ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ੋਮੈਟੋ ਨੇ ਪਹਿਲਾਂ ਕਾਨਟੈਕਟਲੈੱਸ ਡਿਲੀਵਰੀ ਸ਼ੁਰੂ ਕੀਤੀ ਸੀ ਤਾਂ ਜੋ ਇੱਕ-ਦੂਜੇ ਦੇ ਸੰਪਰਕ ਵਿੱਚ ਨਾ ਆਇਆ ਜਾ ਸਕੇ। ਇਸੇ ਦੇ ਚੱਲਦੇ ਜ਼ੋਮੈਟੋ ਨੇ ਰੈਸਟੋਰੈਂਟਸ ਲਈ 'ਕਾਨਟੈਕਟਲੈੱਸ ਡਾਇਨਿੰਗ' ਦਾ ਫੀਚਰ ਲਾਂਚ ਕੀਤਾ ਹੈ ਤਾਂ ਕਿ ਤਾਲਾਬੰਦੀ ਤੋਂ ਬਾਅਦ ਵੀ ਇੱਕ-ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਬਚਿਆ ਜਾ ਸਕੇ।
ਜ਼ੋਮੈਟੋ ਨੇ ਦੱਸਿਆ ਕਿ ਕਾਨਟੈਕਟਲੈੱਸ ਡਾਇਨਿੰਗ ਵਿੱਚ 3 ਚੀਜ਼ਾਂ ਮੁੱਕ ਹਨ, ਜਿਨ੍ਹਾਂ 'ਚ ਕਾਨਟੈਕਟਲੈੱਸ ਮੈਨਿਊ, ਕਾਨਟੈਕਟਲੈੱਸ ਆਰਡਰਿੰਗ ਤੇ ਕਾਨਟੈਕਟਲੈੱਸ ਪੇਮੈਂਟ। ਇਸ ਨਾਲ ਗਾਹਕ ਰੈਸਟੋਰੈਂਟ ਵਿੱਚ ਜਾ ਕੇ ਕਿਊ.ਆਰ ਕੋਡ ਸਕੈਨ ਕਰੇਗਾ ਤੇ ਉਸ ਨੂੰ ਉਸ ਰੈਸਟੋਰੈਂਟ ਦਾ ਮੈਨਿਊ ਦਿਖ ਜਾਵੇਗਾ ਜਿਸ ਤੋਂ ਬਾਅਦ ਉਹ ਐਪ ਵਿੱਚੋਂ ਹੀ ਆਰਡਰ ਕਰ ਸਕਦਾ ਹੈ ਅਤੇ ਕਾਨਟੈਕਟਲੈੱਸ ਪੇਮੈਂਟ ਵੀ ਕਰ ਸਕਦਾ ਹੈ। ਅਜਿਹਾ ਕਰਨ ਨਾਲ ਕੋਈ ਵੀ ਵਿਅਕਤੀ ਕਿਸੇ ਦੇ ਸੰਪਰਕ ਵਿੱਚ ਨਹੀਂ ਆਵੇਗਾ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ: ਏਅਰ ਇੰਡੀਆ ਨੇ 4 ਮਈ ਤੋਂ ਘਰੇਲੂ ਤੇ 1 ਜੂਨ ਤੋਂ ਕੌਮਾਂਤਰੀ ਉਡਾਣਾਂ ਦੀ ਬੁਕਿੰਗ ਕੀਤੀ ਸ਼ੁਰੂ
ਜ਼ੋਮੈਟੋ ਦੇ ਸਹਿ-ਸੰਸਥਾਪਕ ਅਤੇ ਮੁੱਖ ਆਪਰੇਟਿੰਗ ਅਫ਼ਸਰ ਗੌਰਵ ਗੁਪਤਾ ਨੇ ਇੱਕ ਬਲਾਗ ਪੋਸਟ ਵਿੱਚ ਲਿਖਿਆ ਕਿ ਇਸ ਤੋਂ ਪਹਿਲਾਂ ਮੈਨਿਊ, ਬਿੱਲ ਬੁੱਕਾਂ ਆਦਿ ਚੀਜ਼ਾਂ ਨੂੰ ਹੱਥ ਲਾਉਣੇ ਪੈਂਦੇ ਸੀ ਜੋ ਕਿ ਬਿਲਕੁਲ ਸੈਨੇਟਾਈਜ਼ ਨਹੀਂ ਹੁੰਦੇ। ਇਸ ਲਈ ਉਨ੍ਹਾਂ ਨੇ ਸਾਫ਼-ਸਫ਼ਾਈ ਅਤੇ ਸਮਾਜਿਕ ਦੂਰੀ ਦੇ ਮੱਦੇਨਜ਼ਰ ਅਜਿਹੇ ਉਪਰਾਲੇ ਕੀਤੇ ਹਨ।