ਮੁੰਬਈ: ਹਫ਼ਤੇ ਦੇ ਦੂਸਰੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹੇ। ਮੁੱਖ ਸੈਂਸੈਕਸ 64.98 ਅੰਕਾਂ ਦੀ ਗਿਰਾਵਟ ਦੇ ਨਾਲ 39,233.40 ਉੱਤੇ, ਜਦਕਿ ਨਿਫ਼ਟੀ 4.7 ਅੰਕਾਂ ਦੀ ਕਮਜ਼ੋਰੀ ਦੇ ਨਾਲ 11,657.15 ਉੱਤੇ ਖੁੱਲ੍ਹਿਆ।
ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਉੱਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੈਕਸ 11.40 ਵਜੇ 116.33 ਅੰਕਾਂ ਦੀ ਗਿਰਾਵਟ ਦੇ ਨਾਲ 39,182.05 ਉੱਤੇ ਜਦਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ 50 ਸ਼ੇਅਰਾਂ ਉੱਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫ਼ਟੀ ਵੀ ਲਗਭਗ ਇਸੇ ਸਮੇਂ 19.30 ਅੰਕਾਂ ਦੇ ਮਾਮੂਲੇ ਵਾਧੇ ਦੇ ਨਾਲ 11,642.55 ਉੱਤੇ ਕਾਰੋਬਾਰ ਕਰਦੇ ਦੇਖੇ ਗਏ।
ਇੰਫੋਸਿਸ ਦੇ ਸ਼ੇਅਰ ਵਿੱਚ 14 ਫ਼ੀਸਦੀ ਦੀ ਭਾਰੀ ਗਿਰਾਵਟ ਅਤੇ ਬੈਕਿੰਗ ਤੇ ਊਰਜਾ ਖੇਤਰ ਦੀ ਕੰਪਨੀਆਂ ਦੇ ਸ਼ੇਅਰ ਵਿੱਚ ਵਾਧੇ ਦੇ ਨਾਲ ਮੰਗਲਵਾਰ ਨੂੰ ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫ਼ਟੀ ਦੋਵਾਂ ਦੀ ਸ਼ੁਰੂਆਤ ਉਤਾਰ-ਚੜਾਅ ਵਾਲੀ ਰਹੀ।
ਇੰਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਲਿਲ ਪਾਰੇਖ ਅਤੇ ਮੁੱਖ ਵਿੱਤ ਅਧਿਕਾਰੀ ਨਿਲਾਂਜਨ ਰਾਏ ਵਿਰੁੱਧ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਇੱਕ ਵਹੀਸਲਬਲੋਅਰ ਦੀ ਸ਼ਿਕਾਇਤ ਤੋਂ ਬਾਅਦ ਕੰਪਨੀ ਦੇ ਸ਼ੇਅਰ ਵਿੱਚ 14 ਫ਼ੀਸਦੀ ਦੀ ਗਿਰਾਵਟ ਦੇਖੀ ਗਈ।
ਸੈਂਸੈਕਸ਼ ਵਿੱਚ ਸ਼ਾਮਿਲ ਟਾਟਾ ਮੋਟਰਜ਼, ਐੱਚਸੀਐੱਲ, ਟੈੱਕ ਮਹਿੰਦਰਾ ਅਤੇ ਐਸੋਸੀਏਸ਼ਨ ਪੇਂਟਜ਼ 4 ਫ਼ੀਸਦੀ ਤੱਕ ਡਿੱਗ ਗਿਆ। ਉੱਥੇ ਹੀ ਯੈੱਸ ਬੈਂਕ, ਟੀਸੀਐੱਸ, ਭਾਰਤੀ ਏਅਰਟੈੱਲ, ਹਿੰਦੋਸਤਾਨ ਯੂਨੀਲਿਵਰ, ਆਈਸੀਆਈਸੀਆਈ ਬੈਂਕ, ਹੀਰੋ ਮੋਟਰਕਾਰਪ, ਐੱਚਡੀਐੱਫ਼ਸੀ, ਐੱਚਡੀਐੱਫ਼ਸੀ ਬੈਂਕ, ਰਿਲਾਇੰਸ ਇੰਡਸਟ੍ਰੀਜ਼ ਅਤੇ ਆਈਟੀਸੀ ਵਿੱਚ 7 ਫ਼ੀਸਦੀ ਤੱਕ ਦੀ ਤੇਜ਼ੀ ਦਰਜ਼ ਕੀਤੀ ਗਈ।
ਪਿਛਲੇ ਸੈਸ਼ਨ ਦੇ ਕਾਰੋਬਾਰ ਵਿੱਚ ਸ਼ੁੱਕਰਵਾਰ ਨੂੰ ਸੈਂਸੈਕਸ 39,298.38 ਅੰਕ ਅਤੇ ਨਿਫ਼ਟੀ 11,661.85 ਅੰਕ ਉੱਤੇ ਬੰਦ ਹੋਇਆ ਸੀ। ਸੋਮਵਾਰ ਨੂੰ ਮਹਾਂਰਾਸ਼ਟਰ ਵਿਧਾਨ ਸਭਾ ਚੋਣਾਂ ਕਾਰਨ ਸ਼ੇਅਰ ਬਾਜ਼ਾਰ ਬੰਦ ਰਹੇ ਸਨ।
ਸ਼ੁਰੂਆਤੀ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 36.56 ਕਰੋੜ ਰੁਪਏ ਦੀ ਸ਼ੁੱਧ ਲੀਵਾਲੀ ਲਈ। ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਵੀ 586.88 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ। ਬ੍ਰੈਂਟ ਕੱਚੇ ਤੇਲ ਦੀ ਕੀਮਤ 0.03 ਫ਼ੀਸਦੀ ਡਿੱਗ ਕੇ 58.94 ਡਾਲਰ ਪ੍ਰਤੀ ਬੈਰਲ ਉੱਤੇ ਰਿਹਾ।
ਇਹ ਵੀ ਪੜ੍ਹੋ : ਰਜਨੀਸ਼ ਕੁਮਾਰ ਨੇ ਭਾਰਤੀ ਬੈਂਕ ਸੰਘ ਦੇ ਚੇਅਰਮੈਨ ਵਜੋਂ ਸਾਂਭਿਆ ਅਹੁਦਾ