ETV Bharat / business

ਟਰੰਪ ਦਾ ਭਾਰਤ ਦੌਰਾ: ਵਪਾਰ ਸੌਦਾ 'ਤੇ ਮੋਹਰ ਲੱਗੇਗੀ ਜਾਂ ਨਹੀਂ! - ਟਰੰਪ ਦਾ ਭਾਰਤ ਦੌਰਾ

ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਫ਼ਰਵਰੀ ਨੂੰ 2 ਦਿਨਾਂ ਦੀ ਯਾਤਰਾ ਦੇ ਲਈ ਭਾਰਤ ਆਉਣਗੇ। ਉਨ੍ਹਾਂ ਦੀ ਯਾਤਰਾ ਦੌਰਾਨ ਵਪਾਰ, ਰੱਖਿਆ ਅਤੇ ਪੁਲਾੜ ਸਮੇਤ ਕਈ ਖੇਤਰਾਂ ਵਿੱਚ 2-ਪੱਖੀ ਸਮਝੌਤੇ ਕੀਤੇ ਜਾਣ ਦੀ ਸੰਭਾਵਨਾ ਹੈ।

trump india visiting : trade deal or no deal
ਟਰੰਪ ਦਾ ਭਾਰਤ ਦੌਰਾ : ਵਪਾਰ ਸੌਦਾ 'ਤੇ ਮੋਹਰ ਲੱਗੇਗੀ ਜਾਂ ਨਹੀਂ
author img

By

Published : Feb 14, 2020, 7:32 PM IST

ਹੈਦਰਾਬਾਦ : ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹੋ ਰਿਹਾ ਹੈ। ਡੋਨਾਲਡ ਟਰੰਪ 24 ਫ਼ਰਵਰੀ ਨੂੰ 2-ਦਿਨਾਂ ਯਾਤਰਾ ਦੇ ਲਈ ਭਾਰਤ ਆਉਣਗੇ। ਇਸ ਯਾਤਰਾ ਦੇ ਨਾਲ, ਦੋਵੇਂ ਰਾਸ਼ਟਰਾਂ ਵਿਚਕਾਰ ਰਣਨੀਤਿਕ ਸਾਂਝਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਵਪਾਰ, ਰੱਖਿਆ ਅਤੇ ਪੁਲਾੜ ਸਮੇਤ ਕਈ ਖੇਤਰਾਂ ਵਿੱਚ 2-ਪੱਖੀ ਸਮਝੌਤੇ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਯਾਤਰਾ ਦੇ ਮੱਦੇਨਜ਼ਰ ਦੇਸ਼ ਦੇ ਕਈ ਕੋਨਿਆਂ ਵਿੱਚ ਕਈ ਬਿੰਦੂਆਂ ਉੱਤੇ ਚਰਚਾ ਕੀਤੀ ਜਾ ਰਹੀ ਹੈ।

ਦੋਵੇਂ ਦੇਸ਼ਾਂ ਦੇ ਵਿਚਕਾਰ ਸੰਭਾਵਿਤ ਵਪਾਰ ਸੌਦਿਆਂ ਉੱਤੇ ਸਾਰਿਆਂ ਦੀਆਂ ਨਿਗਾਹਾਂ ਹਨ। ਆਸਾਂ ਲਾਈਆਂ ਜਾ ਰਹੀਆਂ ਹਨ ਕਿ ਇਸ ਦੌਰੇ ਦੌਰਾਨ ਭਾਰਤ-ਅਮਰੀਕੀ ਵਪਾਰ ਸੌਦੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਭਾਰਤ ਦੇ ਨਾਲ ਇੱਕ ਵਪਾਰ ਸਮਝੌਤਾ ਉਨ੍ਹਾਂ ਦੀ ਆਗ਼ਾਮੀ ਯਾਤਰਾ ਦੌਰਾਨ ਸੰਭਵ ਹੈ।

ਦੋਵੇਂ ਰਾਸ਼ਟਰਾਂ ਵਿਚਕਾਰ ਵਿਆਪਕ ਵਿਚਾਰ-ਚਰਚਾ ਚੱਲ ਰਹੀ ਹੈ। ਭਾਰਤ ਸਟੀਲ ਅਤੇ ਐਲੂਮੀਨਿਅਮ ਉਤਪਾਦਾਂ ਉੱਤੇ ਉੱਚ ਟੈਰਿਫ਼ ਨੂੰ ਸ਼ਾਮਲ ਕਰਨ ਅਤੇ ਸਮਾਨੀਕਰਨ ਪ੍ਰਣਾਲੀ (ਜੀਐੱਸਪੀ) ਦੇ ਮਾਧਿਅਮ ਰਾਹੀਂ ਤਰਜ਼ੀਹੀ ਟੈਰਿਫ਼ ਪ੍ਰਣਾਲੀ ਦੀ ਬਹਾਲੀ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਖੇਤੀ, ਆਟੋਮੋਬਾਇਲ ਅਤੇ ਇੰਜੀਨਿਅਰਿੰਗ ਉਤਪਾਦਾਂ ਦੇ ਲਈ ਮਾਰਕਿਟਿੰਗ ਹਿੱਸੇਦਾਰੀ ਵਧਾਉਣ ਉੱਤੇ ਅੜਿਆ ਹੋਇਆ ਹੈ।

ਦੂਸਰੇ ਪਾਸੇ, ਅਮਰੀਕਾ ਸੂਚਨਾ ਅਤੇ ਸੰਚਾਰ ਤਕਨੀਕੀ (ਆਈਸੀਟੀ) ਉਤਪਾਦਾਂ ਉੱਤੇ ਆਯਾਤ ਟੈਕਸ ਨੂੰ ਘੱਟ ਕਰਨ ਤੋਂ ਇਲਾਵਾ ਆਪਣੇ ਡੇਅਰੀ ਉਤਪਾਦਾਂ ਅਤੇ ਮੈਡੀਕਲ ਉਪਕਰਣਾਂ ਦੇ ਲਈ ਬਾਜ਼ਾਰ ਵਿੱਚ ਹਿੱਸੇਦਾਰੀ ਵਧਾਉਣ ਦੀ ਵੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮੌਜੂਦਾ ਸਮੇਂ 'ਚ ਭਾਰਤ-ਅਮਰੀਕਾ ਸਬੰਧਾਂ ਵਿੱਚ ਆਈ ਸਭ ਤੋਂ ਵੱਧ ਤਬਦੀਲੀ: ਤਰਨਜੀਤ ਸੰਧੂ

ਹਾਲ ਹੀ ਵਿੱਚ, ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ਸਰਕਾਰ ਨੂੰ ਇੱਕ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ (ਆਈਏਡੀਡਬਲਿਊ) ਦੀ ਸੰਭਾਵਿਤ ਵਿਕਰੀ ਨੂੰ ਮੰਨਜ਼ੂਰੀ ਦੇ ਦਿੱਤੀ ਹੈ। ਭਾਰਤ ਦੇ ਰਾਸ਼ਟਰਪਤੀ ਦੀ ਯਾਤਰਾ ਦੌਰਾਨ ਯੂਐੱਸ ਵਿੱਚ 186 ਕਰੋੜ ਡਾਲਰ ਦੇ ਸੌਦੇ ਉੱਤੇ ਹਸਤਾਖ਼ਰ ਕਰਨ ਦੀ ਸੰਭਾਵਨਾ ਹੈ।

ਅਮਰੀਕੀ ਫ਼ਰਮ, ਲਾਕਹੀਡ ਮਾਰਟਿਨ ਤੋਂ 24 ਬਹੁ-ਉਦੇਸ਼ੀ ਐੱਮਐੱਚ 60 ਰੋਮਿਓ ਸੀਹਾਕ ਹੈਲੀਕਾਪਟਰ ਖ਼ਰੀਦਣ ਦੇ ਸੌਦੇ ਨੂੰ ਵੀ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਸੌਦਾ 260 ਮਿਲੀਅਨ ਅਮਰੀਕੀ ਡਾਲਰ ਦਾ ਹੈ।

ਬੋਇੰਗ ਨੇ ਹਾਲ ਹੀ ਵਿੱਚ ਅਧਿਕਾਰੀਆਂ ਨੂੰ ਉਸ ਦੇ ਲਈ ਨਿਰਯਾਤ ਪਰਮਿਟ ਦੇਣ ਲਈ ਕਿਹਾ ਹੈ। ਟਰੰਪ ਦੀ ਯਾਤਰਾ ਦੌਰਾਨ ਇਸ ਸੌਦੇ ਉੱਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।

2020 ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਟਰੰਪ ਇਸ ਵਾਰ ਵੀ ਰਾਸ਼ਟਰਪਤੀ ਅਹੁਦੇ ਦੇ ਲਈ ਦੌਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਇਸ ਦੌਰੇ ਉੱਤੇ ਭਾਰਤੀ ਅਮਰੀਕੀਆਂ ਦੇ ਵੋਟ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਯਾਤਰਾ ਦੌਰਾਨ ਏਸ਼ੀਆਈ ਰਾਜਨੀਤੀ ਉੱਤੇ ਚਰਚਾ ਦੀ ਸੰਭਾਵਨਾ ਵੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.