ਨਵੀਂ ਦਿੱਲੀ : ਟਾਟਾ ਸਮੂਹ ਦੀ ਕੰਪਨੀ ਨੈਲਕੋ ਅਤੇ ਪੈਨਾਸੋਨਿਕ ਕਾਰਪੋਰੇਸ਼ਨ ਨੇ ਭਾਰਤੀ ਹਵਾਬਾਜ਼ੀ ਖੇਤਰ ਵਿੱਚ ਉੜਾਨਾਂ ਦੌਰਾਨ ਬ੍ਰਾਡਬੈਂਡ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਸਾਂਝਦਾਰੀ ਦਾ ਬੁੱਧਵਾਰ ਨੂੰ ਐਲਾਨ ਕੀਤਾ।
ਇਸ ਸੇਵਾ ਦੀ ਸ਼ੁਰੂਆਤ ਵਿਸਤਾਰ ਏਅਰਲਾਇਨਾਂ ਦੇ ਨਾਲ ਕੀਤਾ ਜਾਵੇਗੀ। ਵਿਸਤਾਰ ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਇਨਾਂ ਦੀ ਸੰਯੁਕਤ ਕੰਪਨੀ ਹੈ। ਨੈਲਕੋ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜ਼ਕਾਰੀ ਅਧਿਕਾਰੀ ਪੀ.ਜੇ. ਨਾਥ ਨੇ ਕਿਹਾ ਕਿ ਅਸੀਂ ਇਹ ਐਲਾਨ ਕਰ ਕੇ ਉਤਸ਼ਾਹਿਤ ਹਾਂ ਕਿ ਨੈਲਕੋ ਦੇਸ਼ ਵਿੱਚ ਲੰਬੇ ਸਮੇਂ ਤੋਂ ਉਡੀਕਵਾਨ ਉਡਾਨ ਬ੍ਰਾਡਬੈਂਡ ਸੇਵਾਵਾਂ ਦੀ ਸ਼ੁਰੂਆਤ ਕਰ ਰਹੀ ਹੈ। ਵਿਸਤਾਰ ਇਸ ਸੇਵਾ ਨਾਲ ਜੁੜਣ ਵਾਲੀ ਪਹਿਲੀ ਹਵਾਬਾਜ਼ੀ ਕੰਪਨੀ ਹੈ।
ਉਨ੍ਹਾਂ ਨੇ ਕਿਹਾ ਕਿ ਨੈਲਕੋ ਨੇ ਇਸ ਬਾਬਤ ਪੈਨਾਸੋਨਿਕ ਐਵੀਏਸ਼ਨ ਕਾਰਪੋਰਸ਼ਨ ਦੀ ਇੱਕ ਸਾਥੀ ਦੇ ਨਾਲ ਸਾਂਝਦਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਭਾਰਤ ਨੇ 2016 ਵਿੱਚ ਹਵਾਈ ਜਹਾਜ਼ਾਂ ਵਿੱਚ ਵਾਈ-ਫ਼ਾਈ ਸ਼ੁਰੂ ਕਰਨ ਦੀ ਆਗਿਆ ਦੇਣ ਦੀ ਯੋਜਨਾ ਬਣਾਈ ਸੀ, ਹਾਲਾਂਕਿ ਸੁਰੱਖਿਆ ਕਾਰਨਾਂ ਨਾਲ ਇਸ ਦੇ ਲਾਗੂ ਹੋਣ ਦੀ ਪ੍ਰਕਿਰਿਆ ਵਿੱਚ ਦੇਰੀ ਹੋਈ ਹੈ। ਭਾਰਤ ਵਿੱਚ ਲਗਭਗ 500 ਮਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ।