ਸੈਨ ਫ਼੍ਰਾਂਸਿਸਕੋ : ਐੱਪਲ ਆਈਫ਼ੋਨ ਗਾਹਕਾਂ ਨੂੰ ਲਗਭਗ 25 ਡਾਲਰ ਦਾ ਭੁਗਤਾਨ ਕਰੇਗਾ। ਮੁੱਖ ਰੂਪ ਤੋਂ ਆਈਫ਼ੋਨ 6,7 ਅਤੇ ਐੱਸਈ ਮਾਡਲ ਦੀ ਵਰਤੋਂ ਕਰਨ ਵਾਲਿਆਂ ਨੂੰ ਕੁੱਲ 500 ਮਿਲੀਅਨ ਡਾਲਰ ਦੇਵੇਗਾ। ਇਹ ਫ਼ੈਸਲਾ ਐੱਪਲ ਨੇ ਐਕਸ਼ਨ ਸੈਟਲਮੈਂਟ ਦੇ ਇੱਕ ਮਾਮਲੇ ਵਿੱਚ ਜੋ 2017 ਵਿੱਚ ਬੈਟਰੀ ਸਾਫ਼ਟਵੇਅਰ ਅਪਡੇਟ ਨਾਲ ਜੁੜਿਆ ਸੀ ਉਸ ਸਬੰਧ ਵਿੱਚ ਲਿਆ ਹੈ।
ਸ਼ੁਰੂਆਤੀ ਤਜਵੀਜ਼ੀ ਐਕਸ਼ਨ ਕਲਾਸ ਸੈਟਲਮੈਂਟ ਨੂੰ ਹੁਣ ਵੀ ਸੈਨਜੋਸ, ਕੈਲੀਫ਼ੋਰਨੀਆਂ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਐਡਵਰਡ ਡੇਵਿਲਾ ਵੱਲੋਂ ਪ੍ਰਵਾਨਗੀ ਦੀ ਜ਼ਰੂਰਤ ਹੈ।
ਜੇ ਤੁਹਾਡੇ ਕੋਲ ਇੱਕ ਆਈਫ਼ੋਨ ਹੈ ਅਤੇ ਇਸ ਦੇ ਪ੍ਰਦਰਸ਼ਨ ਤੋਂ ਪ੍ਰੇਸ਼ਾਨ ਹੈ। ਉਹ ਆਪਣੀ ਦਾਅਵੇਦਾਰੀ ਕਰ ਸਕਦੇ ਹਨ।
ਐੱਪਲ ਨੇ 2017 ਵਿੱਚ ਸਵੀਕਾਰ ਕੀਤਾ ਸੀ ਕਿ ਸਾਫ਼ਟਵੇਅਰ ਅਪਡੇਟ ਕਰਾਨ ਕੁੱਝ ਆਈਫ਼ੋਨ ਮਾਡਲਾਂ ਦੀ ਬੈਟਰੀ ਨੂੰ ਹੌਲੀ ਕਰ ਦਿੱਤਾ ਹੈ। ਆਈਫ਼ੋਨ ਨਿਰਮਾਤਾ ਨੇ ਕਿਹਾ ਕਿ ਅਪਡੇਟ ਅਚਾਨਕ ਸ਼ਟਡਾਉਨ ਨੂੰ ਰੋਕਣ ਅਤੇ ਉਪਕਰਨਾਂ ਦੇ ਜੀਵਨ ਸੁਰੱਖਿਅਤ ਕਰਨ ਦੇ ਲਈ ਜ਼ਰੂਰੀ ਸੀ।
ਇਹ ਵੀ ਪੜ੍ਹੋ : 15 ਮਾਰਚ ਤੋਂ ਸਰਕਾਰ ਦੇਵੇਗੀ ਪਿਆਜ਼ ਦੀ ਬਰਾਮਦ ਦੀ ਇਜਾਜ਼ਤ
ਹਾਲਾਂਕਿ, ਕਿਉਪਰਟਿਨੋ ਸਥਿਤ ਟੈਕ ਦਿੱਗਜ਼ ਨੇ ਵੀ ਗਾਹਕਾਂ ਨਾਲ ਸਹੀ ਤਰੀਕੇ ਨਾਲ ਸੰਵਾਦ ਨਾ ਕਰਨ ਦੇ ਲਈ ਮੁਆਫ਼ੀ ਮੰਗੀ ਅਤੇ ਪ੍ਰਭਾਵਿਤ ਗਾਹਕਾਂ ਨੂੰ ਆਈਫ਼ੋਨ ਬੈਟਰੀ ਬਦਲਣ ਦੀ ਪੇਸ਼ਕਸ਼ ਕੀਤੀ।
ਫ਼ਰਾਂਸ ਦੇ ਗਾਹਕ ਧੋਖਾਧੜੀ ਸਮੂਹ ਨੇ ਪਿਛਲੇ ਮਹੀਨੇ ਪਹਿਲਾਂ ਐੱਪਲ ਉੱਤੇ 25 ਮਿਲੀਅਨ ਯੂਰੋ ਦਾ ਜ਼ੁਰਮਾਨਾ ਜਾਣ-ਬੁੱਝ ਕੇ ਕੁੱਝ ਪੁਰਾਣੇ ਆਈਫ਼ੋਨ ਮਾਡਲਾਂ ਹੌਲੀ ਕਰਨ ਦੇ ਲਈ ਲਾਇਆ ਸੀ।