ਹੈਦਰਾਬਾਦ: ਪੀਐੱਮ ਮੋਦੀ ਵੱਲੋਂ ਦਿੱਤਾ ਗਿਆ ਆਤਮ-ਨਿਰਭਰ ਭਾਰਤ ਦਾ ਨਾਅਰਾ ਕਾਫ਼ੀ ਪ੍ਰਚੱਲਿਤ ਹੋ ਗਿਆ ਹੈ। ਵਰਤਮਾਨ ਵਿੱਚ ਹੀ ਭਵਿੱਖ ਦੀਆਂ ਸਥਿਤੀਆਂ ਨਾਲ ਨਿਪਟਣ ਦੇ ਲਈ ਆਤਮ-ਨਿਰਭਰ ਹੋਣਾ ਇੱਕ ਵਧੀਆ ਤਰੀਕਾ ਹੈ। ਇਸ ਲਈ ਸਾਡੇ ਵਿੱਚੋਂ ਹਰ ਇੱਕ ਨੂੰ ਆਰਥਿਕ ਰੂਪ ਤੋਂ ਆਤਮ-ਨਿਰਭਰ ਹੋਣਾ ਹੈ।
ਜੇ ਵਿੱਤ ਦੀ ਗੱਲ ਕਰੀਏ ਤਾਂ ਕੋਈ ਵਿੱਤੀ ਤੌਰ ਉੱਤੇ ਆਤਮ-ਨਿਰਭਰ ਕਿਵੇਂ ਹੋ ਸਕਦਾ ਹੈ? ਉਹ ਕਿਹੜੇ ਕਦਮ ਹਨ ਜੋ ਸਾਨੂੰ ਸਭ ਤੋਂ ਖ਼ਰਾਬ ਸਮੇਂ ਨਾਲ ਨਜਿੱਠਣ ਦੇ ਲਈ ਵਿੱਤੀ ਰੂਪ ਤੋਂ ਤਿਆਰ ਕਰਦੇ ਹਨ? ਇਸ ਲੇਖ ਵਿੱਚ ਅਸੀਂ ਵਿਅਕਤੀਗਤ ਵਿੱਤ ਨਾਲ ਆਤਮ-ਨਿਰਭਰ ਬਣਨ ਦੇ 4 ਸੌਖੇ ਤਰੀਕਿਆਂ ਬਾਰੇ ਜਾਣਾਂਗੇ। ਆਓ ਪੜ੍ਹਦੇ ਹਾਂ।
ਆਪਾਤ ਸਥਿਤੀਆਂ ਵਿੱਚ ਖ਼ੁਦ ਨੂੰ ਕਰੋ ਤਿਆਰ
ਜਦ ਆਫ਼ਤ ਆਉਂਦੀ ਹੈ ਤਾਂ ਤਿਆਰੀ ਦਾ ਸਮਾਂ ਪਹਿਲਾਂ ਹੀ ਬੀਤ ਗਿਆ ਹੁੰਦਾ ਹੈ। ਤੁਹਾਨੂੰ ਤਨਖ਼ਾਹ/ਆਮਦਨ ਵਿੱਚ ਭਾਰੀ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਈਐੱਮਆਈ ਭੁਗਤਾਨ ਅਤੇ ਵਿੱਤੀ ਦੇਣਦਾਰੀਆਂ ਇੱਕ ਬੁਰਾ ਸੁਪਨਾ ਬਣ ਸਕਦੀਆਂ ਹਨ ਜਾਂ ਉਸ ਤੋਂ ਵੀ ਭੈੜਾ, ਤੁਹਾਨੂੰ ਮੰਦੀ ਦੌਰਾਨ ਗੁਲਾਬੀ-ਪਰਚੀ (ਬਰਖ਼ਾਸਤ/ਸਮਾਪਤੀ)ਦਿੱਤੀ ਜਾ ਸਕਦੀ ਹੈ।
ਇਸ ਦਾ ਮਤਲਬ ਹੈ ਕੋਈ ਆਮਦਨੀ ਨਹੀਂ, ਜਦੋਂ ਤੱਕ ਕਿ ਤੁਹਾਨੂੰ ਦੂਸਰੀ ਨੌਕਰੀ ਨਾ ਮਿਲੇ। ਜਿੰਨਾਂ ਜ਼ਿਆਦਾ ਅਨੁਭਵ ਅਤੇ ਤਨਖ਼ਾਹ ਦਾ ਪੈਕੇਜ ਤੁਸੀਂ ਲੈਂਦੇ ਹੋ, ਨੌਕਰੀ ਲੱਭਣੀ ਓਨੀਂ ਹੀ ਮੁਸ਼ਕਿਲ ਹੁੰਦੀ ਹੈ। ਅਜਿਹੀ ਸਥਿਤੀ ਤੋਂ ਬਚਣ ਦੇ ਲਈ ਇੱਕੋ ਤਰੀਕਾ ਹੈ ਕਿ ਆਪਾਤਕਾਲੀਨ ਫ਼ੰਡ ਵਿੱਚ ਜਮ੍ਹਾਖੋਰੀ।
ਹਰ ਘਰ ਵਿੱਚ ਇੱਕ ਨਿਸ਼ਚਿਤ ਮਹੀਨੇਵਾਰ ਖ਼ਰਚ ਹੁੰਦਾ ਹੈ, ਨਾਲ ਹੀ ਕੋਈ ਈਐੱਮਆਈ/ਵਿੱਤੀ ਦੇਣਦਾਰੀ ਵੀ ਹੁੰਦੀ ਹੈ। ਇਹ ਮੱਧ-ਵਰਗੀ ਪਰਿਵਾਰ ਦੇ ਲਈ 30,000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਹੋ ਸਕਦਾ ਹੈ। ਇੱਕ ਆਪਾਤਕਾਲੀਨ ਫ਼ੰਡ ਦਾ ਟੀਚਾ ਮਹੀਨਾਵਾਰ ਖ਼ਰਚਿਆਂ ਦੇ ਨਾਲ ਈਐੱਮਆਈ ਦੇ 12 ਮਹੀਨਿਆਂ ਦੇ ਬਰਾਬਰ ਦਾ ਫ਼ੰਡ ਦਾ ਹੋਣਾ ਹੈ।
ਆਪਾਤਕਾਲੀਨ ਫ਼ੰਡ ਰਾਸ਼ੀ ਨੂੰ ਮਿੱਥੋ, 5-6 ਲੱਖ ਰੁਪਏ ਮੰਨ ਕੇ ਚੱਲੋ। ਇਸ ਤੋਂ ਬਾਅਦ ਹਰ ਮਹੀਨੇ ਆਪਣੇ ਬੈਂਕ ਖ਼ਾਤੇ ਵਿੱਚ ਇੱਕ ਛੋਟੀ ਰਾਸ਼ੀ ਦੀ ਬਚਤ ਕਰੋ, ਮੰਨ ਲਓ 3,000 ਰੁਪਏ। ਜਦ ਵੀ ਤੁਹਾਡੇ ਕੋਲ ਕੁੱਝ ਜ਼ਿਆਦਾ ਨਕਦੀ ਹੋਵੇ ਤਾਂ ਉਸ ਨੂੰ ਆਪਾਤਕਾਲੀਨੀ ਫ਼ੰਡ ਵਿੱਚ ਪਾ ਦਿਓ ਤਾਂਕਿ ਤੁਸੀਂ ਟੀਚੇ ਤੱਕ ਜਲਦ ਪਹੁੰਚ ਜਾਓ। ਜਿਸ ਦਿਨ ਇੱਕ ਵਿੱਤੀ ਆਪਾਤਕਾਲੀਨ ਹਮਲਾ ਹੋਵੇਗਾ, ਤੁਸੀਂ ਇਸ ਨੂੰ ਸੌਖਿਆਂ ਹੀ ਸੰਭਾਲ ਲਓਂਗੇ। ਭਾਵੇਂ ਹੀ ਬੁਰਾ ਸਮਾਂ ਨਾ ਆਏ, ਤੁਸੀਂ ਰਾਤ ਨੂੰ ਸ਼ਾਂਤੀ ਨਾਲ ਸੌਂ ਸਕੋਂਗੇ।
ਮੈਡੀਕਲ ਬੀਮੇ ਰਾਹੀਂ ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਰੱਖੋ ਸੁਰੱਖਿਅਤ
ਤੁਸੀਂ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੇ ਇਲਾਜ ਦੇ ਲਈ ਭਰੇ ਜਾਣ ਵਾਲੇ ਵੱਡੇ-ਵੱਡੇ ਬਿਲਾਂ ਦੇ ਬਾਰੇ ਸੁਣਿਆ ਹੋਵੇਗਾ। ਸਰਕਾਰੀ ਹਸਪਤਾਲ ਬਹੁਤ ਸਸਤੇ ਹਨ, ਪਰ ਦੇਖਭਾਲ ਅਤੇ ਇਲਾਜ ਦੀ ਗੁਣਵੱਤਾ ਨੂੰ ਲੈ ਕੇ ਬਹੁਤ ਹੀ ਵਿਵਾਦਾਂ ਵਾਲੇ ਹਨ।
ਇਹੀ ਕਾਰਨ ਹੈ ਕਿ ਕਿਸੇ ਦੇ ਬੀਮਾਰ ਹੋਣ ਉੱਤੇ ਪਰਿਵਾਰ ਨਿੱਜੀ ਹਸਪਤਾਲਾਂ ਦੇ ਲਈ ਇੱਕ ਰੂਪ-ਰੇਖਾ ਬਣਾਉਂਦੇ ਹਨ। 7-10 ਦਿਨਾਂ ਦੇ ਇਲਾਜ ਦੇ ਲਈ ਅੱਜ 5 ਲੱਖ ਤੋਂ 10 ਲੱਖ ਰੁਪਏ ਤੱਕ ਦੇ ਬਿੱਲ ਲੈਣੇ ਬਹੁਤ ਹੀ ਆਮ ਗੱਲ ਹੈ। ਏਨੀਂ ਵੱਡੀ ਰਕਮ ਅਦਾ ਕਰਨ ਦੀ ਕਲਪਨਾ ਕਰੀਏ। ਪੈਸਿਆਂ ਦੀ ਕਮੀ ਦਾ ਭਾਵ ਗਹਿਣਿਆਂ ਨੂੰ ਗਿਰਵੀ ਰੱਖਣਾ ਹੋ ਸਕਦਾ ਹੈ। ਇਸ ਤੋਂ ਬਚਣ ਦੇ ਲਈ ਇੱਕ ਸਸਤਾ ਤਰੀਕਾ ਹੈ, ਡਾਕਟਰੀ/ਸਿਹਤ ਬੀਮਾ ਲੈਣਾ।
ਹਰ ਸਾਲ ਇੱਕ ਛੋਟੀ ਰਾਸ਼ੀ ਦਾ ਭੁਗਤਾਨ ਕਰਨ ਉੱਤੇ ਕੋਈ ਵਿਅਕਤੀ ਸਿਹਤ ਬੀਮੇ ਦੇ ਨਾਲ ਆਪਣੇ ਪਰਿਵਾਰ ਦੇ ਲਈ ਬਹੁਤ ਜ਼ਿਆਦਾ ਬੀਮਾ ਰਾਸ਼ੀ ਲੈ ਸਕਦਾ ਹੈ। ਤੁਸੀਂ ਲਗਭਗ 20,000 ਰੁਪਏ ਦੇ ਸਲਾਨਾ ਪ੍ਰੀਮਿਅਮ ਉੱਤੇ 3 ਲੋਕਾਂ (ਪਤੀ, ਪਤਨੀ 40 ਸਾਲ ਤੋਂ ਜ਼ਿਆਦਾ) ਦੇ ਪਰਿਵਾਰ ਦੇ ਲਈ 1 ਕਰੋੜ ਰੁਪਏ ਦਾ ਸਿਹਤ ਬੀਮਾ ਕਵਰ ਪ੍ਰਾਪਤ ਕਰ ਸਕਦੇ ਹੋ।
ਜੇ ਤੁਹਾਡੀ ਆਮਦਨੀ ਘੱਟ ਹੈ, ਤਾਂ ਤੁਸੀਂ 10-15 ਲੱਖ ਰੁਪਏ ਦੀ ਬੀਮਾ ਰਾਸ਼ੀ ਨਾਲ ਸ਼ੁਰੂਆਤ ਕਰ ਸਕਦੇ ਹੋ, ਜੋ ਸਲਾਨਾ ਛੋਟੇ ਪ੍ਰੀਮਿਅਮ ਦਾ ਭੁਗਤਾਨ ਕਰ ਕੇ ਵੀ ਪ੍ਰਾਪਤ ਕਰ ਸਕਦੇ ਹੋ। ਕੁੱਝ ਕਰਮਚਾਰੀਆਂ ਨੂੰ ਕੰਪਨੀ ਸਿਹਤ ਬੀਮਾ ਪਾਲਸੀ ਰਾਹੀਂ ਵੀ ਕਵਰ ਕੀਤਾ ਜਾਂਦਾ ਹੈ, ਪਰ ਉਹ ਬੁੱਢੇ ਮਾਤਾ-ਪਿਤਾ ਆਦਿ ਨੂੰ ਕਵਰ ਨਹੀਂ ਕਰਦੇ ਹਨ, ਇਸ ਲਈ ਪੂਰੇ ਪਰਿਵਾਰ ਦੇ ਲਈ ਸਟੈਂਡਅਲੋਨ ਸਿਹਤ ਕਵਰ ਕਰਨਾ ਬਿਹਤਰ ਹੁੰਦਾ ਹੈ।
ਸੰਭਾਵਿਤ ਸੇਵਾ-ਮੁਕਤੀ ਦੇ ਲਈ ਰੱਖੋ ਪੈਨਸ਼ਨ ਯੋਜਨਾ
ਹਰ ਕੋਈ ਅਜਿਹੇ ਸੇਵਾ-ਮੁਕਤੀ ਦੀ ਕਲਪਨਾ ਕਰਦਾ ਹੈ, ਜਦੋਂ ਉਹ ਆਪਣੇ ਪੈਰਾਂ ਉੱਤੇ ਖੜਾ ਹੋਵੇ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਭਰਪੂਰ ਸਮਾਂ ਹੋਵੇ ਉਨ੍ਹਾਂ ਦੇ ਕੋਲ। ਪੂਰੇ ਦਿਨ ਅਖ਼ਬਾਰ/ਮੈਗਜ਼ੀਨ ਪੜ੍ਹੇ, ਖੇਡਾਂ ਦੇਖੇ, ਬਾਗ਼ਬਾਨੀ ਕਰੇ, ਦੁਨੀਆਂ ਦੀ ਸੈਰ ਕਰੇ ਆਦਿ। ਅਸੀਂ ਤੁਹਾਡਾ ਸੁਪਨਾ ਤੋੜਨਾ ਨਹੀਂ ਚਾਹੁੰਦੇ, ਪਰ ਸੇਵਾ-ਮੁਕਤੀ ਦਾ ਮਤਲਬ ਤਨਖ਼ਾਹ ਦਾ ਹੋਣਾ ਵੀ ਨਹੀਂ ਹੈ। ਹਰ ਮਹੀਨੇ ਦੀ 30 ਤਾਰੀਖ਼ ਨੂੰ ਬੈਂਕ ਤੋਂ ਸੰਦੇਸ਼ ਨਹੀਂ ਆਵੇਗਾ।
ਜਦੋਂ ਤੱਕ ਕਿ ਤੁਸੀਂ ਇੱਕ ਅਜਿਹੇ ਸੰਗਠਨ ਵਿੱਚ ਨਹੀਂ ਕੰਮ ਕਰਦੇ ਜੋ ਇੱਕ ਗਾਰੰਟੀਸ਼ੁਦਾ ਪੈਨਸ਼ਨ ਦਾ ਭੁਗਤਾਨ ਕਰਦਾ ਹੋਵੇ। ਇਸ ਤੋਂ ਇਲਾਵਾ ਇੰਨ੍ਹਾਂ ਦਿਨਾਂ ਵਿੱਚ ਨੌਕਰੀ ਤੋਂ ਕੱਢਣਾ, ਦੀ ਸੰਭਾਵਨਾ ਦੇ ਨਾਲ, 'ਧੱਕੇ ਨਾਲ ਜਲਦੀ ਸੇਵਾ-ਮੁਕਤੀ' ਇੱਕ ਵਾਸਤਵਿਕ ਸਥਿਤੀ ਹੈ। ਜੇ ਤੁਸੀਂ ਨਿੱਜੀ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਸੀਂ ਆਤਮ-ਨਿਰਭਰ ਰਹਿ ਸਕਦੇ ਹੋ।
25 ਸਾਲ ਦੀ ਉਮੀਰ ਤੋਂ ਹਰ ਮਹੀਨੇ 2000 ਰੁਪਏ ਦੀ ਬੱਚਤ ਅਤੇ ਨਿਵੇਸ਼ ਕਰਨ ਨਾਲ ਤੁਸੀਂ 55 ਸਾਲ ਦੀ ਉਮਰ ਤੱਕ ਪਹੁੰਚਣ ਤੱਕ ਸੇਵਾ-ਮੁਕਤੀ ਫ਼ੰਡ 46 ਲੱਖ ਰੁਪਏ (ਪ੍ਰਤੀ 10% ਰਿਟਰਨ) ਦਾ ਨਿਰਮਾਣ ਕਰ ਸਕਦੇ ਹੋ। ਜ਼ਰ੍ਹਾ ਮਹੀਨਾਵਾਰ ਪੈਨਸ਼ਨ ਯੋਜਨਾ ਵਿੱਚ 2000 ਰੁਪਏ ਦੇ ਨਿਵੇਸ਼ ਦੀ ਕਲਪਨਾ ਕਰੋ। ਅੱਜ 2000 ਰੁਪਏ ਤੱਕ ਪਰਿਵਾਰ ਦੇ ਇੱਕ ਦਿਨ ਦੀ ਫ਼ਿਲਮ ਅਤੇ ਉਸ ਤੋਂ ਬਾਅਦ ਰਾਤ ਦੇ ਖਾਣੇ ਦੀ ਲਾਗਤ ਹੈ।
ਬਹੁਤ ਸਾਰੇ ਲੋਕ ਪੈਨਸ਼ਨ ਯੋਜਨਾ ਦੇ ਲਈ ਹਰ ਮਹੀਨੇ ਬਹੁਤ ਜ਼ਿਆਦਾ ਬੱਚਤ ਕਰ ਸਕਦੇ ਹਨ। ਜਦ ਤੁਹਾਡੇ ਕੋਲ ਪੈਨਸ਼ਨ ਦਾ ਭਰੋਸਾ ਹੁੰਦਾ ਹੈ ਤਾਂ ਤੁਹਾਨੂੰ ਕਿਸੇ ਵੀ ਪੈਸੇ ਦੇ ਲਈ ਆਪਣੇ ਬੱਚਿਆਂ ਜਾਂ ਪਰਿਵਾਰ ਦੇ ਮੈਂਬਰਾਂ ਉੱਤੇ ਨਿਰਭਰ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਜਦ ਤੱਕ ਤੁਸੀਂ ਜਿਉਂਦੇ ਰਹੋਂਗੇ, ਉਦੋਂ ਤੱਕ ਤੁਸੀਂ ਆਪਣਾ ਸਿਰ ਉੱਚਾ ਰੱਖ ਸਕੋਂਗੇ ਅਤੇ ਆਪਣੇ ਜੀਵਨਸਾਥੀ ਦੇ ਖ਼ਰਚਿਆਂ ਦਾ ਪ੍ਰਬੰਧ ਕਰ ਸਕੋਂਗੇ।
ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮੁੱਖ ਮੈਂਬਰ ਆਪਣਾ ਜੀਵਨ ਕਵਰ ਪ੍ਰਾਪਤ ਕਰੇ
ਇੱਕ ਟੀਚਾ ਹੋਣਾ ਵਿੱਤੀ ਟੀਚਿਆਂ ਤੱਕ ਪਹੁੰਚਣ ਦਾ ਸ਼ਾਨਦਾਰ ਤਰੀਕਾ ਹੈ। ਤੁਹਾਨੂੰ ਇੱਕ ਆਪਾਤਕਾਲੀਨ ਫ਼ੰਡ ਅਤੇ ਪੈਨਸ਼ਨ ਯੋਜਨਾ ਦੇ ਲਈ ਪੈਸਾ ਬਚਾਇਆ ਅਤੇ ਨਿਵੇਸ਼ ਕੀਤਾ ਹੋਵੇ। ਤੁਸੀਂ ਆਪਣੇ ਬੱਚਿਆਂ ਦੀ ਉੱਚ-ਸਿੱਖਿਆ, ਵਿਆਹ ਆਦਿ ਦੇ ਲਈ ਅਲੱਗ ਤੋਂ ਪੈਸੇ ਰੱਖੇ ਹੋਣਗੇ। ਤੁਸੀਂ ਹਸਪਤਾਲ ਦੇ ਬਿਲਾਂ ਤੋਂ ਬਚਣ ਦੇ ਲਈ ਮੈਡੀਕਲ ਬੀਮਾ ਪ੍ਰੀਮਿਅਮ ਦਾ ਭੁਗਤਾਨ ਵੀ ਕਰੋਂਗੇ। ਪਰ ਕੀ ਹੋਵੇਗਾ ਜੇ ਤੁਸੀਂ ਇੱਕ ਗੰਭੀਰ ਦੁਰਘਟਨਾ ਤੋਂ ਬਾਅਦ ਕਮਾਉਣ ਤੋਂ ਅਸਮਰੱਥ ਹੋ? ਜੇ ਤੁਸੀਂ ਇੱਕ ਅਚਨਚੇਤੀ ਮੌਤ ਨੂੰ ਮਿਲਦੇ ਹੋ ਤਾਂ ਕੀ ਹੋਵੇਗਾ?
ਤੁਹਾਡੇ ਜੀਵਨਸਾਥੀ ਦੀ ਪੈਨਸ਼ਨ ਦੀ ਜ਼ਰੂਰਤ ਹਾਲੇ ਵੀ ਹੈ। ਤੁਹਾਡੇ ਬੱਚੇ ਵੀ ਉੱਚ-ਸਿੱਖਿਆ ਚਾਹੁੰਦੇ ਹਨ, ਜਿਸ ਦੇ ਉਹ ਹੱਕਦਾਰ ਹਨ ਅਤੇ ਇੱਕ ਵਧੀਆ ਵਿਆਹ ਜੋ ਤੁਸੀਂ ਉਨ੍ਹਾਂ ਦੇ ਲਈ ਚਾਹੁੰਦੇ ਸੀ। ਤੁਹਾਡੀ ਗ਼ੈਰ-ਹਾਜ਼ਰੀ ਵਿੱਚ, ਸਤਿਕਾਰਯੋਗ ਜ਼ਿੰਦਗੀ ਜਿਉਣ ਦੀ ਗਾਰੰਟੀ ਦੇਣ ਦੇ ਲਈ ਕੇਵਲ ਇੱਕ ਨਿਸ਼ਚਿਤ ਤਰੀਕਾ ਹੈ: ਜੀਵਨ ਬੀਮਾ ਪੈਸਿਆਂ ਦਾ ਹੋਣਾ।
ਜੇ ਕਿਸੇ ਪਰਿਵਾਰ ਦਾ ਮੁੱਖ ਮੈਂਬਰ ਆਪਣਾ ਜੀਵਨ ਕਰਦਾ ਹੈ ਤਾਂ ਉਹ ਆਪਣੇ ਉੱਤੇ ਨਿਰਭਰਾਂ ਦੇ ਲਈ ਇੱਕ ਸੰਪੂਰਣ ਢਾਲ ਬਣਾਉਂਦਾ ਹੈ। ਅਚਨਚੇਤੀ ਮੌਤ ਜਾਂ ਵਿਕਲਾਂਗਤਾ ਦੀ ਸਥਿਤੀ ਵਿੱਚ ਪਰਿਵਾਰ ਦੇ ਸੁਪਨਿਆਂ ਨੂੰ ਪੈਨਸ਼ਨ ਨਹੀਂ ਕੀਤਾ ਜਾਣਾ ਚਾਹੀਦਾ। ਜੀਵਨ ਬੀਮਾ ਪਾਲਸੀ ਤੁਹਾਡੇ ਨਾਮਜ਼ਦਾਂ ਨੂੰ ਲੋੜੀਂਦੀ ਰਾਸ਼ੀ ਦਾ ਭੁਗਤਾਨ ਕਰ ਸਕਦੀ ਹੈ।
ਤੁਹਾਡੇ ਪਰਿਵਾਰ ਦੇ ਲਈ ਸੁਰੱਖਿਆ ਪ੍ਰਾਪਤ ਕਰਨ ਦੇ ਲਈ, ਤੁਹਾਨੂੰ ਪ੍ਰੀਮਿਅਮ ਦਾ ਭੁਗਤਾਨ ਕਰ ਕੇ ਇੱਕ ਟਰਮ ਪਾਲਿਸੀ ਖਰੀਦਣੀ ਹੋਵੇਗੀ, ਜੋ ਰੋਜ਼ਾਨਾ ਕੌਫ਼ੀ ਦੇ ਭੁਗਤਾਨ ਦੇ ਬਰਾਬਰ ਹੈ। ਹਾਂ, ਇੱਕ 30 ਸਾਲਾ ਵਿਅਕਤੀ 50 ਰੁਪਏ ਪ੍ਰਤੀ ਦਿਨ ਦਾ ਭੁਗਤਾਨ ਕਰ ਕੇ 2 ਕਰੋੜ ਰੁਪਏ ਦਾ ਜੀਵਨ ਬੀਮਾ ਖ਼ਰੀਦ ਸਕਦਾ ਹੈ।
ਜੇ ਮੌਤ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਇਕੱਠੇ ਹੀ 2 ਕਰੋੜ ਰੁਪਏ ਮਿਲ ਸਕਦੇ ਹਨ। ਇਹ ਰਾਸ਼ੀ ਭਵਿੱਖ ਵਿੱਚ ਕਿਸੇ ਵੀ ਯੋਜਨਾ ਨੂੰ ਰਾਸ਼ੀ ਦੇਣ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਦਾ ਸਮਰੱਥ ਕਰਨ ਦੇ ਲਈ ਲੋੜੀਂਦੀ ਹੋਵੇਗੀ। ਇਸ ਪ੍ਰਕਾਰ, ਜੇ ਤੁਸੀਂ ਸਰੀਰਿਕ ਰੂਪ ਤੋਂ ਮੌਜੂਦ ਨਹੀਂ ਹੋ, ਤਾਂ ਜੀਵਨ ਬੀਮਾ ਤੁਹਾਡੇ ਪਰਿਵਾਰ ਅਤੇ ਨਾਮਜ਼ਦਾਂ ਨੂੰ ਆਤਮ-ਨਿਰਭਰ ਬਣਾਉਂਦਾ ਹੈ।
(ਲੇਖਕ ਕੁਮਾਰ ਸ਼ੰਕਰ ਰਾਏ, ਜੋ ਇੱਕ ਵਿੱਤੀ ਪੱਤਰਕਾਰ ਹੈ, ਜੋ ਵਿਅਕਤੀਗਤ ਵਿੱਤ ਦੇ ਮਾਹਿਰ ਹਨ।)
ਸਾਵਧਾਨ: ਉੱਪਰ ਲਿਖੇ ਵਿਚਾਰ ਲੇਖਕ ਦੇ ਨਿੱਜੀ ਹਨ, ਈਟੀਵੀ ਭਾਰਤ ਜਾਂ ਇਸ ਦੇ ਪ੍ਰਬੰਧਕਾਂ ਦੇ ਨਹੀਂ ਹਨ। ਉਪਰੋਕਤ ਵਿਚਾਰਾਂ ਨੂੰ ਨਿਵੇਸ਼ ਸਲਾਹ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਈਟੀਵੀ ਭਾਰਤ ਪਾਠਕਾਂ ਨੂੰ ਕਿਸੇ ਵੀ ਨਿਵੇਸ਼ ਕਰਨ ਤੋਂ ਪਹਿਲਾਂ ਇੱਕ ਮਾਹਿਰ ਤੋਂ ਸਲਾਹ ਲੈਣ ਦੀ ਬੇਨਤੀ ਕਰਦਾ ਹੈ।
ਜੇ ਤੁਹਾਡੇ ਕੋਲ ਵਿਅਕਤੀਗਤ ਵਿੱਤ ਨਾਲ ਸਬੰਧਿਤ ਕੋਈ ਪ੍ਰਸ਼ਨ ਹੈ, ਤਾਂ ਅਸੀਂ ਇੱਕ ਮਾਹਿਰ ਵੱਲੋਂ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ। ਪੂਰੀ ਜਾਣਕਾਰੀ ਦੇ ਨਾਲ businessdesk@etvbharat.com ਉੱਤੇ ਸਾਨੂੰ ਸੰਪਰਕ ਕਰੋ।