ਨਵੀਂ ਦਿੱਲੀ: ਰਿਲਾਇੰਸ ਇੰਫ਼ਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਦਿੱਲੀ-ਆਗਰਾ (ਡੀਏ) ਟੋਲ ਰੋਡ ਕਿਯੂਬ ਹਾਈਵੇ ਅਤੇ ਬੁਨਿਆਦੀ ਢਾਂਚੇ ਨੂੰ 3,600 ਕਰੋੜ ਰੁਪਏ ਵਿੱਚ ਵੇਚਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ।
ਰਿਲਾਇੰਸ ਇਨਫ਼ਰਾਸਟਰੱਕਚਰ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸਨੇ ਡੀਏ ਟੋਲ ਰੋਡ ਦੀ ਆਪਣੀ 100 ਫ਼ੀਸਦੀ ਹਿੱਸੇਦਾਰੀ ਨੂੰ ਕਿਯੂਬ ਹਾਈਵੇ ਤੇ ਬੁਨਿਆਦੀ ਢਾਂਚੇ ਨੂੰ 3,600 ਕਰੋੜ ਰੁਪਏ ਤੋਂ ਵੱਧ 'ਚ ਵੇਚਿਆ ਹੈ।
ਰਿਲਾਇੰਸ ਇੰਫ਼ਰਾ ਅਤੇ ਕਿਯੂਬ ਹਾਈਵੇ ਨੇ ਮਾਰਚ 2019 'ਚ ਸੌਦੇ ਦੀ ਘੋਸ਼ਣਾ ਕੀਤੀ ਸੀ ਤੇ ਇਸਦੇ ਲਈ ਦੋਵਾਂ ਕੰਪਨੀਆਂ ਨੇ ਇੱਕ ਨਿਸ਼ਚਤ ਬਾਈਡਿੰਗ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।
ਰਿਲਾਇੰਸ ਇੰਫ਼ਰਾ ਨੇ ਕਿਹਾ ਕਿ ਇਸ ਵਿਕਰੀ ਤੋਂ ਪ੍ਰਾਪਤ ਹੋਈ ਸਾਰੀ ਰਕਮ ਕਰਜ਼ੇ ਦੀ ਅਦਾਇਗੀ ਲਈ ਵਰਤੀ ਜਾਏਗੀ।
ਰਿਲਾਇੰਸ ਇੰਫ਼ਰਾ ਨੇ ਆਪਣੀਆਂ ਕੁੱਲ ਦੇਣਦਾਰੀਆਂ 20% ਘਟਾ ਕੇ 17,500 ਕਰੋੜ ਰੁਪਏ ਤੋਂ ਘਟਾ ਕੇ 14,000 ਕਰੋੜ ਰੁਪਏ ਕਰ ਦਿੱਤੀਆਂ ਹਨ।