ਰਿਆਦ : ਖਣਿਜ ਤੇਲ ਬਾਜ਼ਾਰ ਦੀ ਮਸ਼ਹੂਰ ਕੰਪਨੀ ਸਾਉਦੀ ਅਰਾਮਕੋ ਨੇ ਤੇਲ ਪੂਰਤੀ ਵਧਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਮੰਗ ਦੀ ਨਰਮੀ ਨਾਲ ਪ੍ਰਭਾਵਿਤ ਬਾਜ਼ਾਰ ਵਿਚ ਪੂਰਤੀ ਦਾ ਹੜ੍ਹ ਆਉਣ ਤੇ ਸਾਉਦੀ ਅਰਬ ਅਤੇ ਰੂਸ ਵਿਚਕਾਰ ਬਾਜ਼ਾਰ ਵਿੱਚ ਮੁੱਲ ਗਿਰਾਉਣ ਦੀ ਦੌੜ ਵਧਣ ਦਾ ਸ਼ੱਕ ਹੈ।
ਅਰਾਮਕੋ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੱਚੇ ਤੇਲ ਦੀ ਰੋਜ਼ਾਨਾਂ ਦੀ ਪੂਰਤੀ ਵਧਾ ਕੇ ਅਪ੍ਰੈਲ ਵਿੱਚ 1.23 ਕਰੋੜ ਬੈਰਲ ਤੱਕ ਲੈ ਜਾਵੇਗਾ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਕਿ ਉਹ ਅਪ੍ਰੈਲ ਵਿੱਚ ਆਪਣਾ ਗਾਹਕਾਂ ਨੂੰ ਪ੍ਰਤੀ ਦਿਨ 1.23 ਕਰੋੜ ਬੈਰਲ ਤੱਕ ਦੀ ਪੂਰਤੀ ਕਰੇਗਾ।
ਇਹ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਨਿਰਯਾਤਕ ਕੰਪਨੀ ਹੈ। ਇਸ ਸਮੇਂ ਉਹ ਰੋਜ਼ 98 ਲੱਖ ਬੈਰਲ ਤੇਲ ਦੀ ਪੂਰਤੀ ਕਰ ਰਹੀ ਹੈ। ਅਪ੍ਰੈਲ ਤੱਕ ਇਹ 22 ਲੱਖ ਬੈਰਲ ਤੱਕ ਵੱਧ ਜਾਵੇਗਾ।
ਸ਼ੇਅਰ ਬਾਜ਼ਾਰ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਨੂੰ ਉਮੀਦ ਹੈ ਕਿ ਇਸ ਦਾ ਲੰਬੇ ਸਮੇਂ ਦਾ ਵਿੱਤੀ ਪ੍ਰਭਾਵ ਅਨੁਕੂਲ ਹੋਵੇਗਾ।
ਸਾਊਦੀ ਅਰਬ ਦਾ ਕਹਿਣਾ ਹੈ ਕਿ ਉਹ ਰੋਜ਼ 1.2 ਕਰੋੜ ਬੈਰਲ ਕੱਚੇ ਤੇਲ ਦਾ ਉਤਪਾਦਨ ਕਰਨ ਦੀ ਸਮਰੱਥਾ ਰੱਖਦਾ ਹੈ। ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸ ਪੱਧਰ ਨੂੰ ਕਿੰਨੇ ਲੰਬੇ ਸਮੇੰ ਤੱਕ ਲਗਾਤਾਰ ਬਣਾਈ ਰੱਖ ਸਕਦਾ ਹੈ। ਸਾਊਦੀ ਅਰਬ ਨੇ ਲੱਖਾਂ ਬੈਰਲ ਤੇਲ ਦਾ ਭੰਡਾਰ ਵੀ ਰੱਖਿਆ ਹੋਇਆ ਹੈ। ਇਸ ਦੀ ਵਰਤੋਂ ਜ਼ਰੂਰਤ ਪੈਣ ਉੱਤੇ ਪੂਰਤੀ ਵਧਾਉਣ ਵਿੱਚ ਕੀਤਾ ਜਾ ਸਕਦਾ ਹੈ।
ਸ਼ੁੱਕਰਵਾਰ ਨੂੰ ਤੇਲ ਉਤਪਾਦਕ ਤੇ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ) ਅਤੇ ਹੋਰਾਂ ਦੀ ਬੈਠਕ ਵਿੱਚ ਖ਼ਾਸ ਤੌਰ ਉੱਤੇ ਰੂਸ ਦੇ ਨਾਲ ਤੇਲਦੇ ਉਤਾਪਦਨ ਵਿੱਚ ਕਟੌਤੀ ਦੀ ਯੋਜਾਨਾ ਉੱਤੇ ਸਹਿਮਤੀ ਨਾ ਬਣਨ ਨਾਲ ਨਾਰਾਜ਼ ਸਾਊਦੀ ਅਰਬ ਨੇ ਪਹਿਲੀ ਅਪ੍ਰੈਲ ਤੋਂ ਤੇਲ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ।
ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਤੇਲ ਦੀ ਮੰਗ ਨਰਮ ਹੈ ਅਤੇ ਅਜਿਹੇ ਸਮੇਂ ਵਿੱਚ ਪੂਰਤੀ ਵਧਾਉਣ ਦਾ ਬਾਜ਼ਾਰ ਉੱਤੇ ਪ੍ਰਤੀਕੂਲ ਪ੍ਰਭਾੲ ਪੈਣ ਦਾ ਖ਼ਤਰਾ ਹੈ। ਸਾਊਦੀ ਅਰਬ ਦੇ ਰੁਖ ਨਾਲ ਸੋਮਵਾਰ ਨੂੰ ਦੁਨੀਆਂ ਭਰ ਦੇ ਬਾਜ਼ਾਰਾਂ ਵਿੱਚ ਕੋਹਰਾਮ ਮੱਚਿਆ ਹੋਇਆ ਸੀ ਪਰ ਮੰਗਲਵਾਰ ਨੂੰ ਕੱਚੇ ਤੇਲ ਅਤੇ ਸ਼ੇਅਰ ਬਾਜ਼ਾਰਾਂ ਦੀ ਹਾਲਤ ਵਿੱਚ ਸੁਧਾਰ ਦਿਖਿਆ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਸੁਧਾਨ ਨਾਲ ਖਾੜੀ ਖੇਤਰ ਦੇ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ
ਖਾੜੀ ਖੇਤਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਮੰਗਲਵਾਰ ਨੂੰ ਤੇਜ਼ੀ ਵਾਪਸ ਆਈ। ਕੱਚੇ ਤੇਲ ਦੇ ਬਾਜ਼ਾਰਾਂ ਵਿੱਚ ਸੋਮਵਾਰ ਦੇ ਭਾਰੀ ਨੁਕਸਾਨ ਦੇ ਇੱਕ ਦਿਨ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਅਤੇ ਇਸ ਦਾ ਤੇਲ ਦੇ ਭੰਡਾਰ ਵਾਲੇ ਇੰਨਾਂ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ਉੱਤੇ ਅਨੁਕੂਲ ਪ੍ਰਭਾਵ ਦਿਖਿਆ। ਇਸ ਖੇਤਰ ਵਿੱਚ ਸਾਊਦੀ ਅਰਬ ਬਾਜ਼ਾਰ ਵਿੱਚ ਸਭ ਤੋਂ ਜ਼ਿਆਦਾ ਉਤਸ਼ਾਹ ਦਿਖਿਆ ਅਤੇ ਉੱਥੇ ਸ਼ੇਅਰ 5.6 ਫ਼ੀਸਦੀ ਤੇਜ਼ੀ ਉੱਤੇ ਸਨ।
ਸਾਊਦੀ ਤਵਾਦੁਲ ਬਾਜ਼ਾਰ ਵਿੱਚ ਤੇਲ ਕੰਪਨੀ ਅਰਾਮਕੋ ਦਾ ਦਬਦਬਾ ਹੈ। ਇਸ ਦਾ ਸ਼ੇਅਰ 5.5 ਫ਼ੀਸਦੀ ਉੱਪਰ ਚਲਾ ਗਿਆ ਸੀ। ਇਸ ਤੋਂ ਪਹਿਲਾਂ ਇਹ ਸ਼ੇਅਰ ਕਈ ਦਿਨਾਂ ਤੱਕ ਡਿੱਗਦੇ ਹੋਏ ਦਸੰਬਰ ਦੇ ਆਪਣੇ ਜਾਰੀ ਮੁੱਲ ਤੋਂ ਵੀ ਹੇਠਾਂ ਆ ਗਿਆ ਸੀ।
ਮੰਗਲਵਾਰ ਨੂੰ ਬ੍ਰੈਂਟ ਕੱਚਾ ਤੇਲ 7 ਫ਼ੀਸਦੀ ਉੱਛਲ ਕੇ 37 ਡਾਲਰ ਪ੍ਰਤੀ ਬੈਰਲ ਉੱਤੇ ਪਹੁੰਚ ਗਿਆ। ਸੋਮਵਾਰ ਨੂੰ ਬ੍ਰੈਂਟ ਕੱਚਾ ਤੇਲ ਤਿੰਨ ਦਹਾਕਿਆਂ ਵਿੱਚ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦੇ ਨਾਲ 33 ਡਾਲਰ ਪ੍ਰਤੀ ਬੈਰਲ ਉੱਤੇ ਆ ਗਿਆ ਸੀ।
(ਪੀਟੀਆਈ-ਭਾਸ਼ਾ)