ਨਵੀਂ ਦਿੱਲੀ : ਅੱਜ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਚੁੱਕਾ ਹੈ। ਇਹ ਸਰਦ ਰੁੱਤ ਸੈਸ਼ਨ 13 ਦਸੰਬਰ ਤੱਕ ਚੱਲੇਗਾ। ਕੇਂਦਰ ਸਰਕਾਰ ਨੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੂੰ ਸੈਸ਼ਨ ਵਿੱਚ ਸਾਰਥਿਕ ਚਰਚਾ ਕਰਨ ਬਾਰੇ ਕਿਹਾ ਹੈ। ਮੋਦੀ ਸਰਕਾਰ ਇਸ ਸੈਸ਼ਨ ਵਿੱਚ 27 ਬਿਲ ਲਿਆਉਣ ਦੀ ਤਿਆਰੀ ਵਿੱਚ ਹੈ।
ਇਸ ਸੈਸ਼ਨ ਦੌਰਾਨ 2 ਅਹਿਮ ਆਰਡੀਨੈਸਾਂ ਨੂੰ ਕਾਨੂੰਨਾਂ ਵਿੱਚ ਬਦਲਾਉਣਾ ਵੀ ਸਰਕਾਰ ਦੀ ਯੋਜਨਾ ਵਿੱਚ ਸ਼ਾਮਲ ਹੈ। ਆਮਦਨ ਕਰ ਨਿਯਮ, 1961 ਅਤੇ ਵਿੱਤ ਨਿਯਮ 2019 ਵਿੱਚ ਸੋਧ ਨੂੰ ਵੀ ਲਾਗੂ ਕਰਨ ਲਈ ਸਤੰਬਰ ਵਿੱਚ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦਾ ਉਦੇਸ਼ ਨਵੀਂ ਤੇ ਘਰੇਲੂ ਨਿਵੇਸ਼ਕ ਕੰਪਨੀਆਂ ਲਈ ਕਾਰਪੋਰੇਟ ਕਰ ਦੀ ਦਰ ਵਿੱਚ ਕਮੀ ਲਿਆ ਕੇ ਆਰਥਿਕ ਸੁਸਤੀ ਨੂੰ ਰੋਕਣਾ ਅਤੇ ਵਿਕਾਸ ਨੂੰ ਅੱਗੇ ਵਧਾਉਣਾ ਹੈ।
ਦੂਸਰਾ ਆਰਡੀਨੈਸ ਵੀ ਸਤੰਬਰ ਵਿੱਚ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਈ-ਸਿਗਰਟ ਅਤੇ ਇਸੇ ਤਰ੍ਹਾਂ ਦੇ ਉਤਪਾਦ ਦੀ ਵਿਕਰੀ, ਨਿਰਮਾਣ ਤੇ ਭੰਡਾਰਣ ਉੱਤੇ ਰੋਕ ਲਾਈ ਗਈ ਹੈ।
ਲੋਕ ਸਭਾ ਚੋਣਾਂ ਵਿੱਚ ਮਿਲੀ ਬਹੁਮਤੀ ਜਿੱਤ ਦੇ ਨਾਲ ਸੱਤਾ ਵਿੱਚ ਵਾਪਸੀ ਕਰਨ ਵਾਲੀ ਭਾਜਪਾ ਦਾ ਇਹ ਇਸ ਕਾਰਜ਼ਕਾਲ ਵਿੱਚ ਦੂਸਰਾ ਸੰਸਦ ਦਾ ਸੈਸ਼ਨ ਹੈ।
ਇਹ ਪ੍ਰਮੁੱਖ ਬਿਲ ਵੀ ਸਰਦ ਇਜਲਾਸ ਵਿੱਚ ਪਾਸ ਕਰਨ ਜਾਂ ਪੇਸ਼ ਕਰਨ ਲਈ ਲਿਆਂਦੇ ਜਾਣਗੇ -
ਵਿਚਾਰਯੋਗ ਅਤੇ ਪਾਸ ਹੋਣ ਵਾਲੇ ਬਿਲਾਂ ਦੀ ਸੂਚੀ
ਚਿੱਟ ਫੰਡ (ਸੋਧ) ਬਿਲ, 2019
ਪੇਸ਼, ਵਿਚਾਰ ਅਤੇ ਪਾਸ ਹੋਣ ਵਾਲੇ ਬਿਲਾਂ ਦੀ ਸੂਚੀ
- ਈ-ਸਿਗਰਟ ਰੋਕ ਆਰਡੀਨੈਸ ਬਾਰੇ ਬਿਲ, 2019
- ਟੈਕਸ ਨਿਯਮ (ਸੋਧ) ਬਿਲ, 2019
- ਮਲਟੀ ਸਟੇਟ ਕਾਰਪੋਰੇਟਿਵ ਸੁਸਾਇਟੀਜ਼ (ਸੋਧ) ਬਿਲ, 2019
- ਕੰਪਨੀ (ਦੂਸਰੀ ਸੋਧ) ਬਿਲ, 2019
- ਮੁਕਾਬਲਾ (ਸੋਧ) ਬਿਲ, 2019
- ਇਸਾਲਵੈਂਸੀ ਐਂਡ ਬੈਂਕਰਪਸੀ (ਦੂਸਰੀ ਸੋਧ) ਬਿਲ, 2019
- ਅੰਤਰ-ਰਾਸ਼ਟਰੀ ਵਿੱਤੀ ਸੇਵਾ ਕੇਂਦਰ ਪੰਜੀਕਰਨ ਬਿਲ, 2019
- ਉਦਯੋਗਿਕ ਸਬੰਧ ਧਾਰਾ ਬਿਲ, 2019
- ਸੂਖਮ, ਲਘੂ ਅਤੇ ਮੱਧਮ ਉਦਯੋਗ ਵਿਕਾਸ (ਸੋਧ) ਬਿਲ, 2019