ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਐਸਬੀਆਈ ਨੇ ਆਪਣੇ ਗਾਹਕਾਂ ਨੂੰ ਤੋਹਫ਼ਾ ਦਿੰਦਿਆਂ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਐਸਬੀਆਈ ਨੇ ਵਿਆਜ ਦਰਾਂ ਵਿਚ 0.15% ਦੀ ਕਟੌਤੀ ਕੀਤੀ ਹੈ।
ਐਸਬੀਆਈ ਦੇ ਇਸ ਫ਼ੈਸਲੇ ਤੋਂ ਬਾਅਦ ਐਮਸੀਐਲਆਰ 'ਤੇ ਅਧਾਰਤ ਕਰਜ਼ਿਆਂ 'ਤੇ ਈਐਮ.ਆਈ ਘੱਟ ਜਾਵੇਗੀ। ਆਰਬੀਆਈ ਨੇ ਕੋਰੋਨਾ ਵਾਇਰਸ ਦੇ ਵਿਚਕਾਰ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਮਾਰਚ ਵਿੱਚ ਰੈਪੋ ਰੇਟ ਵਿੱਚ 0.75 ਫੀਸਦੀ ਦੀ ਕਟੌਤੀ ਕੀਤੀ ਸੀ।
ਇਸ ਤੋਂ ਪਹਿਲਾਂ ਐਸਬੀਆਈ.ਨੇ ਅਪ੍ਰੈਲ ਵਿੱਚ ਵੀ ਵਿਆਜ ਦਰਾਂ ਵਿੱਚ 0.35 ਫੀਸਦੀ ਦੀ ਕਟੌਤੀ ਕੀਤੀ ਸੀ। ਇਸ ਕਟੌਤੀ ਤੋਂ ਬਾਅਦ ਵਿਆਜ ਦਰ 7.40 ਫੀਸਦੀ ਤੋਂ ਘੱਟ ਕੇ 7.25 ਫੀਸਦੀ ਹੋ ਗਈ ਹੈ।
ਬਜ਼ੁਰਗ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਲਈ ਬੈਂਕ ਨੇ 'ਐਸਬੀਆਈ ਵੀਕੇਅਰ ਡਿਪਾਜ਼ਿਟ' ਪੇਸ਼ ਕੀਤਾ ਹੈ। ਇਸ ਰਾਹੀਂ ਸੀਨੀਅਰ ਸਿਟੀਜ਼ਨਜ਼ ਨੂੰ 5 ਸਾਲ ਜਾਂ ਇਸ ਤੋਂ ਵੱਧ ਦੇ ਡਿਪਾਜ਼ਿਟ 'ਤੇ 30 ਬੇਸਿਸ ਅੰਕਾਂ ਦਾ ਵਧੇਰੇ ਪ੍ਰੀਮੀਅਮ ਮਿਲੇਗਾ।