ਵਾਸ਼ਿੰਗਟਨ : ਕੋਰੋਨਾ ਵਾਇਰਸ ਦੀ ਮਾਰ ਨਾਲ ਲਾਗੂ ਬੰਦੀ ਦੇ ਦਰਮਿਆਨ ਅਮਰੀਕੀ ਅਰਥ-ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਮਹੀਨੇ ਯਾਨਿ ਕਿ ਮਾਰਚ ਵਿੱਚ ਅਮਰੀਕੀ ਕੰਪਨੀਆਂ ਨੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ।
ਲੇਬਰ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਮਾਰਚ ਵਿੱਚ ਅਮਰੀਕਾ ਵਿੱਚ ਰੁਜ਼ਗਾਰ, 7,01,000 ਘੱਟ ਗਿਆ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵੱਧ ਕੇ 4.4 ਫ਼ੀਸਦੀ ਉੱਤੇ ਪਹੁੰਚ ਗਈ।
ਵਿਭਾਗ ਨੇ ਸਵੀਕਾਰ ਕੀਤਾ ਹੈ ਕਿ ਉਸ ਦੇ ਸਾਂਖਿਅਕੀ ਅੰਕੜਿਆਂ ਵਿੱਚ ਕੋਵਿਡ-19 ਦੇ ਪੂਰੇ ਨੁਕਸਾਨ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਿਆ ਹੈ.
ਵਿਭਾਗ ਨੇ ਪਹਿਲੀ ਵਾਰ ਬੇਰੁਜ਼ਗਾਰੀ ਲਾਭ ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ ਉੱਤੇ ਹਫ਼ਤਾਵਾਰੀ ਰਿਪੋਰਟ ਮੁਤਾਬਕ ਮਾਰਚ ਦੇ ਆਖ਼ਰੀ 2 ਹਫ਼ਤਿਆਂ ਵਿੱਚ 1 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਆਪਣਾ ਰੁਜ਼ਗਾਰ ਗੁਆਇਆ ਹੈ।
ਦੁਨੀਆਂ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 10 ਲੱਖ ਹੋ ਗਈ ਹੈ। ਇੰਨ੍ਹਾਂ ਵਿੱਚ ਲਗਭਗ ਢਾਈ ਲੱਖ ਅਮਰੀਕੀ ਮਾਮਲੇ ਹਨ।
ਅਮਰੀਕਾ ਵਿੱਚ ਇਸ ਮਹਾਂਮਾਰੀ ਨਾਲ ਹੁਣ ਤੱਕ 6,000 ਤੋਂ ਜ਼ਿਆਦਾ ਲੋਕਾਂ ਦਾ ਜਾਨ ਜਾ ਚੁੱਕੀ ਹੈ। ਇਸ ਨਾਲ ਅਮਰੀਕਾ ਦੇ ਸ਼ਹਿਰ ਭੂਤੀਆ ਨਗਰ ਵਿੱਚ ਬਦਲ ਚੁੱਕੇ ਹਨ ਅਤੇ ਅਧਿਕਾਰੀਆਂ ਲੋਕਾਂ ਅਤੇ ਅਰਥ-ਵਿਵਸਥਾ ਨੂੰ ਹੋਣ ਵਾਲੇ ਨੁਕਸਾਨ ਉੱਤੇ ਰੋਕ ਲਾਉਣ ਦੇ ਤਰੀਕੇ ਲੱਭ ਰਹੇ ਹਨ।
(ਪੀਟੀਆਈ-ਭਾਸ਼ਾ)