ਮੁੰਬਈ: ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ। ਇਸ ਦੌਰਾਨ, ਨਿਵੇਸ਼ਕਾਂ ਦੀਆਂ ਨਜ਼ਰਾਂ ਸਟਾਕ ਮਾਰਕੀਟ 'ਤੇ ਵੀ ਹੈ। ਸੈਂਸੈਕਸ ਨੇ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ 218 ਅੰਕਾਂ ਦੀ ਉਛਾਲ ਵੇਖੀ ਗਈ, ਜਦੋਂ ਕਿ ਨਿਫਟੀ 12,523 ਦੇ ਅੰਕੜੇ 'ਤੇ ਹੈ।
ਪ੍ਰਮੁੱਖ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ ਪਿਛਲੇ ਸੈਸ਼ਨ ਦੇ ਮੁਕਾਬਲੇ 704.37 ਅੰਕ ਮਤਲਬ 1.68 ਫੀਸਦੀ ਦੀ ਤੇਜ਼ੀ ਨਾਲ 42,597.43 ਦੇ ਪੱਧਰ 'ਤੇ ਬੰਦ ਹੋਇਆ ਅਤੇ ਨਿਫਟੀ ਵੀ ਪਿਛਲੇ ਸੈਸ਼ਨ ਤੋਂ 197.50 ਅੰਕ ਯਾਨੀ 1.61 ਫੀਸਦੀ ਦੀ ਤੇਜ਼ੀ ਨਾਲ 12,461.05 'ਤੇ ਬੰਦ ਹੋਇਆ।
ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ਵਿੱਚ ਤੇਜ਼ੀ ਰਹੀ ਅਤੇ ਬੀਐਸਈ ਸੈਂਸੈਕਸ 704.37 ਅੰਕ ਯਾਨੀ 1.68 ਫੀਸਦੀ ਦੇ ਵਾਧੇ ਨਾਲ 42,597.43 ਅੰਕ ਦੇ ਰਿਕਾਰਡ ਉੱਚੇ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਇਹ 42,645.33 ਅੰਕ ਦੇ ਆਪਣੇ ਸਰਵ-ਉੱਚ ਪੱਧਰ 'ਤੇ ਚਲਾ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 197.50 ਅੰਕ ਯਾਨੀ 1.61 ਫੀਸਦੀ ਦੀ ਤੇਜ਼ੀ ਦੇ ਨਾਲ 12,461.05 ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ 12,474.05 ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ।
ਬਾਜ਼ਾਰ ਵਿੱਚ ਆਈ ਇਸ ਤੇਜ਼ੀ ਦੇ ਕਾਰਨ, ਬੀਐਸਈ 'ਚ ਸੂਚੀਬੱਧ ਕੰਪਨੀਆਂ ਦੀ ਮਾਰਕੀਟ ਪੂੰਜੀਕਰਣ 2,06,558.75 ਕਰੋੜ ਰੁਪਏ ਤੋਂ ਵੱਧ ਕੇ 1,65,67,257.92 ਕਰੋੜ ਰੁਪਏ ਪਹੁੰਚ ਗਈ ਹੈ।