ-ਵਿਵਸਥਾ ਵਿੱਚ ਮੰਦੀ ਦੇਸ਼ ਦੇ ਲਈ ਵੀ ਖ਼ਤਰਾ ਹੈ।

ਜਿੰਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਸਾਡੇ ਲਈ ਉਦੋਂ ਤੱਕ ਪ੍ਰੇਸ਼ਾਨੀ ਬਣਿਆ ਰਹੇਗਾ, ਜਦੋਂ ਤੱਕ ਇਸ ਦਾ ਟੀਕਾ ਨਹੀਂ ਲੱਭ ਲਿਆ ਜਾਂਦਾ।

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਹੁਣ ਸਾਨੂੰ ਨਵੀਆਂ ਨੀਤੀਆਂ ਦੀ ਸਥਿਤੀਆਂ ਨੂੰ ਸਮਾਨ ਮੰਨਦੇ ਹੋਏ ਇਸ ਦੇ ਹਿਸਾਬ ਨਾਲ ਕੰਮ ਕਰਨ ਦੇ ਤਰੀਕੇ ਲੱਭਣੇ ਹੋਣਗੇ ਤਾਂਕਿ ਘੱਟ ਤੋਂ ਘੱਟ ਮਿਆਦ ਵਿੱਚ ਅਰਥ-ਵਿਵਸਥਾ ਨੂੰ ਉਸ ਦੀ ਪੂਰੀ ਸਮਰੱਥਾ ਦੇ ਮੁਤਾਬਕ ਖੜਾ ਕਰ ਸਕਾਂਗੇ।

(ਪੀਟੀਆਈ)

ETV Bharat Logo

Copyright © 2025 Ushodaya Enterprises Pvt. Ltd., All Rights Reserved.