ਮੁੰਬਈ : ਦੇਸ਼ ਵਿੱਚ ਯਾਤਰੀ ਵਾਹਨਾਂ ਦੀ ਮੰਗ ਨਾ ਹੋਣ ਕਾਰਨ ਸਭ ਤੋਂ ਵੱਡੀ ਕਾਰ ਨਿਰਮਾਣ ਕੰਪਨੀ ਮਾਰੂਤੀ ਸ਼ੁਜ਼ੂਕੀ ਨੇ ਲਗਾਤਾਰ 9ਵੇਂ ਮਹੀਨੇ ਉਤਪਾਦਨ ਵਿੱਚ ਕਟੌਤੀ ਕੀਤੀ ਹੈ। ਪਿਛਲੇ ਮਹੀਨੇ ਕੰਪਨੀ ਨੇ ਕੁੱਲ 1,19,337 ਕਾਰਾਂ ਬਣਾਈਆਂ, ਜਦਕਿ ਪਿਛਲੇ ਸਾਲ ਇਸੇ ਮਹੀਨੇ ਕੰਪਨੀ ਨੇ 1,50,497 ਕਾਰਾਂ ਬਣਾਈਆਂ ਸਨ।
ਯਾਤਰੀ ਵਾਹਨਾਂ ਦਾ ਉਤਪਾਦਨ ਪਿਛਲੇ ਸਾਲ ਅਕਤੂਬਰ 1,48,318 ਕਾਰਾਂ ਦੇ ਮੁਕਾਬਲੇ 1,17,383 ਕਾਰਾਂ ਦਾ ਰਿਹਾ, ਜਦਕਿ ਵੈਨ ਉਤਪਾਦਨ ਪਿਛਲੇ ਸਾਲ ਦੇ ਅਕਤੂਬਰ 13,817 ਵਾਹਨਾਂ ਤੋਂ ਅੱਧਾ ਘੱਟ ਕੇ 7,661 ਰਹਿ ਗਿਆ।
ਕੰਪਨੀ ਨੇ ਸ਼ੁੱਕਰਵਰ ਨੂੰ ਇੱਕ ਰੈਗੂਲੇਟਰੀ ਫ਼ਾਈਲਿੰਗ ਵਿੱਚ ਕਿਹਾ ਕਿ ਛੋਟੇ ਵਾਹਨ ਖੇਤਰ ਵਿੱਚ ਉਤਪਾਦਨ ਪਿਛਲੇ ਸਾਲ ਦੀ ਸਮਾਨ ਅਵਧੀ ਦੇ 34,295 ਤੋਂ ਘੱਟ ਕੇ 20,985 ਰਹਿ ਗਿਆ। ਇਸ ਖੰਡ ਵਿੱਚ ਆਲਟੋ, ਐੱਸ-ਪ੍ਰੈਸੋ, ਪੁਰਾਣੀ ਵੈਗਨਆਰ ਸ਼ਾਮਿਲ ਹਨ।
ਸੰਖੇਪ ਖੰਡ ਦਾ ਉਤਪਾਦਨ 1000 ਘਟਿਆ
ਸੰਖੇਪ ਖੰਡ ਵਿੱਚ ਨਵੀਂ ਵੈਗਨਆਰ, ਸੇਲੇਰਿਓ, ਆਈਜਿਨਿਸ, ਸਵਿੱਫ਼ਟ, ਬੈਲੇਨੋ, ਓਈਐੱਮ ਮਾਡਲ, ਡਿਜ਼ਾਇਰ ਸ਼ਾਮਲ ਹਨ ਅਤੇ ਇਸ ਖੰਡ ਦੇ ਵਾਹਨਾਂ ਦਾ ਉਤਪਾਦਨ ਪਿਛਲੇ ਸਾਲ ਅਕਤੂਬਰ ਦੇ 74, 167 ਤੋਂ ਘੱਟ ਕੇ 64, 079 ਰਹਿ ਗਿਆ।
ਸਿਰਫ਼ ਜਿਪਸੀ, ਵਿਟਾਰਾ ਬ੍ਰੇਜ਼ਾ, ਅਰਟਿੱਗਾ, ਐਕਸਐੱਲ-6, ਐੱਸ-ਕ੍ਰਾਸ ਵਰਗੇ ਯੂਟੀਲਿਟੀ ਵਾਹਨਾਂ ਦੇ ਉਤਪਾਦਨ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ, ਜੋ ਪਿਛਲੇ ਸਾਲ ਅਕਤੂਬਰ ਦੇ 22,526 ਤੋਂ ਮਾਮੂਲੀ ਵੱਧ ਕੇ 22,736 ਹੋ ਗਿਆ।