ਨਵੀਂ ਦਿੱਲੀ : ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ 1 ਤੋਂ 4 ਨਵੰਬਰ 2019 ਨੂੰ ਵਿਸ਼ਵ ਫ਼ੂਡ ਭਾਰਤ (WFI) ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।ਬੀਬੀ ਬਾਦਲ ਨੇ ਕਿਹਾ ਕਿ ਇਹ ਫ਼ੂ਼ਡ ਪ੍ਰੋਸੈਸਿੰਗ ਸੈਕਟਰ ਦੇ ਵਿਦੇਸ਼ੀ ਅਤੇ ਘਰੇਲੂ ਉਦਯੋਗਪਤੀਆਂ ਦਾ ਸਭ ਤੋਂ ਵੱਡਾ ਇਕੱਠ ਹੋਵੇਗਾ।
![ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੀਟਿੰਗ ਉਪਰੰਤ।](https://etvbharatimages.akamaized.net/etvbharat/prod-images/3594046_gettyimages-666902722-696x392.jpg)
ਬੀਤੇ ਸੋਮਵਾਰ ਨੂੰ ਉਨ੍ਹਾਂ ਨੇ WFI 2019 ਸਬੰਧੀ ਕਈ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਇਸ ਸਬੰਧੀ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਵਣਜ ਮੰਤਰੀ ਨੇ ਈ-ਕਾਮਰਸ ਅਤੇ ਤਕਨੀਕੀ ਖੇਤਰ ਦੀਆਂ ਕੰਪਨੀਆਂ ਨਾਲ ਕੀਤੀ ਮੀਟਿੰਗ
ਇਸ ਪ੍ਰੋਗਰਾਮ ਸਬੰਧੀ 11 ਅੰਤਰ-ਰਾਸ਼ਟਰੀ ਅਤੇ 8 ਘਰੇਲੂ ਰੋਡ-ਸ਼ੋਆਂ ਦੀਆਂ ਯੋਜਨਾਬੰਦੀ ਕੀਤੀ ਗਈ ਹੈ।