ਮੁੰਬਈ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ 2 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਦੱਸ ਦਈਏ ਕਿ 16 ਮਾਰਚ ਨੂੰ ਇੱਕ ਵਿਸ਼ੇਸ਼ ਅਦਾਲਤ ਨੇ ਕਪੂਰ ਦੀ ਈਡੀ ਹਿਰਾਸਤ ਵਿੱਚ 20 ਮਾਰਚ ਤੱਕ ਵਾਧਾ ਕੀਤਾ ਸੀ।
ਕਪੂਰ ਨੂੰ ਉਸ ਦੀ 5 ਦਿਨਾਂ ਦੀ ਹਿਰਾਸਤ ਦੇ ਅੰਤ ਵਿੱਚ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਯੈੱਸ ਬੈਂਕ ਦੇ ਸੰਸਥਾਪਕ ਨੂੰ ਜਾਂਚ ਏਜੰਸੀ ਨੇ 7 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ।
ਕਪੂਰ ਨੂੰ 11 ਮਾਰਚ ਤੱਕ ਮੁੰਬਈ ਦੀ ਇੱਕ ਅਦਾਲਤ ਨੇ ਈਡੀ ਦੇ ਹਵਾਲੇ ਕਰ ਦਿੱਤਾ ਸੀ।
ਕਪੂਰ ਦੀ 5 ਦਿਨਾਂ ਦੀ ਹਿਰਾਸਤ ਲਈ ਬੇਨਤੀ ਕਰਦਿਆਂ ਈਡੀ ਨੇ ਯੈੱਸ ਬੈਂਕ ਅਤੇ ਡੀਐਚਐਫਐਲ ਦੀਆਂ ਕਥਿਤ ਵਿੱਤੀ ਬੇਨਿਯਮੀਆਂ ਦਾ ਵੇਰਵਾ ਅਦਾਲਤ ਸਾਹਮਣੇ ਪੇਸ਼ ਕੀਤਾ।
ਪਿਛਲੇ ਹਫ਼ਤੇ ਆਰਬੀਆਈ ਨੇ ਭਾਰਤ ਦੇ ਚੌਥੇ ਸੱਭ ਤੋਂ ਵੱਡੇ ਪ੍ਰਾਈਵੇਟ ਬੈਂਕ ਵਿੱਚ ਡਾਇਰੈਕਟਰ ਬੋਰਡ ਨੂੰ ਮੁਅੱਤਲ ਕਰ ਦਿੱਤਾ ਸੀ।