ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਇਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਮੈਂਬਰ ਦੇ ਰੂਪ ਵਜੋਂ ਬਹਾਲ ਕਰਨ ਦੇ ਨੈਸ਼ਨਲ ਕੰਪਨੀ ਲਾਅ ਟ੍ਰਬਿਊਨਲ ਦੇ ਹੁਕਮਾਂ ਉੱਤੇ ਰੋਕ ਲਾ ਦਿੱਤੀ ਹੈ। ਮੁੱਖ ਜੱਜ ਐੱਸ.ਏ ਬੋਬੜੇ ਨੇ ਕਿਹਾ ਕਿ ਐੱਨਸੀਐੱਲਏਟੀ ਨੇ ਉਸ ਬੇਨਤੀ ਨੂੰ ਆਗਿਆ ਦਿੱਤੀ, ਜਿਸ ਦਾ ਵਿਰੋਧ ਨਹੀਂ ਕੀਤਾ ਗਿਆ ਸੀ।
ਉੱਚ ਅਦਾਲਤ ਵਿੱਚ ਪਟੀਸ਼ਨ ਦੇ ਲੰਬਿਤ ਰਹਿਣ ਦੌਰਾਨ ਮਿਸਤਰੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ ਟਾਟਾ ਸੰਨਜ਼ ਦੀ ਪ੍ਰਧਾਨਗੀ ਵਿੱਚ ਦਿਲਚਸਪੀ ਨਹੀਂ ਰੱਖਦੇ।
ਟਾਟਾ ਸਮੂਹ ਅਤੇ ਮਿਸਤਰੀ ਵਿਚਾਕਰ ਲੜਾਈ ਵਿੱਚ ਨਵਾਂ ਮੋਰ ਉਦੋਂ ਆਇਆ ਸੀ, ਜਦੋਂ ਸਾਇਰਸ ਮਿਸਤਰੀ ਨੇ ਕਿਹਾ ਕਿ ਉਹ ਨਾ ਤਾਂ ਟਾਟਾ ਸੰਨਜ਼ ਦੇ ਚੇਅਰਮੈਨ ਬਣਨਗੇ ਅਤੇ ਨਾ ਟਾਟਾ ਸਮੂਹ ਦੀ ਕਿਸੇ ਕੰਪਨੀ ਦੇ ਨਿਰਦੇਸ਼ਕ ਬਣਨਗੇ।
ਉਨ੍ਹਾਂ ਕਿਹਾ ਸੀ ਕਿ ਪਰ ਉਹ ਇੱਕ ਮਾਇਨਾਰਿਟੀ ਸ਼ੇਅਰਹੋਲਡਲ ਦੇ ਰੂਪ ਵਿੱਚ ਅਤੇ ਟਾਟਾ ਸੰਨਜ਼ ਦੇ ਬੋਰਡ ਵਿੱਚ ਇੱਕ ਸੀਟ ਦੇ ਸ਼ਾਪੂਰਜੀ ਪਾਲੋਨਜੀ ਸਮੂਹ ਦੇ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਵਿਕਲਪ ਅਜ਼ਮਾਉਣਗੇ।
ਉੱਚ ਅਦਾਲਤ ਟਾਟਾ ਸੰਨਜ਼ ਪ੍ਰਾਇਵੇਟ ਲਿਮਟਿਡ (ਟੀਐੱਸਪੀਐੱਲ) ਦੀ ਪਟੀਸ਼ਨ ਉੱਤੇ ਸੁਣਵਾਈ ਕਰ ਰਿਹਾ ਸੀ। ਇਸ ਪਟੀਸ਼ਨ ਵਿੱਚ ਸਾਇਰਸ ਮਿਸਤਰੀ ਨੂੰ ਟਾਟਾ ਸਮੂਹ ਦੇ ਕਾਰਜ਼ਕਾਰੀ ਮੈਂਬਰ ਦੇ ਰੂਪ ਵੱਜੋਂ ਬਹਾਲ ਕਰਨ ਦੇ ਨੈਸ਼ਨਲ ਕੰਪਨੀ ਲਾਅ ਟ੍ਰਬਿਊਨਲ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ
ਇਸ ਮਾਮਲੇ ਵਿੱਚ ਬੇਬੜੇ ਦੀ ਪ੍ਰਧਾਨਗੀ ਵਾਲੀ 3 ਜੱਜਾਂ ਦੀ ਬੈਂਚ ਨੇ ਸਾਹਮਣੇ ਸੂਚੀਬੱਧ ਕੀਤਾ ਗਿਆ। ਮੁੱਖ ਜੱਜ ਤੋਂ ਇਲਾਵਾ ਇਸ ਵਿੱਚ ਜੱਜ ਬੀ.ਆਰ ਗਵਈ ਅਤੇ ਜੱਜ ਸੂਰਿਆਕਾਂਤ ਵੀ ਸ਼ਾਮਲ ਸਨ।
ਟਾਟਾ ਸੰਨਜ਼ ਨੇ ਪ੍ਰਾਇਵੇਟ ਲਿਮਟਿਡ ਨੇ ਨੈਸ਼ਨਲ ਕੰਪਨੀ ਲਾਅ ਟ੍ਰਬਿਊਨਲ ਦੇ 18 ਦਸੰਬਰ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਇਸ ਵਿੱਚ ਮਿਸਤਰੀ ਦੇ ਪੱਖ ਵਿੱਚ ਆਪਣਾ ਫ਼ੈਸਲਾ ਦਿੰਦੇ ਹੋਏ ਸਾਇਰਸ ਨੂੰ ਟੀਐੱਸਪੀਐੱਲ ਦਾ ਕਾਰਜ਼ਕਾਰੀ ਮੈਂਬਰ ਬਣਾਉਣ ਦਾ ਫ਼ੈਸਲਾ ਦਿੱਤਾ ਸੀ।
ਟਾਟਾ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਇਹ ਹੁਕਮ ਕਾਰਪੋਰੇਟ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਨਾਲ-ਨਾਲ ਨਿਰਦੇਸ਼ਕ ਮੰਡਲ ਦੇ ਅਧਿਕਾਰੀ ਨੂੰ ਵੀ ਕਮਜ਼ੋਰ ਕਰਦਾ ਹੈ।
ਇਸ ਤੋਂ ਪਹਿਲਾਂ ਮਿਸਤਰੀ ਨੇ ਕਿਹਾ ਸੀ ਫ਼ੈਲਾਈ ਗਈ ਗ਼ਲਤ ਸੂਚਨਾਵਾਂ ਨੂੰ ਸਪੱਸ਼ਟ ਕਰਨ ਲਈ ਮੈਂ ਇਹ ਸਪੱਸ਼ਟ ਕਰਨ ਚਾਹੁੰਦਾ ਹੈ ਕਿ ਐੱਨਸੀਐੱਲਟੀ ਦਾ ਹੁਕਮ ਮੇਰੇ ਪੱਖ ਵਿੱਚ ਭਲੇ ਹੀ ਆਇਆ ਹੈ, ਪਰ ਮੈਂ ਟਾਟਾ ਸੰਨਜ਼ ਦਾ ਕਾਰਜ਼ਕਾਰੀ ਚੇਅਰਮੈਨ ਨਹੀਂ ਬਣਨਾ ਚਾਹੁੰਦਾ, ਮੈਂ ਟੀਸੀਐੱਸ, ਟਾਟਾ ਟੈਲੀਸਰਵਿਸਿਜ਼ ਜਾਂ ਟਾਟਾ ਇੰਡਸਟ੍ਰੀਜ਼ ਦਾ ਨਿਰਦੇਸ਼ਕ ਵੀ ਨਹੀਂ ਬਣਨਾ ਚਾਹੁੰਦਾ।
ਉਨ੍ਹਾਂ ਨੇ ਬਿਆਨ ਵਿੱਚ ਕਿਹਾ ਸੀ, ਪਰ ਮੈਂ ਇੱਕ ਮਾਇਨਾਰਿਟੀ ਸ਼ੇਅਰਧਾਰਕ ਦੇ ਰੂਪ ਵਿੱਚ ਆਪਣੇ ਅਧਿਕਾਰਾਂ ਦੀ ਰੱਖਿਆਂ ਲਈ ਸਾਰੇ ਵਿਕਲਪ ਨੂੰ ਅਜ਼ਮਾਉਂਗਾ, ਜਿਸ ਵਿੱਚ ਟਾਟਾ ਸੰਨਜ਼ ਦੇ ਬੋਰਡ ਵਿੱਚ ਇੱਕ ਸੀਟ ਹਾਸਲ ਕਰਨਾ ਅਤੇ ਟਾਟਾ ਸੰਨਜ਼ ਵਿੱਚ ਸਰਵ-ਉੱਚ ਪੱਧਰ ਦਾ ਕਾਰਪੋਰੇਟ ਸ਼ਾਸਨ ਅਤੇ ਪਾਰਦਰਸ਼ਿਤਾ ਲਿਆਉਣਾ ਸ਼ਾਮਲ ਹੈ।
ਹਾਲਾਂਕਿ, ਉਨ੍ਹਾਂ ਨੇ ਕਾਰਪੋਰਟ ਲੋਕਤੰਤਰ ਵਿੱਚ ਸਹਾਇਕ ਬੇਰਹਿਮੀ ਦਾ ਸਮਰੱਥਨ ਕਰਨ ਲਈ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਉੱਤੇ ਨਿਸ਼ਾਨਾ ਲਾਇਆ ਸੀ।