ETV Bharat / business

ਐਸਬੀਆਈ, ਪੀਐਨਬੀ, ਬੈਂਕ ਆਫ ਬੜੌਦਾ ਚਾਲੂ ਵਿੱਤੀ ਸਾਲ 'ਚ ਸ਼ੇਅਰ ਵੇਚ ਕੇ ਵਧਾ ਸਕਦੇ ਹਨ ਪੂੰਜੀ - ਗੈਰ-ਪ੍ਰਦਰਸ਼ਨ ਸੰਪਤੀ

ਸੂਤਰਾਂ ਦੇ ਅਨੁਸਾਰ, ਬੈਂਕਾਂ ਦੇ ਲਈ ਆਪਣੀ ਗੈਰ-ਪ੍ਰਦਰਸ਼ਨ ਸੰਪਤੀ (ਐਨਪੀਏ), ਇੱਕ ਸਮੇਂ ਦੇ ਕਰਜ਼ੇ ਦੀ ਪੁਨਰਗਠਨ ਅਤੇ ਨਤੀਜੇ ਵਜੋਂ ਦਰਜਾਬੰਦੀ ਲਈ ਤਸਵੀਰ ਅਕਤੂਬਰ ਦੇ ਅੰਤ ਤੱਕ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਸ ਦੇ ਬਾਅਦ ਬੈਂਕ ਸ਼ੇਅਰ ਦੀ ਵਿਕਰੀ ਦੇ ਲਈ ਸਮਾਂ, ਮਾਤਰਾ, ਵਪਾਰੀ ਬੈਂਕਰਾਂ ਦੀ ਨਿਯੁਕਤੀ ਅਤੇ ਹੋਰ ਰਸਮੀ ਪ੍ਰਕਿਰਿਆਵਾਂ ਸ਼ੁਰੂ ਕਰ ਸਕਦੇ ਹਨ।

SBI, PNB, BoB may go for share sale this fiscal
ਐਸਬੀਆਈ, ਪੀਐਨਬੀ, ਬੈਂਕ ਆਫ ਬੜੌਦਾ ਚਾਲੂ ਵਿੱਤੀ ਸਾਲ 'ਚ ਸ਼ੇਅਰ ਵੇਚ ਕੇ ਵਧਾ ਸਕਦੇ ਹਨ ਪੂੰਜੀ
author img

By

Published : Aug 24, 2020, 12:29 PM IST

ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ), ਬੈਂਕ ਆਫ਼ ਬੜੌਦਾ (ਬੀਓਬੀ) ਅਤੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਸਮੇਤ ਪੰਜ ਵੱਡੇ ਬੈਂਕ ਪੂੰਜੀ ਵਧਾਉਣ ਦੇ ਲਈ ਚਾਲੂ ਵਿੱਤੀ ਸਾਲ ਦੇ ਦੂਜੇ ਅੱਧ ਵਿੱਚ ਸੰਸਥਾਗਤ ਨਿਵੇਸ਼ਕਾਂ ਨੂੰ ਸ਼ੇਅਰ ਵੇਚ ਸਕਦੇ ਹਨ। ਇਹ ਬੈਂਕ ਕੋਰੋਨਾ ਵਾਇਰਸ ਸੰਕਟ ਅਤੇ ਆਰਥਿਕਤਾ 'ਤੇ ਪਏ ਪ੍ਰਭਾਵ ਦੇ ਵਿਚਕਾਰ ਪੂੰਜੀ ਅਧਾਰ ਵਧਾਉਣ ਦੇ ਲਈ ਇਹ ਕਦਮ ਚੁੱਕੇ ਰਹੇ ਹਨ।

ਵਪਾਰੀ ਬੈਂਕਿੰਗ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਪੂੰਜੀ ਵਧਾਉਣ ਦੇ ਲਈ ਯੋਗ ਸੰਸਥਾਗਤ ਯੋਜਨਾਬੰਦੀ ਸਭ ਤੋਂ ਤਰਜੀਹੀ ਰਸਤਾ ਹੋ ਸਕਦਾ ਹੈ। ਜਨਤਕ ਖੇਤਰ ਦੇ ਬੈਂਕ ਦੂਜੀ ਤਿਮਾਹੀ ਵਿੱਚ ਵਿੱਤੀ ਨਤੀਜਿਆਂ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਇਸ ਬਾਰੇ 'ਚ ਫੈਸਲਾ ਕਰ ਸਕਦੇ ਹਨ।

ਸੂਤਰਾਂ ਦੇ ਅਨੁਸਾਰ, ਬੈਂਕਾਂ ਦੇ ਲਈ ਆਪਣੀ ਗੈਰ-ਪ੍ਰਦਰਸ਼ਨ ਸੰਪਤੀ (ਐਨਪੀਏ), ਇੱਕ ਸਮੇਂ ਦੇ ਕਰਜ਼ੇ ਦੀ ਪੁਨਰਗਠਨ ਅਤੇ ਨਤੀਜੇ ਵਜੋਂ ਦਰਜਾਬੰਦੀ ਲਈ ਤਸਵੀਰ ਅਕਤੂਬਰ ਦੇ ਅੰਤ ਤੱਕ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਸ ਦੇ ਬਾਅਦ ਬੈਂਕ ਸ਼ੇਅਰ ਦੀ ਵਿਕਰੀ ਦੇ ਲਈ ਸਮਾਂ, ਮਾਤਰਾ, ਵਪਾਰੀ ਬੈਂਕਰਾਂ ਦੀ ਨਿਯੁਕਤੀ ਅਤੇ ਹੋਰ ਰਸਮਾਂ ਲਈ ਪ੍ਰਕਿਰਿਆਵਾਂ ਸ਼ੁਰੂ ਕਰ ਸਕਦੇ ਹਨ।

ਸੂਤਰਾਂ ਦੇ ਅਨੁਸਾਰ ਐਸਬੀਆਈ, ਪੰਜਾਬ ਨੈਸ਼ਨਲ ਬੈਂਕ (ਪੀਐਨਬੀ), ਬੀਓਬੀ ਅਤੇ ਯੂਨੀਅਨ ਬੈਂਕ ਆਫ਼ ਇੰਡੀਆ (ਯੂਬੀਆਈ) ਦੇ ਵਰਗੇ ਚਾਰ ਤੋਂ ਪੰਜ ਵੱਡੇ ਬੈਂਕ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਜਾਂ ਚੌਥੀ ਤਿਮਾਹੀ ਦੇ ਅੰਤ ਤੱਕ ਪੂੰਜੀ ਵਧਾਉਣ 'ਤੇ ਗੌਰ ਕਰਨਗੇ।

ਸੂਤਰ ਦਾ ਕਹਿਣਾ ਹੈ ਕਿ ਇਨ੍ਹਾਂ ਬੈਂਕਾਂ ਨੇ ਇਸ ਤਰ੍ਹਾਂ ਪੂੰਜੀ ਵਧਾਉਣ ਦੀ ਯੋਜਨਾ ਬਣਾਈ ਹੈ ਤਾਂ ਕਿ ਜਿਸ ਤੋਂ ਕੋਈ ਨਕਦੀ ਦੀ ਘਾਟ ਨਾ ਪਵੇ ਅਤੇ ਘਰੇਲੂ ਅਤੇ ਗਲੋਬਲ ਨਿਵੇਸ਼ਕਾਂ ਦੋਵਾਂ ਦੇ ਲਈ ਵੱਖ-ਵੱਖ ਕਿ ਕਿਉਆਈਪੀ ਵਿੱਚ ਭਾਗੀਦਾਰੀ ਨੂੰ ਲੈ ਕੇ ਕਾਫ਼ੀ ਗੁੰਜਾਇਸ਼ ਹੈ। ਪੀਐਨਬੀ ਪਹਿਲਾਂ ਹੀ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿੱਚ ਪੂੰਜੀ ਬਾਜ਼ਾਰ ਵਿੱਚ ਦਾਖਲ ਹੋਣ ਦਾ ਆਪਣਾ ਇਰਾਦਾ ਜ਼ਾਹਰ ਕਰ ਚੁੱਕਾ ਹੈ ਤਾਂ ਜੋ ਇਹ ਵਿਕਾਸ ਸਬੰਧੀ ਲੋੜਾਂ ਅਤੇ ਨਿਯਮਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ।

ਪੀਐਨਬੀ ਦੇ ਮੈਨੇਜਿੰਗ ਡਾਇਰੈਕਟਰ ਐਸਐਸ ਮੱਲੀਕਾਰਜੁਨ ਰਾਵ ਨੇ ਜੂਨ ਵਿੱਚ ਪੀਟੀਆਈ-ਭਾਸ਼ਾ ਨੂੰ ਕਿਹਾ ਸੀ, “ਅਸੀਂ ਮੌਜੂਦਾ ਵਿੱਤੀ ਸਾਲ ਦੀ ਤੀਜੀ ਜਾਂ ਚੌਥੀ ਤਿਮਾਹੀ ਵਿੱਚ ਪੂੰਜੀ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ।"

ਦੱਸਣਯੋਗ ਹੈ ਕਿ ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਸਮੇਤ ਨਿੱਜੀ ਖੇਤਰ ਦੇ ਬੈਂਕ ਪਹਿਲਾ ਹੀ ਯੋਗ ਸੰਸਥਾਗਤ ਯੋਜਨਾਬੰਦੀ ਦੁਆਰਾ ਪਿਛਲੇ ਤਿੰਨ ਮਹੀਨਿਆਂ ਵਿੱਚ ਪੂੰਜੀ ਵਧਾ ਚੁੱਕੇ ਹਨ। ਜਨਤਕ ਖੇਤਰ ਦੇ ਬੈਂਕਾਂ ਨੂੰ ਚਾਲੂ ਵਿੱਤੀ ਸਾਲ ਵਿੱਚ ਬਾਂਡ ਅਤੇ ਸ਼ੇਅਰਾਂ ਰਾਹੀਂ ਪੂੰਜੀ ਵਧਾਉਣ ਦੀ ਪ੍ਰਵਾਨਗੀ ਪਹਿਲਾਂ ਹੀ ਸ਼ੇਅਰਧਾਰਕਾਂ ਤੋਂ ਪ੍ਰਾਪਤ ਹੋ ਚੁੱਕੀ ਹੈ।

ਚਾਲੂ ਵਿੱਤੀ ਸਾਲ ਦੇ ਦੌਰਾਨ ਬੈਂਕਾਂ ਨੂੰ ਜੋਖਮ ਭਾਰੰਸ਼ ਸੰਪਤੀ (ਆਰਡਬਲਯੂਏ) ਅਤੇ ਲਾਭ ਨੂੰ ਬਿਹਤਰ ਬਣਾਉਣ ਲਈ ਪੂੰਜੀ ਵਧਾਉਣ ਦੀ ਜ਼ਰੂਰਤ ਹੋ ਸਕਦੀ ਹੈ। ਜਿੱਥੋਂ ਤਕ ਇਕਵਿਟੀ ਸ਼ੇਅਰ (ਟੀਅਰ -1) ਅਤੇ ਬਾਂਡਾਂ (ਟੀਅਰ -2) ਦੇ ਤਹਿਤ ਪੂੰਜੀ ਵਧਾਉਣ ਦਾ ਸਵਾਲ ਹੈ, ਐਸਬੀਆਈ ਨੇ ਹਾਲ ਹੀ ਵਿੱਚ ਬਾਸੇਲ -3 ਵਾਲਾ ਬਾਂਡ ਨਿਵੇਸ਼ਕਾਂ ਨੂੰ ਜਾਰੀ ਕਰਕੇ 8,931 ਕਰੋੜ ਰੁਪਏ ਇਕੱਠੇ ਕੀਤੇ ਹਨ।

ਦੂਜੇ ਪਾਸੇ, ਪੀਐਨਬੀ ਨੇ ਨਿੱਜੀ ਯੋਜਨਾਬੰਦੀ ਦੇ ਅਧਾਰ ਤੇ ਬਾਸੇਲ -3 ਵਾਲਾ ਬਾਂਡ ਜਾਰੀ ਕਰਕੇ 994 ਕਰੋੜ ਰੁਪਏ ਅਤੇ ਬੈਂਕ ਆਫ ਬੜੌਦਾ ਨੇ ਵਾਧੂ ਟੀਅਰ -1 ਬਾਂਡਾਂ ਰਾਹੀਂ 981 ਕਰੋੜ ਰੁਪਏ ਇਕੱਠੇ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.