ਮੁੰਬਈ: ਐਚਡੀਐਫ਼ਸੀ ਬੈਂਕ ਵਿੱਚ ਅਦਿੱਤਿਆ ਪੁਰੀ ਦੇ ਵਾਰਿਸ ਦੇ ਰੂਪ 'ਚ ਸ਼ਸ਼ੀਧਰ ਜਗਦੀਸ਼ਨ ਦਾ ਨਾਂਅ ਤੈਅ ਕਰ ਦਿੱਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਨਿੱਜੀ ਖੇਤਰ ਦੇ ਐਚਡੀਐਫ਼ਸੀ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਤੇ ਪ੍ਰਬੰਧ ਨਿਰਦੇਸ਼ਕ ਅਹੁਦੇ ਲਈ ਜਗਦੀਸ਼ਨ ਦੇ ਨਾਂਅ ਨੂੰ ਮਨਜੂਰੀ ਦੇ ਦਿੱਤੀ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਜਗਦੀਸ਼ਨ ਫਿਲਹਾਲ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਵਿੱਚ ਚੇਂਜ ਏਜੰਟ ਤੇ ਵਿੱਤ ਵਿਭਾਗ ਦੇ ਮੁਖੀ ਹਨ। ਉਹ 1996 ਵਿੱਚ ਐਚਡੀਐਫ਼ਸੀ ਬੈਂਕ ਨਾਲ ਜੁੜੇ ਸੀ। ਕਾਫ਼ੀ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਸੀ ਕਿ ਐਚਡੀਐਫ਼ਸੀ ਬੈਂਕ ਵਿੱਚ ਪੁਰੀ ਦਾ ਵਾਰਿਸ ਕੌਣ ਹੋਵੇਗਾ। ਜਗਦੀਸ਼ਨ ਦੀ ਨਿਯੁਕਤੀ ਤੋਂ ਬਾਅਦ ਇਸ ਚਰਚਾ 'ਤੇ ਵਿਰਾਮ ਚਿੰਨ ਲੱਗ ਸਕੇਗਾ।
ਪੁਰੀ 20 ਅਕਤੂਬਰ ਨੂੰ ਸੇਵਾ ਮੁੱਕਤ ਹੋ ਰਹੇ ਹਨ। ਪਿਛਲੇ 25 ਸਾਲ ਦੇ ਦੌਰਾਨ ਬੈਂਕ ਨੂੰ ਕਾਫ਼ੀ ਹੇਠਾਂ ਤੋਂ ਚੁੱਕ ਕੇ ਸੰਪਤੀ ਦੇ ਲਿਹਾਜ ਨਾਲ ਦੂਜੇ ਸਭ ਤੋਂ ਵੱਡੇ ਬੈਂਕ ਬਣਾਉਣ ਦਾ ਸਿਹਰਾ ਪੁਰੀ ਨੂੰ ਜਾਂਦਾ ਹੈ।
ਰਿਜ਼ਰਵ ਬੈਂਕ ਨੂੰ ਕੁਝ ਉਮੀਦਵਾਰਾਂ ਦੀ ਸੂਚੀ ਸੌਂਪੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਰਿਜ਼ਰਵ ਬੈਂਕ ਨੇ ਜਗਦੀਸ਼ਨ ਦੇ ਨਾਂਅ 'ਤੇ ਮੋਹਰ ਲਗਾ ਦਿੱਤੀ। ਰਿਜ਼ਰਵ ਬੈਂਕ ਦੀ ਮਨਜ਼ੂਰੀ ਤੋਂ ਬਾਅਦ ਹੁਣ ਐਚਡੀਐਫ਼ਸੀ ਬੈਂਕ ਸ਼ੇਅਰ ਬਾਜ਼ਾਰਾਂ ਨੂੰ ਜਾਣਕਾਰੀ ਦੇਵੇਗਾ।
ਮੀਡੀਆ ਦੀ ਖ਼ਬਰਾਂ ਦੇ ਅਨੁਸਾਰ ਬੈਂਕ ਨੇ ਇਸ ਸਾਲ ਪੁਰੀ ਦੇ ਸੰਭਾਵਿਤ ਵਾਰਿਸ ਦੇ ਰੂਪ ਵਿੱਚ ਆਖ਼ਰੀ ਉਮੀਦਵਾਰ ਸ਼ਸ਼ੀਧਰ ਜਗਦੀਸ਼ਨ ਤੇ ਕਜਾਦ ਭੜੂਚਾ ਤੋਂ ਇਲਾਵਾ ਸਿਟੀ ਦੇ ਸੁਨੀਲ ਗਰਗ ਦਾ ਨਾਂਅ ਚੁਣਿਆ ਸੀ। ਬੈਂਕ ਨੇ ਕਿਹਾ ਸੀ ਕਿ ਉਹ ਵਰਿਸ਼ਟਤਾ ਦੇ ਅਧਾਰ 'ਤੇ ਨਾਂਅ ਦਿੱਤਾ ਜਾਵੇਗਾ।
ਪੁਰੀ ਨੇ ਪਿਛਲੀ ਆਮ ਬੈਠਕ ਵਿੱਚ ਸ਼ੇਅਰਧਾਰਕਾਂ ਦੀ ਚਿੰਤਾ ਦੂਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵਾਰਿਸ ਬਾਰੇ ਜਲਦ ਦੱਸ ਦਿੱਤਾ ਜਾਵੇਗੀ।