ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਦੇ ਆਖ਼ਰੀ ਦਿਨ ਭਾਵ ਕਿ 31 ਮਾਰਚ ਨੂੰ ਸਰਕਾਰੀ ਕਾਰੋਬਾਰ ਨਾਲ ਸਬੰਧਤ ਸਾਰੀਆਂ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਖੁਲ੍ਹਾ ਰੱਖਣ ਦੇ ਹੁਕਮ ਦਿੱਤੇ ਹਨ। ਅੱਜ ਚਾਲੂ ਵਿੱਤੀ ਸਾਲ ਦਾ ਆਖ਼ਰੀ ਦਿਨ ਹੈ, ਜਿਸ ਕਾਰਨ ਰੀਜ਼ਰਵ ਬੈਂਕ ਨੇ ਸਰਕਾਰੀ ਦੇਣ-ਲੈਣ ਕਰਨ ਵਾਲੇ ਦੇਸ਼ ਦੇ ਸਾਰੇ ਬੈਂਕਾਂ ਨੂੰ ਖੁਲ੍ਹਾ ਰੱਖਣ ਦੇ ਹੁਕਮ ਦਿੱਤੇ ਹਨ।
ਤੁਹਾਨੂੰ ਦੱਸ ਦਇਏ ਕਿ ਚਾਲੂ ਵਿੱਤੀ ਸਾਲ ਦੇ ਆਖ਼ਰੀ ਦਿਨ ਐਤਵਾਰ ਹੋਣ ਕਰ ਕੇ ਸਾਰੇ ਸਰਕਾਰੀ ਬੈਂਕ ਖੁਲ੍ਹੇ ਰਹਿਣਗੇ, ਪਰ ਆਮ ਜਨਤਾ ਦਾ ਕੋਈਵੀ ਕੰਮ ਨਹੀਂ ਹੋਵੇਗਾ। ਤੁਸੀਂ ਆਮਦਨ ਕਰ, ਸੇਵਾ ਕਰ ਅਤੇ ਵਿਕਰੀ ਕਰ ਨਾਲ ਸਬੰਧਤ ਸਾਰੇ ਕੰਮ ਕਰ ਸਕਦੇ ਹੋ, ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰਾਂਸਜੈਕਸ਼ਨ ਨਹੀਂ ਹੋਵੇਗੀ।
ਜਾਣਕਾਰੀ ਮੁਤਾਬਕ 1 ਅਪ੍ਰੈਲ ਨੂੰ ਵੀ ਬੈਂਕਾਂ ਵਿੱਚ ਆਮ ਲੋਕਾਂ ਦੇ ਕੰਮ ਨਹੀਂ ਹੋਣਗੇ ਕਿਉਂਕਿ ਇਸ ਦਿਨ ਬੈਂਕਾਂ ਦਾ ਵੀ ਸਾਲ ਦਾ ਆਖ਼ਰੀ ਦਿਨ ਹੁੰਦਾ ਹੈ।